ਅੰਮ੍ਰਿਤਸਰ, 23 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਨਵੰਬਰ/ਦਸੰਬਰ 2015 ਵਿਚ ਹੋਣ ਵਾਲੀਆਂ ਬੀ.ਏੇੇ/ਬੀ.ਐਸ.ਸੀ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ ਅਤੇ ਐਮ.ਏ/ਐਮ.ਐਸ.ਸੀ ਸਮੈਸਟਰ ਪਹਿਲਾ ਅਤੇ ਤੀਜਾ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਲਈ ਦਾਖਲਾ ਫਾਰਮ ਆਨ ਲਾਈਨ ਪ੍ਰਣਾਲੀ ਰਾਹੀਂ ਲਏ ਜਾਣੇ ਹਨ। ਫਾਰਮ ਅਪਲਾਈ ਕਰਨ ਦੀ ਬਿਨਾਂ ਲੇਟ ਫੀਸ ਸਲਿਪ ਦਾ ਪ੍ਰਿਟ ਕੱਢਣ ਦੀ ਆਖਰੀ ਮਿਤੀ 30 ਅਗਸਤ ਹੈ ਅਤੇ ਬੈਕ ਵਿਚ ਫੀਸ ਜਮਾਂ ਕਰਾਉਣ ਦੀ ਆਖਰੀ ਮਿਤੀ ਇੱਕ ਸਤੰਬਰ ਹੌਵੇਗੀ।
ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ 250 ਰੁਪਏ ਲੇਟ ਫੀਸ ਨਾਲ ਫੀਸ ਸਲਿੱਪ ਪ੍ਰਿੰਟ ਕੱਢਣ ਦੀ ਆਖਰੀ ਮਿਤੀ 10 ਸਤੰਬਰ ਤੇ ਬੈਂਕ ਵਿਚ ਫੀਸ ਜਮ੍ਹਾ ਕਰਵਾਉਣ ਦੀ ਮਿਤੀ 12 ਸਤੰਬਰ ਹੋਵੇਗੀ। ਉਨ੍ਹਾਂ ਕਿਹਾ ਕਿ 500 ਰੁਪਏ ਲੇਟ ਫੀਸ ਨਾਲ ਫੀਸ ਸਲਿੱਪ ਪ੍ਰਿੰਟ ਕੱਢਣ ਦੀ ਆਖਰੀ ਮਿਤੀ 21 ਸਤੰਬਰ ਤੇ ਬੈਂਕ ਵਿਚ ਫੀਸ ਜਮ੍ਹਾ ਕਰਵਾਉਣ ਦੀ ਮਿਤੀ 24 ਸਤੰਬਰ ਹੋਵੇਗੀ। 1000 ਰੁਪਏ ਲੇਟ ਫੀਸ ਨਾਲ ਫੀਸ ਸਲਿੱਪ ਪ੍ਰਿੰਟ ਕੱਢਣ ਦੀ ਆਖਰੀ ਮਿਤੀ 1 ਅਕਤੂਬਰ ਤੇ ਬੈਂਕ ਵਿਚ ਫੀਸ ਜਮ੍ਹਾ ਕਰਵਾਉਣ ਦੀ ਮਿਤੀ ੫ ਅਕਤੂਬਰ ਹੋਵੇਗੀ। ੨੦੦੦ ਰੁਪਏ ਲੇਟ ਫੀਸ ਨਾਲ ਫੀਸ ਸਲਿੱਪ ਪ੍ਰਿੰਟ ਕੱਢਣ ਦੀ ਆਖਰੀ ਮਿਤੀ 13 ਅਕਤੂਬਰ ਤੇ ਬੈਂਕ ਵਿਚ ਫੀਸ ਜਮ੍ਹਾ ਕਰਵਾਉਣ ਦੀ ਮਿਤੀ 15 ਅਕਤੂਬਰ ਹੋਵੇਗੀ।
ਇਸ ਉਪਰੰਤ ਦਾਖਲਾ ਫਾਰਮ 1000/- ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ (ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10ਦਿਨ ਪਹਿਲਾਂ ਤੱਕ) ਯੂਨੀਵਰਸਿਟੀ ਦੇ ਇਨਕੁਆਰੀ ਕਾਊਂਟਰ ਤੇ ਲਏ ਜਾਣਗੇ।
ਇਨ੍ਹਾਂ ਪ੍ਰੀਖਿਆਵਾਂ ਦਾ ਦਾਖਲਾ ਪ੍ਰੀਕ੍ਰਿਆ ਮਿਤੀ 5-8-2015 ਤੋਂ ਆਰੰਭ ਹੌਵੇਗੀ ਅਤੇ ਇਹ ਸੂਚਨਾ ਯੂਨੀਵਰਸਿਟੀ ਵੈਬਸਾਈਟ gnduadmissions.org ਤੇ ਉਪਲੱਬਧ ਹੌਵੇਗੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media