Friday, October 18, 2024

ਸ਼ਹੀਦ ਸਰਾਭਾ ਦੇ ਵਾਰਸਾਂ ਨੇ ਆਜਾਦੀ ਦਿਹਾੜੇ ਵਾਲੇ ਦਿਨ ਕਾਲੇ ਝੰਡੇ ਦਿਖਾ ਕੇ ਜਤਾਇਆ ਰੋਸ

‘ਸ਼ਹੀਦਾਂ’ ਦੀ ਬਦੌਲਤ ਕੁਰਸੀਆਂ ਮੱਲੀ ਬੈਠੇ ਲੀਡਰ ਸ਼ਹੀਦ ਮੰਨਣ ਨੂੰ ਤਿਆਰ ਨਹੀਂ – ਬੀਬੀ ਸੁਖਦੇਵ ਕੌਰ

PPN1608201510

ਸੰਦੌੜ/ ਅਹਿਮਦਗੜ੍ਹ, 16 ਅਗਸਤ (ਹਰਮਿੰਦਰ ਸਿੰਘ ਭੱਟ) – ਇਕ ਪਾਸੇ ਲੋਕ ਆਜਾਦੀ ਦਾ ਦਿਹਾੜਾ ਪੁਰੇ ਦੇਸ਼ ਵਿਚ ਜਸ਼ਨ ਨਾਲ ਮਨਾਊਦੇ ਹਨ ਅਤੇ ਲੀਡਰ ਤਿਰੰਗਾ ਝੰਡਾ ਲਹਿਰਾਕੇ ਉਸ ਨੂੰ ਸਲਾਮੀ ਦਿੰਦੇ ਹਨ,ਪਰੰਤੂ ਅੱਜਤੱਕ ਕਿਸੇ ਵੀ ਲੀਡਰ ਨੇ ਇਹ ਸੋਚਿਆ ਹੈ।ਕਿ ਜਿਸ ਆਜਾਦੀ ਦਾ ਅੱਜ ਅਸੀਂ ਨਿੱਘ ਮਾਣ ਰਹੇ ਹਾਂ।ਇਸ ਆਜਾਦੀ ਲਈ ਕਿੰਨੇ ਦੇਸ਼ ਭਗਤਾਂ ਨੇ ਆਪਣੀਆਂ ਕੁਰਬਾਣੀਆਂ ਦੇ ਕੇ ਇਸ ਦੇਸ਼ ਵਿਚੋਂ ਗੋਰਿਆਂ ਨੂੰ ਬਾਹਰ ਕੱਢਿਆ ਸੀ, ਪਰ ਸਾਡੀਆਂ ਨਿਕੱਮੀਆਂ ਸਰਕਾਰਾਂ ਨੇ ਸ਼ਹੀਦਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ।ਉਕਤ ਪ੍ਰਗਟਾਵਾ ਆਜਾਦੀ ਦਿਹਾੜੇ ਵਾਲੇ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਭੈਣ ਧੰਨ ਕੌਰ ਦੀ ਪੋਤਰੀ ਬੀਬੀ ਸੁਖਦੇਵ ਕੌਰ ਨੇ ਸ਼ਹੀਦ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ”ਕਾਲਾ ਦਿਨ” ਮਨਾਉਂਦੇ ਸਮੇਂ ਕੀਤਾ।
ਉਨ੍ਹਾਂ ਕਿਹਾ, ਕਿ ਭਾਵੇਂ ਕਿ ਦੇਸ਼ ਨੂੰ ਆਜਾਦ ਹੋਇਆ ਨੂੰ 68 ਸਾਲ ਤੋਂ ਉਪਰ ਹੋ ਗਏ ਹਨ,ਪਰੰਤੂ ਉਸ ਦੇ ਬਾਵਜੂਦ ਸ਼ਹੀਦਾਂ ਦੇ ਜਨਮ ਦਿਨ ਅਤੇ ਸ਼ਹੀਦੀ ਦਿਹਾੜੇ ਸਮੇਂ ਉਨ੍ਹਾਂ ਦੇ ਬੁੱਤਾਂ ਉਪਰ ਹਾਰਾਂ ਦੇ ਢੇਰ ਲਾਕੇ ਸਿਆਸੀ ਲੀਡਰ ਆਪਣੀ ਲੀਡਰੀ ਚਮਕਾਉਣ ਤੋਂ ਪਿੱਛੇ ਨਹੀਂ ਹੱਟਦੇ।ਉਨ੍ਹਾਂ ਕਿਹਾ,ਕਿ ਗਦਰ ਪਾਰਟੀ ਵਿਚ ਸਭ ਤੋਂ ਛੋਟੀ ਉਮਰ ਦੇ ਕਰਤਾਰ ਸਿੰਘ ਸਰਾਭਾ ਨੂੰ ਗੋਰਿਆਂ ਨੇ 16 ਨਵੰਬਰ 1915 ਵਿਚ ਉਨ੍ਹਾਂ ਦੇ ਛੇ ਸਾਥੀਆਂ ਨਾਲ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ।ਜਿੰਨਾਂ ਅੱਜ ਸਾਲ 2015 ਵਿਚ 100 ਸਾਲਾਂ ਸ਼ਤਾਬਦੀ ਦਿਹਾੜਾ ਚਲ ਰਿਹਾ ਹੈ, ਪਰੰਤੂ ਸਾਡੀਆਂ ਸਰਕਾਰਾਂ ਅੱਜ ਤੱਕ ਉਨ੍ਹਾਂ ਨੂੰ ”ਸ਼ਹੀਦ” ਮੰਨਣ ਨੂੰ ਵੀ ਤਿਆਰ ਨਹੀਂ।ਬੀਬੀ ਸੁਖਦੇਵ ਕੌਰ ਨੇ ਆਖਿਆ ਕਿ ਸਾਡਾ ਪਰਿਵਾਰ ਲੰਮੇ ਸਮੇਂ ਤੋਂ ਇਹ ਮੰਗ ਕਰਦੇ ਆ ਰਿਹਾ ਹੈ।ਕਿ ਬਾਲਾ ਜਰਨੈਲ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦੀ ਦਾ ਦਰਜਾ ਜਲਦ ਦਿੱਤਾ ਜਾਵੇ, 16 ਨਵੰਬਰ ਨੂੰ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਛੁੱਟੀ, ਭਾਈਵਾਲਾ ਚੌਂਕ ਤੋਂ ਰਾੲਕੋਟ ਨੂੰ ਜਾਂਦੀ ਸੜਕ ਦਾ ਨਾਮ ਸ਼ਹੀਦ ਸਰਾਭਾ ਰੱਖਣ, ਲੁਧਿਆਣਾ ਯੂਨੀਵਰਸ਼ਟੀ ਦਾ ਨਾਮ ਸ਼ਹੀਦ ਸਰਾਭਾ ਦੇ ਨਾਮ ‘ਤੇ ਰੱਖਣ ਅਤੇ ਪਿੰਡ ਸਰਾਭਾ ਵਿਖੇ ਬਲਾਕ ਪੱਧਰੀ ਸਟੇਡੀਅਮ ਬਨਾਉਣ ਲਈ ਮੰਗ ਕਰ ਚੁੱਕੇ ਹਾਂ, ਪਰ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ।ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਿਆਸੀ ਲੀਡਰ ‘ਸ਼ਹੀਦਾਂ’ ਦੀ ਬਦੌਲਤ ਕੁਰਸੀਆਂ ਮੱਲੀ ਬੈਠੇ ਹਨ,ਪਰ ਉਹ ਆਪਣੇ ਸ਼ਹੀਦਾਂ ਨੂੰ ਹੀ ਭੁੱਲ ਗਏ ਹਨ।ਜੋ ਕਿ ਕਾਫੀ ਸ਼ਰਮ ਵਾਲੀ ਗੱਲ ਹੈ।ਬੀਬੀ ਸੁਖਦੇਵ ਕੌਰ ਨੇ ਕਿਹਾ ਕਿ ਇਹ ਸਭ ਕੁੱਝ ਵੱਡੀ ਸਾਜਿਸ਼ ਅਧੀਨ ਕੀਤਾ ਜਾ ਰਿਹਾ ਹੈ।ਜਿਸ ਕਰਕੇ ਪਿੰਡ ਸਰਾਭਾ ਵਿਖੇ ਸ਼ਹੀਦ ਸ਼ਰਾਭਾ ਦੇ ਵਾਰਸਾਂ ਸਮੇਤ ਆਮ ਲੋਕ 15 ਅਗਸਤ ਨੂੰ ਆਜਾਦੀ ਦਿਹਾੜੇ ਵਾਲੇ ਦਿਨ ‘ਕਾਲਾ ਦਿਵਸ’ ਮਨਾਉਣ ਲਈ ਮਜਬੂਰ ਹੋਏ ਹਨ।ਇਸ ਸਮੇਂ ਸ਼ਹੀਦ ਕਰਾਤਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਆਗੂ ਦੇਵ ਸਰਾਭਾ, ਹਿੰਮਤ ਸਿੰਘ ਸਰਾਭਾ, ਵਿਨੈ ਵਰਮਾ ਮੁੱਲਾਂਪੁਰ, ਪ੍ਰਮੋਦ ਮਨਸੂਰਾਂ, ਸਤਿੰਦਰ ਸਿੰਘ ਖੰਡੂਰ, ਮਨਪ੍ਰੀਤ ਸਿੰਘ ਲੀਲ੍ਹ, ਸੱਤਵਿੰਦਰ ਸਿੰਘ ਲੀਲ੍ਹ, ਖੁਸ਼ਵਿੰਦਰ ਸਿੰਘ ਹਾਂਸਕਲਾਂ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply