ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾ ਨੂੰ ਪੂਰਾ ਕਰਣ ‘ਚ ਪੰਜਾਬ ਸਰਕਾਰ ਸਹਿਯੋਗ

ਅੰਮ੍ਰਿਤਸਰ, 16 ਅਪ੍ਰੈਲ ( ਜਗਦੀਪ ਸਿੰਘ)- ਆਯੂਰਵੈਦਿਕ ਤੇ ਯੂਨਾਨੀ ਤੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਦੇ ਸਮਰਥਨ ਚ ਬੈਠਕ ਦਾ ਆਯੋਜਨ ਕੀਤਾ। ਬੈਠਕ ‘ਚ ਬੋਲਦਿਆਂ ਸ਼੍ਰੀ ਜੇਤਲੀ ਨੇ ਕਿਹਾ ਕਿ ਆਰਐਮਪੀ, ਵੈਦ ਤੇ ਹੋਮਿਉਪਾਥ ਭਾਰਤ ਦੇ ਸਿਹਤ ਸਿਸਟਮ ਦਾ ਬਹੁਤ ਅਹਿਮ ਹਿੱਸਾ ਹੈ। ਜਦੋ ਤੋਂ ਐਲੋਪੈਥੀ ਦਾ ਪ੍ਰਚੱਲਨ ਵਧਿਆ ਹੈ, ਉਦੋਂ ਤੋਂ ਇਹਨਾਂ ਪੁਰਾਣੀ ਪੱਦਤੀਆਂ ਦਾ ਵਿਕਾਸ ਕੁੱਛ ਘੱਟ ਗਿਆ ਹੈ, ਪਰ ਦੇਸ਼ ਚ ਅੱਜ ਵੀ ਅਜਿਹੇ ਮਸ਼ਹੂਰ ਵੈਦ ਤੇ ਹੋਮਿਉਪੈਥ ਹਨ, ਜੋ ਐਲੋਪੈਥੀ ਤੋ ਨਿਰਾਸ਼ ਮਰੀਜਾਂ ਨੂੰ ਠੀਕ ਕਰ ਸਕਦੇ ਹਨ। ਸ਼੍ਰੀ ਜੇਤਲੀ ਨੇ ਕਿਹਾ ਕਿ ਦੇਸ਼ ਚ ਇਸ ਵੇਲੇ ਪੰਜ ਲੱਖ ਡਾਕਟਰਾਂ ਦੀ ਕਮੀ ਹੈ। ਅਜਿਹੇ ਸਮੇ ਵਿੱਚ ਪਿੰਡਾ ਚ ਆਰ.ਐਮ.ਪੀ ਡਾਕਟਰ ਦੀ 24 ਘੰਟੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਹਨ। ਸ਼੍ਰੀ ਜੇਤਲੀ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਤੋ ਹੀ ਆਰਐਮਪੀ ਨੂੰ ਰਜਿਸਟਰ ਕਰਵਾ ਪ੍ਰੇਕਟਿਸ ਕਰਣ ਅਤੇ ਕੁਝ ਦਵਾਈਆਂ ਲਿਖਣ ਦੀ ਛੋਟ ਦਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਚ ਸਾਡੀ ਸਰਕਾਰ ਆਂਉੰਦੇ ਹੀ ਇਸ ਬਾਰੇ ਰਾਜ ਸਰਕਾਰ ਵੱਲੋ ਆਈ ਪ੍ਰਪੋਜਲ ਨੂੰ ਤੇਜੀ ਨਾਲ ਸਿਰੇ ਚੜਾਇਆ ਜਾਵੇਗਾ। ਸ਼੍ਰੀ ਜੇਤਲੀ ਨੇ ਬੈਠਕ ਚ ਮੌਜੂਦ ਡਾਕਟਰਾਂ ਨੇ ਆਹਵਾਨ ਕੀਤਾ ਜਿਸ ਤਰਾਂ ਤੁਸੀ ਆਮ ਜਨਤਾ ਦੀ ਛੋਟੀ-ਮੋਟੀ ਹਰ ਤਕਲੀਫ ਨੂੰ ਠੀਕ ਕਰਦੇ ਹੋ ਉਸੇ ਤਰਾਂ ਮਰੀਜਾਂ ਅਤੇ ਉਹਨਾਂ ਦੇ ਪਰੀਵਾਰਾਂ ਦੇ ਵਿੱਚ ਜਾਕੇ ਕਾਂਗਰੇਸ ਵੱਲੋ ਦਿੱਤੀ ਗਈ ਹਰ ਤਕਲੀਫ ਦਾ ਨਿਪਟਾਰਾ ਕਰੋ। ਭਾਜਪਾ ਤੇ ਨਰੇਂਦਰ ਮੋਦੀ ਦੀ ਸਰਕਾਰ ਲਿਆਉ ਅਤੇ ਦੇਸ਼ ਦੀ ਸਿਹਤ ਠੀਕ ਕਰੋ। ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਐਸ. ਐਸ. ਲੂਥਰਾ, ਜਨ: ਸਕੱਤਰ ਡਾ. ਵਰਿੰਦਰ ਸ਼ਰਮਾ, ਡਾ. ਧਰਮਪਾਲ ਸ਼ਰਮਾ, ਡਾ. ਸੂਰਜ ਸ਼ੂਰ, ਡਾ. ਕਪਿਲ ਚੱਢਾ, ਡਾ. ਸੁਨੀਲ ਦੇ ਨਾਲ ਐਸੋਸੀਏਸ਼ਨ ਦੇ ਹੋਰ ਮੈਂਬਰ ਭਾਰੀ ਸੰਖਿਆ ਵਿੱਚ ਮੌਜੂਦ ਸਨ।
Punjab Post Daily Online Newspaper & Print Media