Friday, October 18, 2024

ਡਾ. ਜਾਕਿਰ ਹੁਸੈਨ ਮਿਊਂਸਪਲ ਸਟੇਡੀਅਮ ਵਿਖੇ 69ਵਾਂ ਸੁਤੰਤਰਤਾ ਦਿਵਸ ਮਨਾਇਆ

PPN1608201509
ਸੰਦੌੜ/ ਮਾਲੇਰਕੋਟਲਾ 16 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਡਾ.ਜਾਕਿਰ ਹੁਸੈਨ ਮਿਊਂਸਪਲ ਸਟੇਡੀਅਮ ਵਿੱਚ 69ਵਾਂ ਸੁਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿੱਥੇ ਕੋਮੀ ਝੰਡਾ ਮੁੱਖ ਮਹਿਮਾਨ ਸ਼੍ਰੀਮਤੀ ਐਫ.ਨਿਸਾਰਾ ਖਾਤੂਨ (ਫਰਜ਼ਾਨਾ ਆਲਮ), ਮੁੱਖ ਸੰਸਦੀ ਸਕੱਤਰ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਨੇ ਅਪਣੇ ਕਰ ਕਮਲਾਂ ਨਾਲ ਲਹਿਰਾਇਆ। ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ, ਪੁਲਿਸ ਮੁਲਾਜ਼ਮਾਂ ਆਦਿ ਦੀ ਪਰੇਡ ਦਾ ਖੁੱਲੀ ਜਿਪਸੀ ਵਿੱਚ ਸਵਾਰ ਹੋ ਕੇ ਨਿਰੱਖਣ ਕੀਤਾ। ਪਰੇਡ ਨੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਇਸ ਮੌਕੇ ਸ਼੍ਰੀਮਤੀ ਐਫ.ਨਿਸਾਰਾ ਖਾਤੂਨ ਨੇ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਜ਼ਾਦੀ ਪ੍ਰਾਪਤ ਕਰਨ ਲਈ ਦੇਸ਼ ਦੇ ਸਮੂਹ ਵਰਗਾਂ ਨਾਲ ਸਬੰਧਤ ਦੇਸ਼ ਵਾਸੀਆਂ ਨੇ ਸ਼ਹਾਦਤਾਂ ਅਤੇ ਅਪਣਾ ਬਣਦਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅਜ਼ਾਦੀ ਦੇ 68 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਕੁੱਝ ਪ੍ਰਾਪਤ ਨਹੀਂ ਕਰ ਪਾਏ ਹਾਂ, ਜਿਸਦਾ ਮੁੱਖ ਕਾਰਨ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਤੇ ਫਿਰਕਾਪ੍ਰਸਤੀ ਕੈਂਸਰ ਦਾ ਰੂਪ ਧਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ 8 ਸਾਲਾਂ ਵਿੱਚ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਨੇ ਸੂਬੇ ਵਿੱਚ ਬਹੁ-ਪੱਖੀ ਵਿਕਾਸ ਕਾਰਜ਼ ਕੀਤੇ ਹਨ, ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੀ ਕਿਸਾਨੀ ਨੂੰ ਪ੍ਰਫੁਲੱਤ ਕੀਤਾ ਜਾ ਰਿਹਾ ਹੈ, ਜਿਸ ਦੇ ਨਤੀਜ਼ੇ ਵਜੋਂ ਪੰਜਾਬ ਸਭ ਤੋਂ ਵੱਧ ਕਣਕ ਤੇ ਝੋਨਾ ਪੈਦਾ ਕਰਨ ਵਾਲਾ ਸਭ ਤੋਂ ਮੋਹਰੀ ਸੂਬਾ ਹੈ, ਉਨ੍ਹਾਂ ਕਿਹਾ ਕਿ ਸੇਵਾ ਦਾ ਅਧਿਕਾਰ ਕਾਨੂੰਨ ਲਾਗੂ ਕਰਨ ਅਤੇ ਸਮੂਹ ਸਰਕਾਰੀ ਵਿਭਾਗਾਂ ਨੂੰ ਆਨ-ਲਾਇਨ ਕਰਨ ਵਾਲਾ ਪਹਿਲਾ ਸੂਬਾ ਹੈ, ਉਨ੍ਹਾਂ ਕਿਹਾ ਕਿ 59 ਨਾਗਰਿਕ ਆਨ-ਲਾਇਨ ਸੇਵਾਵਾਂ ਜਲਦ ਹੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਹਰ ਵਿਅਕਤੀ ਘਰ ਬੈਠਾ ਹੀ ਸਰਕਾਰੀ ਵਿਭਾਗਾਂ ਨਾਲ ਅਪਣਾ ਰਾਬਤਾ ਆਨ-ਲਾਇਨ ਕਾਇਮ ਕਰ ਸਕੇਗਾ। ਇਸ ਤੋਂ ਬਾਅਦ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਆਟਾ, ਦਾਲ ਸਕੀਮ, ਸ਼ਗਨ ਸਕੀਮ, ਵੈਲਫੇਅਰ ਸਕੀਮਾਂ ਤੇ ਨਸ਼ਾ ਵਿਰੋਧੀ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਸ਼ਹਿਰ ਨੂੰ ਅਮ੍ਰਿਤ ਸਕੀਮ ਤੇ ਊਸ਼ਾ ਸਕੀਮ ਤਹਿਤ ਜੋੜਿਆ ਗਿਆ ਹੈ ਤੇ ਸ਼ਹਿਰ ਦਾ ਵਿਕਾਸ ਇਨ੍ਹਾਂ ਸਕੀਮਾਂ ਰਾਹੀਂ ਕੀਤਾ ਜਾਵੇਗਾ। ਜਿਸ ਤੇ 92 ਕਰੋੜ ਰੁਪਏ ਦੇ ਕਰੀਬ ਖਰਚ ਕੀਤੇ ਜਾਣਗੇ। ਸ਼੍ਰੀਮਤੀ ਫਰਜ਼ਾਨਾ ਆਲਮ ਨੇ ਦੀਨਾਨਗਰ ਗੁਰਦਾਸਪੁਰ ਵਿਖੇ ਵਾਪਰੇ ਦਹਿਸ਼ਤਗਰਦੀ ਹਮਲੇ ਵਿੱਚ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਪੁਲਿਸ ਅਧਿਕਾਰੀ ਤੇ ਹੋਰ ਮੁਲਾਜ਼ਮਾਂ ਨੂੰ ਸਲਾਮੀ ਪੇਸ਼ ਕੀਤੀ। ਮਾਲੇਰਕੋਟਲਾ ਦੇ ਸੁਤੰਤਰਤਾ ਸਗਰਾਮੀਆਂ ਅਤੇ ਨਾਮਣਾ ਖੱਟਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਜੱਜ ਸਹਿਬਾਨਾ ਤੋਂ ਇਲਾਵਾ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਪਦਮ ਸ਼੍ਰੀ ਇਜ਼ਹਾਰ ਆਲਮ (ਰਿਟਾਇਰਡ ਡੀ.ਜੀ.ਪੀ), ਐਸ.ਡੀ.ਐਮ ਸ਼੍ਰੀ ਅਮਿੱਤ ਬੈਂਬੀ, ਤਹਿਸੀਲਦਾਰ ਸੁਭਾਸ਼ ਭਾਰਦਵਾਜ, ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ, ਐਸ.ਪੀ ਜਸਵਿੰਦਰ ਸਿੰਘ, ਡੀ.ਐਮ.ਪੀ ਵਿਲਿਅਮ ਜੈਜੀ, ਡੀ.ਐਸ.ਪੀ ਜੇਲ੍ਹ ਗੁਰਜੀਤ ਸਿੰਘ ਬਰਾੜ, ਨਗਰ ਕੋਂਸਲ ਮਾਲੇਰਕੋਟਲਾ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ, ਕਾਰਜ ਸਾਧਕ ਅਫਸਰ ਰਵਨੀਤ ਸਿੰਘ, ਐਸ.ਐਚ.ਓ ਮਨਧੀਰ ਸਿੰਘ, ਐਸ.ਐਚ.ਓ ਸਤਨਾਮ ਸਿੰਘ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ, ਕੇ.ਐਸ ਕੰਬਾਇਨ ਦੇ ਐਮ.ਡੀ ਇੰਦਰਜੀਤ ਸਿੰਘ (ਮੁੰਡੇ), ਦਸਮੇਸ਼ ਕੰਬਾਇਨ ਦੇ ਐਮ.ਡੀ ਗਿਆਨੀ ਅਮਰ ਸਿੰਘ, ਹਾਕਮ ਸਿੰਘ ਚੱਕ, ਜੱਥੇਦਾਰ ਜੈਪਾਲ ਸਿੰਘ ਮੰਡੀਆਂ, ਸਮੂਹ ਕੋਂਸਲਰ, ਨਗਰ ਪੰਚਾਇਤ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਸਟੇਜ਼ ਦੀ ਕਾਰਵਾਈ (ਰਿਟਾਇਰਡ ਏ.ਪੀ.ਆਰ.ਓ) ਸ.ਰਣਜੀਤ ਸਿੰਘ ਜਵੰਧਾ ਵੱਲੋਂ ਚਲਾਈ ਗਈ। ਇਸ ਤੋਂ ਇਲਾਵਾ ਸਥਾਨਕ ਹਜ਼ਰਤ ਹਲੀਮਾ ਹਸਪਤਾਲ ਵਿਖੇ ਪੰਜਾਬ ਵਕਫ ਬੋਰਡ ਦੇ ਸੀ.ਈ.ਓ ਸ਼੍ਰੀ ਜੁਲਫਕਾਰ ਅਲੀ ਮਲਿਕ ਵੱਲੋਂ ਕੋਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਕਨਵੀਨਰ ਉਸਮਾਨ ਸਿੱਦੀਕੀ, ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਆਸਿਫ ਕੁਰੈਸ਼ੀ ਪ੍ਰਿੰਸ, ਮੈਡੀਕਲ ਸੁਪਰਡੈਂਟ ਡਾ.ਜਮੀਰ ਅਹਿਮਦ, ਸਾਬਕਾ ਕੋਂਸਲਰ ਰਮਜ਼ਾਨ ਨੰਬਰਦਾਰ, ਡਾ.ਵੀ.ਪੀ ਗੋਇਲ ਤੋਂ ਇਲਾਵਾ ਸਥਾਨਕ ਨਗਰ ਕੋਂਸਲ ਵਿਖੇ ਕਾਮਰੇਡ ਮੁਹੰਮਦ ਇਸਮਾਇਲ, ਰੋਟਰੀ ਕਲੱਬ ਵੱਲੋਂ ਬਲਾਇੰਡ ਸਕੂਲ ਵਿੱਚ ਕਲੱਬ ਦੇ ਪ੍ਰਧਾਨ ਹਾਕਮ ਸਿੰਘ ਰਾਣੂ, ਸਰਕਾਰੀ ਕਾਲਜ਼ ਵਿੱਚ ਪ੍ਰਿੰਸੀਪਲ ਡਾ.ਮੁਹੰਮਦ ਜਮੀਲ, ਸਰਕਾਰੀ ਕਾਲਜ਼ ਆਫ ਐਜੁਕੇਸ਼ਨ ਵਿੱਚ ਪ੍ਰਿੰਸੀਪਲ ਡਾ.ਮੁਹੰਮਦ ਇਕਬਾਲ ਵੱਲੋਂ ਤਿਰੰਗੇ ਝੰਡੇ ਲਹਿਰਾਏ ਗਏ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply