Friday, March 13, 2026

ਕਾਂਗਰਸ ਘਾਹ ਦੇ ਮੁਕੰਮਲ ਖਾਤਮੇ ਲਈ ਨੋਟੀਫਿਕੇਸ਼ਨ ਜਾਰੀ

Savrup Kumar

ਪਠਾਨਕੋਟ, 8 ਅਗਸਤ (ਪ.ਪ) – ਸ਼੍ਰੀ ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕਾਂਗਰਸ ਘਾਹ ਦੇ ਮੁਕੰਮਲ ਖਾਤਮੇ ਲਈ ਨੋਟੀਫਿਕੇਸ਼ਨ ਜਾਰੀ ਕਰਕੇ 31 ਦਸੰਬਰ, 2015 ਤੱਕ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਘਾਹ ਜੋ ਸਿਹਤ ਲਈ ਬਹੁਤ ਹਾਨੀਕਾਰਨ ਹੈ ਅਤੇ ਕਈ ਤਰ੍ਹਾਂ ਦੀਆਂ ਚਮੜੀ ਅਤੇ ਸਾਹ ਦੀਆਂ ਬਿਮਾਰੀਆਂ ਨੂੰ ਫਲਾਉਂਦਾ ਹੈ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਘਾਹ ਦਾ ਮੁਕੰਮਲ ਖਾਤਮਾ ਕਰਨ। ਉਨ੍ਹਾਂ ਦੱਸਿਆ ਕਿ ਕਿਸਾਨ ਪਹਿਲਾ ਆਪਣੇ ਖੇਤਾਂ ਦੇ ਬੰਨਿਆਂ ਤੋਂ ਇਸ ਘਾਹ ਦਾ ਮਕੈਨੀਕਲ ਤਰੀਕੇ ਨਾਲ ਖਾਤਮਾ ਕਰਨ ਜੇਕਰ ਫਿਰ ਵੀ ਪੂਰੀ ਤਰ੍ਹਾਂ ਨਾਲ ਇਹ ਘਾਹ ਨਹੀਂ ਖਾਤਮ ਹੁੰਦਾ ਤਾਂ ਫਿਰ ਕੈਮੀਕਲ ਦਵਾਈਆਂ ਦੀ ਵਰਤੋਂ ਕਰਕੇ ਇਸ ਘਾਹ ਦਾ ਹਰ ਹਾਲਤ ਵਿੱਚ ਖਾਤਮਾ ਕਰਨ। ਉਨ੍ਹਾਂ ਦੱਸਿਆ ਕਿ ਇਸ ਘਾਹ ਨੂੰ ਕੈਮੀਕਲ ਤਰੀਕੇ ਨਾਲ ਖਤਮ ਕਰਨ ਲਈ ਗਲਾਈਫੋਸਿਟ 41 ਪ੍ਰਤੀਸ਼ਤ ਐਸ.ਐਲ ਅਤੇ ਪੈਰਾਕਾਉਟ ਡਾਈ ਕਲੋਰਾਇਡ 24 ਪ੍ਰਤੀਸ਼ਤ ਐਸ.ਐਲ. ਦੀ ਵਰਤੋਂ ਕਰਕੇ ਆਪਣਾ ਆਲਾ-ਦੁਆਲਾ ਸਾਫ਼ ਕੀਤਾ ਜਾਵੇ ਤਾਂ ਜੋ ਕਾਂਗਰਸ ਘਾਹ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply