
ਪੱਟੀ, 10 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) ਜਿਲPਾ ਸਿੱਖਿਆ ਅਫਸਰ (ਸੈ: ਸਿ:) ਪਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਖੇਡ ਅਫਸਰ ਕੁਲਵੰਤ ਸਿੰਘ ਅਤੇ ਜੋਨ ਕਨਵੀਨਰ ਮੁਕੇਸ਼ ਚੰਦਰ ਦੀ ਦੇਖ-ਰੇਖ ਹੇਠ 61 ਵੀਆਂ ਪੱਟੀ ਜੋਨਲ ਖੇਡਾਂ ਮਿਤੀ 20 ਅਗਸਤ ਤੋਂ 22 ਅਗਸਤ ਤੱਕ ਕਰਵਾਈਆਂ ਜਾ ਰਹੀਆਂ ਹਨ, ਇਹ ਜਾਣਕਾਰੀ ਪ੍ਰਿੰਸ਼ੀਪਲ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਮੁਕੇਸ਼ ਚੰਦਰ ਂਜੋਸ਼ੀ ਵਲੋਂ ਦਿੱਤੀ ਗਈ।ਉਹਨਾਂ ਕਿਹਾ ਕਿ ਵਾਲੀਵਾਲ ਅੰਡਰ 14,17,19 ਲੜਕੇ, ਕਬੱਡੀ ਨੈਸ਼ਨਲ 14,17,19 ਲੜਕੇ, ਕਬੱਡੀ ਸਰਕਲ 17,19 ਲੜਕੇ, ਕ੍ਰਿਕੇਟ 14,17,19 ਫੁਟਬਾਲ 14,17,19 ਖੋ-ਖੋ 14,17,19 ਜੋਨਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਇਸ ਸਬੰਧ ਵਿਚ ਸਥਾਨਕ ਸਰਕਾਰੀ ਕੰਨਿਆਂ ਸਕੂਲ ਪੱਟੀ ਵਿਖੇ ਜੋਨ ਪੱਟੀ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮੁੱਖੀ ਆਪਣੇ ਸਕੂਲਾਂ ਦੇ ਡੀ.ਪੀ.ਈ ਅਤੇ ਪੀ.ਟੀ.ਆਈ ਅਧਿਆਪਕਾਂ ਮੀਟਿੰਗ ਹੋਈ।ਜਿਸ ਵਿਚ ਉਹਨਾਂ ਨੇ ਸਮੂਹ ਅਧਿਆਪਕਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ। ਇਸ ਮੋਕੇ ਜਸਵਿੰਦਰ ਸਿੰਘ ਕੋ-ਕਨਵੀਨਰ, ਸਤਨਾਮ ਲੈਕ: ਫਿਜੀਕਲ ਐਜੂਕੇਸ਼ਨ, ਦਲਜੀਤ ਸਿੰਘ ਪੀ.ਟੀ.ਆਈ, ਰਵੀ ਪ੍ਰਕਾਸ਼ ਸ਼ਰਮਾ, ਅਨਿਲ ਕੁਮਾਰ ਆਦਿ ਹਾਜ਼ਿਰ ਸਨ ।
Punjab Post Daily Online Newspaper & Print Media