ਪਠਾਨਕੋਟ, 8 ਅਗਸਤ (ਪ.ਪ) – ਅਦਾਲਤਾਂ ਵਿੱਚ ਚੱਲ ਰਹੇ ਵੱਖ ਵੱਖ ਕੇਸਾਂ ਦਾ ਆਪਸੀ ਰਾਜੀਨਾਮੇ ਅਤੇ ਸਮਝੋਤੇ ਰਾਹੀਂ ਫੈਸਲਾ ਕਰਨ ਲਈ ਕੋਰਟ ਕੰਪਲੈਕਸ ਮਲਿਕਪੁਰ(ਪਠਾਨਕੋਟ) ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ।ਜਿਸ ਦਾ ਉਦਘਾਟਨ ਸ਼੍ਰੀ ਬੀ.ਐਸ. ਸੰਧੂ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੇ ਕੀਤਾ।
ਉਨ੍ਹਾਂ ਕਿਹਾ ਕਿ ਕੌਮੀ ਲੋਕ ਅਦਾਲਤਾਂ ਲਗਾਉਣ ਨਾਲ ਜਿੱਥੇ ਅਦਾਲਤਾਂ ਵਿਚੋਂ ਪੈਡਿੰਗ ਕੇਸਾਂ ਦੀ ਗਿਣਤੀ ਘੱਟਦੀ ਹੈ, ਉੱਥੇ ਹੀ ਇਨ੍ਹਾਂ ਅਦਾਲਤਾਂ ਵਿੱਚ ਲੋਕਾਂ ਨੂੰ ਸਸਤਾ ਅਤੇ ਜਲਦੀ ਨਿਆ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਵਿੱਚ 3 ਲੋਕ ਅਦਾਲਤਾਂ ਦੇ ਬੈਂਚ ਲਗਾਏ ਗਏ ਅਤੇ ਇਸ ਲੋਕ ਅਦਾਲਤ ਵਿੱਚ ਬੈਂਕਾਂ ਨਾਲ ਸਬੰਧਤ ਕੇਸਾਂ, ਚੈਕ ਬਾਊਂਸ, 138 ਦੇ ਕੇਸਾਂ ਅਤੇ ਕਰਜੇ ਦੀ ਰੀਕਵਰੀ ਨਾਲ ਸਬੰਧਤ 361 ਕੇਸ ਲਗਾਏ ਗਏ। ਜਿਨ੍ਹਾਂ ਵਿਚੋਂ 69 ਕੇਸਾਂ ਦਾ ਫੈਸਲਾ ਆਪਸੀ ਰਾਜੀਨਾਮੇ ਅਤੇ ਸਮਝੋਤੇ ਰਾਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੱਖ ਵੱਖ ਕੇਸਾਂ ਵਿੱਚ 56 ਲੱਖ ਰੁਪਏ ਦੀ ਰੀਕਵਰੀ ਵੀ ਕਰਵਾਈ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਲਗਾਈ ਜਾਂਦੀਆਂ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media