ਹਰਸਿਮਰਤ ਬਾਦਲ ਹੀ ਜਿੱਤ ਪ੍ਰਾਪਤ ਕਰੇਗੀ-ਰਾਜਬਿੰਦਰ ਸਿੱਧੂ

ਬਠਿੰਡਾ, 16 ਅਪ੍ਰੈਲ (ਜਸਵਿੰਦਰ ਸਿੰਘ ਜੱਸੀ ) -ਬਠਿੰਡਾ ਵਿਕਾਸ ਪੱਖੋਂ ਦੂਜੇ ਸੂਬਿਆਂ ਤੋਂ ਅੱਗੇ ਹੋਣ ਕਾਰਨ ਭਾਰਤ ਵਾਸੀ ਬਠਿੰਡੇ ਵੱਲ ਕਦਮ ਵਧਾ ਕੇ ਹਰ ਖੇਤਰ ਵਿਚ ਆਪਣੇ-ਆਪਣੇ ਕਦਮ ਜਮਾਂ ਰਹੇ ਹਨ, ਚਾਹੇ ਉਹ ਸਿੱਖਿਆਂ,ਖੇਡਾਂ, ਹੋਟਲ ਉਦਯੋਗ ਆਦਿ ਲਈ ਬਾਹਰਲੀਆਂ ਕੰਪਨੀਆਂ ਜਲਦੀ ਹੀ ਇਥੇ ਸਥਾਪਤ ਹੋ ਰਹੀਆਂ ਹਨ। ਵਿਕਾਸ ਤੋਂ ਬਠਿੰਡਾ ਵਾਸੀ ਇਹ ਤਾਂ ਸਮਝ ਹੀ ਗਏ ਹੋਣਗੇ ਕਿ ਸਾਡਾ ਮੁੱਖ ਮਨੋਰਥ ਬਠਿੰਡਾ ਵਿਚ ਉਹ ਸਭ ਸਹੂਲਤਾਂ ਦੇਣਾ ਹੈ ਜੋ ਹਰੇਕ ਚੰਗੀ ਜਿੰਦਗੀ ਜਿਉਣ ਵਾਲੇ ਇਨਸਾਨ ਦੀ ਲੋੜ ਹੁੰਦੀ ਹੈ, ਹਾਲਾਂ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਵਿਕਾਸ ਦੀ ਲਹਿਰ ਸਾਰੇ ਪੰਜਾਬ ਵਿਚ ਹੋਰ ਤੇਜੀ ਨਾਲ ਫੈਲ ਜਾਵੇਗੀ, ਇਹ ਵਿਚਾਰ ਪ੍ਰਗਟ ਕਰ ਰਹੇ ਸਨ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਚੋਣ ਪ੍ਰਚਾਰ ਸਮੇਂ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਜੋ ਗੁਰਅਵਤਾਰ ਸਿੰਘ ਗੋਗੀ ਦੇ ਵਿਹੜੇ ਵਿਚ ਆਯੋਜਿਤ ਕੀਤੀ ਗਈ ਸੀ। ਇਸ ਮੌਕੇ ਰਣਜੀਤ ਸਿੰਘ ਜਲਾਲ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਅਤੇ ਰਾਜਬਿੰਦਰ ਸਿੰਘ ਸਿੱਧੂ ਨੇ ਸਾਂਝੇ ਵਿਚਾਰ ਪ੍ਰਗਟ ਕਰਦਿਆਂ ਚੋਣ ਪ੍ਰਚਾਰ ਰੈਲੀ ਵਿਚ ਸ਼ਾਮਲ ਲੋਕਾਂ ਨੂੰ ਸੰਬੋਧਣ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਾਅਦੇ ਤਾਂ ਕਰਦੀ ਹੈ ਪਰ ਉਹ ਵਾਅਦੇ ਕਦੇ ਵੀ ਪੂਰੇ ਨਹੀਂ ਹੋਏ। ਬੀਬਾ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਸੰਸਦੀ ਹਲਕੇ ਦੀ ਨਿਹਾਰ ਹੀ ਬਦਲ ਕੇ ਰੱਖ ਦਿੱਤੀ ਹੈ ਅਗਰ ਬੀਬੀ ਸਾਡੇ ਹਲਕੇ ਵਿਚ ਵੋਟ ਮੰਗਣ ਨਾ ਵੀ ਆਉਣ ਤਾਂ ਅਸੀਂ ਉਨਾਂ ਨੂੰ ਬੇਹਿਸਾਬ ਵੋਟਾਂ ਨਾਲ ਜਿੱਤਾ ਕੇ ਸੰਸਦ ਵਿਚ ਭੇਜ ਦੇਣਾ ਹੈ। ਲੋਕਾਂ ਵਲੋਂ ਬੀਬਾ ਜੀ ਨੂੰ ਖੁੱਲ ਕੇ ਸਮਰਥਨ ਦੇਣ ਦੀ ਲਹਿਰ ਚੱਲੀ ਹੋਈ ਹੈ।
ਉਨਾਂ ਅੱਗੇ ਕਿਹਾ ਕਿ ਨਰਿੰਦਰ ਮੋਦੀ ਹੋਰਾਂ ਦਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਬਾਦਲ ਹੋਰਾਂ ਨਾਲ ਨਿੱਜੀ ਘਰੈਲੂ ਪਿਆਰ ਹੋਣ ਕਾਰਨ ਬਠਿੰਡਾ ਨੇ ਪੰਜਾਬ ਦੇ ਵਿਕਾਸ ਲਈ ਪੰਜਾਬ ਸਰਕਾਰ ਨੇ ਬਹੁਤ ਸਾਰੇ ਪ੍ਰੋਜੈਕਟ ਲਿਆਉਣੇ ਹਨ, ਫਿਰ ਕੇਂਦਰ ਸਰਕਾਰ ਬਠਿੰਡਾ ਹਲਕੇ ਨੂੰ ਵਿਸ਼ੇਸ਼ ਪੈਕਜ ਦੇਣ ਦੇ ਜ਼ੋਨ ਵਿਚ ਰੱਖ ਕੇ ਬਠਿੰਡਾ ਸ਼ਹਿਰ/ਦਿਹਾਤੀ ਹਲਕੇ ਦੇ ਹਰੇਕ ਪਿੰਡ ਵਿਚ ਹਰ ਗਲੀ ਮੁਹੱਲੇ ਵਿਚ ਹਰੇਕ ਬੁਨਿਆਦੀ ਸਹੂਲਤ ਲੋਕਾਂ ਨੂੰ ਮਿਲੇ ਗਈ । ਇਸ ਮੌਕੇ ਭਾਈ ਆਤਮਾ ਸਿੰਘ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ, ਘੱਟ ਗਿਣਤੀ ਫਰੰਟ ਪ੍ਰਧਾਨ ਗੁਰਅਵਤਾਰ ਸਿੰਘ ਗੋਗੀ, ਸਰਕਲ ਪ੍ਰਧਾਨ ਮਨੋਹਰਜੀਤ ਸਿੰਘ ਪੁਰੀ, ਮਾਸਟਰ ਹਰਮੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਹਰਮੰਦਰ ਸਿੰਘ ਜਲਾਲਾਬਾਦ, ਨਾਇਬ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਨਗਰ ਦੇ ਪਤਵੰਤੇ ਸੱਜਣ ਅਤੇ ਬੀਬੀਆਂ ਨੇ ਚੋਣ ਰੈਲੀ ਵਿਚ ਭਾਗ ਲਿਆ।
Punjab Post Daily Online Newspaper & Print Media