
ਛੇਹਰਟਾ, 10 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਪੰਜਾਬ ਦੇ ਕੁੱਝ ਕੁ ਗਾਇਕਾਂ ਵਲੋਂ ਪੰਜਾਬੀ ਮਾਂ ਬੋਲੀ ਤੇ ਵਿਰਸੇ ਨੂੰ ਸੰਭਾਲਣ ਦੀ ਜਿੰਮੇਵਾਰੀ ਚੁੱਕੀ ਗਈ ਹੈ, ਇਸੇ ਸਿਲਸਿਲੇ ਤਹਿਤ ਕੋਟ ਖਾਲਸਾ ਸਥਿਤ ਗੁਰਦੁਆਰਾ ਪੱਤੀ ਸਰਕਾਰ ਵਿਖੇ ਕੇ.ਕੇ ਮੂਵੀ ਦੀ ਪੇਸ਼ਕਸ਼ ‘ਮਾਂ’ ਸੀ.ਡੀ ਗੁਰਦੁਆਰਾ ਬਾਬਾ ਬੌਹੜੀ ਸਾਹਿਬ ਦੇ ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ, ਮੇਜਰ ਸਿੰਘ ਸਰਕਾਰੀਆ ਤੇ ਪੰਜਾਬੀ ਗਾਇਕ ਕਮਲ ਦਿਲਦਾਰ ਵਲੋਂ ਰੀਲੀਜ ਕੀਤੀ ਗਈ।ਇਸ ਸੀ.ਡੀ ਵਿਚ ਗਾਇਕ ਐਚਐਸ ਕੋਟੀਆਂ ਵਲੋਂ ਜੋ ਗੀਤ ਪੇਸ਼ ਕੀਤੇ ਗਏ ਹਨ ਉਹ ਅੱਜ ਦੀ ਨੋਜਵਾਨ ਪੀੜੀ ਤੇ ਪੰਜਾਬ ਦੇ ਵਿਰਸੇ ਨੂੰ ਸਮਰਪਿਤ ਹਨ। ਇਸ ਸੀ.ਡੀ ਦੀ ਤਾਰੀਫ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਗਾਇਕ ਐਚ.ਐਸ ਕੋਟੀਆਂ ਨੇ ਹਮੇਸ਼ਾਂ ਹੀ ਲੱਚਰ ਗਾਇਕੀ ਦਾ ਵਿਰੋਧ ਕੀਤਾ ਹੈ ਤੇ ਪੰਜਾਬੀ ਵਿਰਸੇ ਨੂੰ ਸਮਰਪਿਤ ਹੀ ਗਾਇਕੀ ਪੇਸ਼ ਕੀਤੀ ਹੈ।ਗਾਇਕ ਐਚਐਸ ਕੋਟੀਆ ਨੇ ਕਿਹਾ ਕਿ ਉਨਾਂ ਵਲੋਂ ਪੇਸ਼ਕਸ਼ ਸੀ.ਡੀ ਮਿਊਜਿਕ ਡਾਇਰੈਕਟਰ ਦੀਪਕ ਕੁਮਾਰ ਤੇ ਲੇਖਕ ਯੁਵਰਾਜ ਵਡਾਲੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।ਉਨਾਂ ਲੋਕਾਂ ਨੂੰ ਲੱਚਰ ਗਾਇਕੀ ਤੋਂ ਪਰਹੇਜ ਕਰਨ ਤੇ ਚੰਗੇ ਤੇ ਪਰਿਵਾਰ ਵਿਚ ਬੈਠ ਕੇ ਗੀਤ ਸੁਨਣ ਦੀ ਅਪੀਲ ਕੀਤੀ।ਸਵਿੰਦਰ ਸਿੰਘ ਕੋਟ ਖਾਲਸਾ, ਮੇਜਰ ਸਿੰਘ ਸਰਕਾਰੀਆ ਤੇ ਪੰਜਾਬੀ ਗਾਇਕ ਕਮਲ ਦਿਲਦਾਰ ਨੂੰ ਸਨਮਾਨਤ ਵੀ ਕੀਤਾ ਗਿਆ।ਇਸ ਮੋਕੇ ਰਜਿੰਦਰ ਵਡਾਲੀ, ਹਰਜੀਤ ਸਿੰਘ ਗੋਰਾ ਪਹਿਲਵਾਨ, ਲਾਭ ਸਿੰਘ, ਰਣਦੀਪ ਸਿੰਘ ਬੱਲ, ਜਸਪ੍ਰੀਤ ਸਿੰਘ ਬੱਲ, ਰਜਿੰਦਰ ਕੁਮਾਰ ਜਿੰਦਰ, ਪਰਮਜੀਤ ਸਿੰਘ, ਬਲਜਿੰਦਰ ਸਿੰਘ ਸੋਨੂੰ, ਸੰਦੀਪ ਸਿੰਘ, ਸੁਸ਼ੀਲ ਕੁਮਾਰ, ਅਮਨਦੀਪ ਸਿੰਘ ਆਦਿ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media