
ਅੰਮ੍ਰਿਤਸਰ, 10 ਅਗਸਤ (ਗੁਰਚਰਨ ਸਿੰਘ)- ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਕਲਾ ਅਤੇ ਦਸਤਕਾਰੀ ਪ੍ਰਤੀ ਰੁਚੀ ਨੂੰ ਉਤਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਵਿਦਿਆਰਥੀਆਂ ਵਿਚ ਕਲਾ ਦੇ ਸੁਹਜ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ 84 ਸਕੂਲਾਂ ਵਿੱਚ ਆਰਟ ਅਤੇ ਕਰਾਫ਼ਟ ਰੂਮਜ ਦੀ ਉਸਾਰੀ ਕੀਤੀ ਗਈ ਹੈ, ਜਿਨ੍ਹਾਂ ‘ਤੇ 4 ਕਰੋੜ 20 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਹਰੇਕ ਸਕੂਲ ਵਿਚ ਇਨ੍ਹਾਂ ਕਮਰਿਆਂ ਤੇ 5 ਲੱਖ ਰੁਪਏ ਖਰਚ ਕੀਤੇ ਗਏ ਹਨ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਰਾਸ਼ਟਰੀ ਮਾਧਿਆਮਿਕ ਸਿੱਖਿਆ ਅਭਿਆਨ ਅਥਾਰਟੀ (ਰਮਸਾ) ਤਹਿਤ ਸਰਕਾਰ ਵੱਲੋਂ ਸਕੂਲਾਂ ਵਿੱਚ ਸਾਇੰਸ ਲੈਬਜ਼, ਲਾਇਬ੍ਰੇਰੀਆਂ ਤੇ ਹੋਰ ਢਾਂਚਾਗਤ ਸੁਧਾਰਾਂ ਤਹਿਤ ਆਰਟ ਅਤੇ ਕਰਾਫ਼ਟ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਰਟ ਤੇ ਕਰਾਫ਼ਟ ਰੂਮਜ਼ ਵਿੱਚ ਵਿਦਿਆਰਥੀਆਂ ਦੀ ਮੌਲਿਕ ਅਤੇ ਸੁਹਜਾਤਮਕ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਨਾਲ ਲੋੜੀਂਦਾ ਸਾਜ਼ੋ ਸਮਾਨ ਉਪਲਬਧ ਕਰਵਾਏ ਜਾਣ ਤੋਂ ਇਲਾਵਾ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪਹਿਲੇ ਪੜਾਅ ਵਿਚ ਸਾਰੇ 84 ਕਮਰੇ ਤਿਆਰ ਕੀਤੇ ਜਾ ਚੁੱਕੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਖਬੀਰ ਸਿੰਘ ਬੱਲ ਨੇ ਦੱਸਿਆ ਕਿ ਇਨ੍ਹਾਂ ਆਰਟ ਅਤੇ ਕਰਾਫ਼ਟ ਰੂਮਜ਼ ਨੂੰ ਤਿਆਰ ਕਰਨ ਲਈ ਪੰਚਾਇਤੀ ਰਾਜ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਗਿਆ ਹੈ ਜਦਕਿ 40 ਸਕੂਲਾਂ ਵਿਚ ਉਸਾਰੀ ਦਾ ਕੰਮ ਸਕੂਲ ਮੈਨੇਜਮੈਂਟ ਕਮੇਟੀਆਂ ਦੁਆਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਸਵਾਹਵਾਲਾ, ਸੇਰਗੜ੍ਹ, ਗੱਦਾ ਡੋਬ, ਕਿੱਕਰ ਖੇੜਾ, ਝੂੰਿਮਅਿਾਂ ਵਾਲੀ, ਵਜੀਦਪੁਰ ਭੋਮਾ, ਚੰਨਣਖੇੜਾ, ਰਾਮਸਰਾ, ਅਬੋਹਰ ਬ੍ਰਾਂਚ, ਗਿੱਦੜਾਂ ਵਾਲੀ, ਪੰਜਾਵਾ ਮਾਡਲਾ, ਜੰਡਵਾਲਾ ਹਨਵੰਤਾ, ਬਾਂਡੀਵਾਲਾ, ਆਲਮਗੜ੍ਹ, ਮੰਡੀ ਅਮੀਨ ਗੰਜ, ਚੱਕ ਜਾਨੀਸਰ, ਢੰਡੀ ਕਦੀਮ, ਝੰਗੜ ਭੈਣੀ, ਸਜਰਾਣਾ, ਚੱਕ ਬਨਵਾਲਾ, ਪਾਕਾਂ, ਕੰਧਵਾਲਾ ਹਾਜਰ ਖਾਂ, ਚੁਵਾੜੀਆਂਵਾਲੀ, ਬਨਵਾਲਾ ਹਨਵੰਤਾ, ਕਮਾਲਵਾਲਾ, ਬਹਿਕ ਬੋਦਲਾਂ ਤੋਂ ਇਲਾਵਾ ਸਰਕਾਰੀ ਸੈਕੰਡਰੀ ਸਕੂਲ ਨਰਾਇਣਪੁਰਾ, ਖੁੱਬਣ, ਦੁਤਾਰਵਾਲੀ, ਝੁਰੜਖੇੜਾ, ਅਬੋਹਰ (ਲੜਕੇ), ਸੱਯਦਵਾਲਾ, ਮੋਜਗੜ੍ਹ, ਖੂਈਖੇੜਾ, ਪਤਰੇਵਾਲਾ, ਆਜਮਵਾਲਾ, ਚੁਹੜੀਵਾਲਾ ਧੰਨਾ, ਚਿਮਨੇਵਾਲਾ ਅਤੇ ਅਰਨੀਵਾਲਾ ਸੇਖ ਸੁਭਾਨ ਤੋਂ ਇਲਾਵਾ ਹੋਰਨਾਂ 40 ਪਿੰਡਾਂ ਦੇ ਸਕੂਲਾਂ ਵਿਚ ਇਹ ਕੰਮ ਪੂਰਾ ਹੋ ਚੁੱਕਿਆ ਹੈ।
Punjab Post Daily Online Newspaper & Print Media