
ਪੱਟੀ, 9 ਅਗਸਤ ( ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਜਿਲ੍ਹਾ ਸਿੱਖਿਆਂ ਅਫਸਰ ਪਰਮਜੀਤ ਸਿੰਘ ਅਤੇ ਏ.ਈ .ਓ ਕੁਲਵੰਤ ਸਿੰਘ ਵੱਲੋਂ ਪ੍ਰਾਪਤ ਦਿਸ਼ਾਂ ਨਿਰਦੇਸ਼ਾਂ ਤਹਿਤ ਸਰਕਾਰੀ ਹਾਈ ਸਕੂਲ ਬੋਪਾਰਾਏ ਵਿਖੇ ਅੰਤਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿਚ 100 ਮੀਟਰ, 200 ਮੀਟਰ, 400 ਮੀਟਰ,600 ਮੀਟਰ 800 ਮੀਟਰ ਅਤੇ 1600 ਮੀਟਰ ਦੌੜ ਮੁਕਾਬਲੇ ਅਤੇ ਲੰਮੀ ਛਾਲ, ਉਚੀ ਛਾਲ, ਸ਼ਾਟ ਪੁੱਟ, ਡਿਸਕਸ ਥਰੌਅ ਆਦਿ ਵਿਚ ਬੱਚਿਆਂ ਨੇ ਵੱਧ ਚੱੜ੍ਹ ਕੇ ਭਾਗ ਲਿਆ।ਇਹ ਮੁਕਾਬਲੇ ਮੁੱਖ ਅਧਿਆਪਕ ਜੌਯਵੀਰ ਸ਼ਰਮਾ ਜੀ ਦੀ ਨਿਗਰਾਨੀ ਹੇਠ ਵਧੀਆਂ ਢੰਗ ਨਾਲ ਕਰਵਾਏ ਗਏ।ਜਿਸ ਵਿਚ ਪਿੰਡ ਦੇ ਸਰਪੰਚ, ਮੈਂਬਰ ਪੰਚਾਇਤ, ਮੋਹਤਬਰ ਵਿਅਕਤੀ ਅਤੇ ਬੱਚਿਆਂ ਦੇ ਮਾਪਿਆਂ ਨੇ ਖੇਡਾਂ ਦਾ ਆਨੰਦ ਮਾਣਿਆ।ਇਸ ਮੌਕੇ ਬਲੋਦਿਆਂ ਮੁੱਖ ਅਧਿਆਪਕ ਰਾਜਯੋਧਵੀਰ ਸ਼ਰਮਾ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਣ ਦਾ ਅਣਖਿੜਵਾਂ ਅੰਗ ਹਨ।ਖੇਡਾਂ ਨਾਲ ਸਰੀਰਕ ਅਤੇ ਮਾਨਿਸਕ ਵਿਕਾਸ ਹੁੰਦਾ ਹੈ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਉਚਿਤ ਧਿਆਂਨ ਦੇਣਾ ਚਾਹੀਦਾ ਹੈ।ਖੈਡਾਂ ਦੌਰਾਨ ਵਧੀਆਂ ਕਾਰਗੁਜਾਰੀ ਵਾਲੇ ਵਿਦਿਆਰਥੀ ਦਿਲਪਰੀਤ ਸਿੰਘ, ਅਮਨਦੀਪ ਕੌਰ, ਸ਼ਰਨਜੀਤ ਕੌਰ, ਸੋਮਨ ਕੌਰ, ਗੁਰਬੀਰ ਸਿੰਘ, ਬਲਜਿੰਦਰ ਕੌਰ, ਵਿਕਰਮ ਸਿੰਘ, ਰਾਜਵਿੰਦਰ ਕੌਰ, ਕੁਲਬੀਰ ਸਿੰਘ, ਜਸ਼ਨਦੀਪ ਸਿੰਘ, ਰਾਜਵਿੰਦਰ ਕੌਰ, ਅਤੇ ਕਰਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਨਾ ਕੁਮਾਰੀ, ਅਵਤਾਰ ਸਿੰਘ, ਗੁਰਵਿੰਦਰ ਸਿੰਘ, ਰਾਕੇਸ਼ ਕੁਮਾਰ, ਪ੍ਰਦੀਪ ਸਿੰਘ, ਹਰਪਾਲ ਕੌਰ ਆਦਿ ਮੌਜੂਦ ਸਨ।
Punjab Post Daily Online Newspaper & Print Media