Wednesday, December 31, 2025

ਸ਼ਰਧਾ ਪੂਰਵਕ ਮਨਾਇਆ ਖ਼ਾਲਸੇ ਦਾ ਦਿਹਾੜਾ

PPN150425
ਫ਼ਾਜ਼ਿਲਕਾ, 15 ਅਪ੍ਰੈਲ ( ਵਿਨੀਤ ਅਰੋੜਾ ) –  ਫ਼ਾਜ਼ਿਲਕਾ ਇਲਾਕੇ ਅੰਦਰ ਖ਼ਾਲਸੇ ਦਾ ਦਿਹਾੜਾ ਵਿਸਾਖੀ ਦਾ ਤਿਉਹਾਰ ਬੜੇ ਸ਼ਰਧਾ ਪੂਰਵਕ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਹੀ ਗੁਰਦੁਆਰਿਆਂ ਅੰਦਰ ਧਾਰਮਿਕ ਪ੍ਰੋਗਰਾਮ ਸ਼ੁਰੂ ਕੀਤੇ ਗਏ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਬੀਬੀ ਤ੍ਰਿਪਤ ਕੌਰ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਅਨਮੋਲ ਕੀਰਤਨ ਕੀਤਾ। ਗੁਰਦੁਆਰਾ ਸ੍ਰੀ ਗੁਰੂ ਦੁੱਖ ਨਿਵਾਰਨ ਬਸਤੀ ਹਜ਼ੂਰ ਸਿੰਘ ਵਿਖੇ ਰੱਖੇ ਪਾਠਾਂ ਦੇ ਭੋਗ ਉਪਰੰਤ ਬਾਬਾ ਚੰਨ ਸਿੰਘ, ਭਾਈ ਇੰਦਰ ਸਿੰਘ ਦੇ ਰਾਗੀ ਜਥਿਆਂ ਨੇ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ। ਸਿਵਲ ਲਾਇਨ ਇਲਾਕੇ ਅੰਦਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਵਿਖੇ ਭਾਈ ਹਰਵਿੰਦਰ ਸਿੰਘ ਨੇ ਵਿਸਾਖੀ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣਨ ਲਈ ਪ੍ਰੇਰਿਤ ਕੀਤਾ। ਗੁਰਦੁਆਰਾ ਬਾਬਾ ਨਾਮਦੇਵ ਵਿਖੇ ਵੀ ਪਾਠ ਦੇ ਭੋਗ ਉਪਰੰਤ ਬੀਬੀਆਂ ਵੱਲੋਂ ਪੰਜ ਬਾਣੀਆਂ ਦਾ ਪਾਠ ਕੀਤਾ ਗਿਆ। ਸ. ਭਜਨ ਸਿੰਘ ਅਤੇ ਭਾਈ ਸੰਤੋਖ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਦੇ ਖ਼ਾਲਸਾ ਪੰਥ ਦੀ ਸਾਜਨਾਂ ਪ੍ਰਤੀ ਸੰਗਤਾਂ ਨੂੰ ਪ੍ਰੇਰਿਤ ਕੀਤਾ। ਗੁਰਦੁਆਰਾ ਬਾਬਾ ਗਵਾਨ ਸਿੰਘ ਪ੍ਰੇਮ ਗਲੀ ਵਿਖੇ ਵੀ ਭਾਈ ਗੁਰਵਿੰਦਰ ਸਿੰਘ ਸ਼ੇਰਾ ਨੇ ਕਥਾ ਕੀਰਤਨ ਦਾ ਪ੍ਰਵਾਹ ਚਲਾਉਂਦਿਆਂ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਕੀਤੀ। ਉਪਰੰਤ ਪਿੰਡ ਜੋੜਕੀ ਅੰਧੇਵਾਲੀ, ਬਾਘੇਵਾਲਾ, ਪੈਂਚਾ ਵਾਲੀ, ਅਭੁੱਨ, ਪੱਕਾ ਚਿਸ਼ਤੀ, ਰਾਣਾ, ਥੇਹ ਕਲੰਦਰ, ਚਿਮਨੇਵਾਲਾ, ਪੱਟੀ ਪੂਰਨ, ਚੁਵਾੜਿਆਵਾਲੀ, ਕੋੜਿਆਵਾਲੀ, ਬੰਨਵਾਲਾ ਹਨੂੰਵਤਾ, ਜੰਡਵਾਲਾ ਖਰਤਾ, ਸੈਣੀਆਂ, ਓਡੀਆ, ਆਵਾ, ਖਿੱਪਾਂਵਾਲੀ, ਕਬੂਲ ਸ਼ਾਹ ਆਦਿ ਪਿੰਡਾਂ ਅੰਦਰ ਵਿਸਾਖੀ ਦਾ ਤਿਉਹਾਰ ਮਨਾਇਆ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply