
ਬਠਿੰਡਾ,15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਵੱਲੋਂ ਆਈ. ਆਈ. ਟੀ. ਦਿੱਲੀ (ਏ. ਸੀ. ਐਮ.) ਦੇ ਸਹਿਯੋਗ ਨਾਲ ਕੰਪਿਊਟਰ ਨੈੱਟਵਰਕ ਸਕਿਉਰਿਟੀ ਬਾਰੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਿਨ ਮੌਕੇ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਅਤੇ ਇਲਾਕੇ ਦੇ ਹੋਰਨਾਂ ਕਾਲਜਾਂ ਦੇ ਤਕਰੀਬਨ 150 ਵਿਦਿਆਰਥੀਆਂ ਨੇ ਭਾਗ ਲੈਦਿਆਂ ਵਰਕਸ਼ਾਪ ਵਿੱਚ ਆਈ. ਆਈ. ਟੀ. ਦਿੱਲੀ (ਏ. ਸੀ. ਐਮ.) ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਿਸਕੋ ਸਰਟੀਫਾਈਡ ਪ੍ਰੋਫੈਸ਼ਨਲ (ਮਾਹਿਰ) ਮਿਸਟਰ ਪੰਕਜ਼ ਅਤੇ ਮਿਸਟਰ ਨੀਰਜ ਨੇ ਵਿਦਿਆਰਥੀਆਂ ਨੂੰ ਨੈੱਟਵਰਕਿੰਗ ਬਾਰੇ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਕੀਤੀ। ੇ ਪਹਿਲੇ ਦਿਨ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਓ.ਐਸ.ਆਈ. ਮਾਡਲ ਦੀ ਕਾਰਜ ਪ੍ਰਣਾਲੀ ਹਾਰਡਵੇਅਰ ਉਪਕਰਣ, ਆਈ. ਪੀ. ਐਡਰੈਸਿੰਗ ਬਾਰੇ ਵੀ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਨੈਸ਼ਨਲ ਨੈੱਟਵਰਕ ਸਕਿਉਰਿਟੀ ਚੈਪੀਅਨਸ਼ਿਪ-2014 ਬਾਰੇ ਵੀ ਦੱਸਿਆ। ਦੂਸਰੇ ਦਿਨ ਦੇ ਸ਼ੈਸ਼ਨ ਦੌਰਾਨ ਮਾਹਿਰਾਂ ਨੇ ਰੂਟਿੰਗ, ਕਨਫਰੀਗਰੇਸ਼ਨ, ਸਵਿੱਚ ਦੀ ਕਾਰਜ ਪ੍ਰਣਾਲੀ ਅਤੇ ਐਪਲੀਕੇਸ਼ਨ ਲੇਅਰ ਬਾਰੇ ਵਿਵਹਾਰਿਕ ਗਿਆਨ ਦਿੱਤਾ। ਹਰ ਇੱਕ ਸ਼ੈਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਨੈੱਟਵਰਕਿੰਗ ਬਾਰੇ ਪੁੱਛੇ ਸੁਆਲਾਂ ਦੇ ਮਾਹਿਰਾਂ ਨੇ ਵਧੀਆ ਢੰਗ ਨਾਲ ਤਸੱਲੀਬਖ਼ਸ ਜਵਾਬ ਵੀ ਦਿੱਤੇ। ਵਰਕਸ਼ਾਪ ਦੇ ਅੰਤ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਾਫ਼ਟਵੇਅਰ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ। ਜਿਕਰਯੋਗ ਹੈ ਕਿ ਇੱਥੋ ਚੁਣੇ ਗਏ ਵਿਦਿਆਰਥੀ ਆਈ. ਆਈ. ਟੀ. ਦਿੱਲੀ (ਏ. ਸੀ. ਐਮ.) ਵੱਲੋਂ ਭਾਰਤ ਵਿੱਚ ਪਹਿਲੀ ਵਾਰ ਕਰਵਾਈ ਜਾ ਰਹੀ ਨੈਸ਼ਨਲ ਨੈੱਟਵਰਕ ਸਕਿਉਰਿਟੀ ਚੈਪੀਅਨਸ਼ਿਪ-2014 ਵਿੱਚ ਭਾਗ ਲੈਣਗੇ। ਇਸ ਚੈਪੀਅਨਸ਼ਿਪ ਵਿੱਚ ਜੇਤੂਆਂ ਨੂੰ 1 ਲੱਖ ਤੱਕ ਦੇ ਇਨਾਮ ਦਿੱਤੇ ਜਾਣਗੇ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ ਅਕਾਦਮਿਕ ਡਾ. ਪ੍ਰਦੀਪ ਕੌੜਾ ਨੇ ਬਾਬਾ ਫ਼ਰੀਦ ਕਾਲਜ ਦੇ ਕੰਪਿਊਟਰ ਵਿਭਾਗ ਦੇ ਮੁੱਖੀ ਅਤੇ ਸਮੂਹ ਸਟਾਫ਼ ਨੂੰ ਇਸ ਵਰਕਸ਼ਾਪ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ । ਉਹਨਾਂ ਨੇ ਆਈ. ਆਈ. ਟੀ. ਦਿੱਲੀ (ਏ. ਸੀ. ਐਮ. )ਦੇ ਮਾਹਿਰਾਂ ਦਾ ਵੀ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ । ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ ਤਾਂ ਜੋ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media