Thursday, June 11, 2026

 ਲਖਬੀਰ ਸਿੰਘ ਨੇ ਪਿੰਡ ਜੋਗੀ ਚੀਮਾਂ ਦਾ ਮਾਣ ਵਧਾਇਆ

PPN1908201502
ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਬਟਾਲਾ ਸਬ ਡਿਵੀਜਨ ਅਧੀਨ ਅਜਾਦੀ ਸਮਾਗਮਾ ਦੇ ਵਿੰਚ ਸ੍ਰੀ ਲਖਬੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੇਖਵਾਂ ਨੂੰ ਉਹਨਾਂ ਦੀ ਸਿਖਿਆ ਵਿਭਾਗ ਵਿੱਚ ਪ੍ਰਾਪਤੀਆਂ ਨੂੰ ਮੁਖ ਰੱਖਦਿਆਂ ਸਨਮਾਨਤ ਕੀਤਾ ਗਿਆ ਹੈ। ਇਹਨਾ ਨੂੰ ਇਹ ਸਨਮਾਨ ਬੱਚਿਆ ਨੂੰ ਪੜਾਊਣ ਦੇ ਨਾਲ ਹੋਰ ਸਮਾਜ ਸੇਵੀ ਕੰਮਾਂ ਕਰਕੇ ਦਿਤਾ ਗਿਆ।ਵਿਦਿਆਰਥੀਆਂ ਨੂੰ ਸਕੂਲ ਵਿਚ ਆਂਧੁਨਿਕ ਵਿਧੀਆਂ ਨਾਲ ਪੜਾਉਣਾਂ ਇਹਨਾ ਨਿਤ ਕਰਮ ਹੈ।ਵਿਦਿਆਰਥੀਆਂ ਦੀ ਬਹੁ ਪੱਖੀ ਸਖਸੀਅਤ ਦੀ ਉਸਾਰੀ ਕਰਨ ਵਿਚ ਇਹਨਾ ਦਾ ਵਿਸ਼ੇਸ ਯੋਗਦਾਨ ਹੈ।ਇਹਨਾਂ ਦੇ ਸਿਖਾਏ ਵਿਦਿਆਰਥੀ ਵੱਖ ਵੱਖ ਸਕੂਲਾਂ ਵਿੱਚ ਆਪਣੇ ਸਕੂਲ ਦਾ ਨਾਮ ਉਚਾ ਕਰ ਰਹੇ ਹਨ।ਪਿਛੌਕੜ ਦੇ ਸਬੰਧੀ ਪਿੰਡ ਜੋਗੀ ਚੀਮਾ ਦੇ ਜਮਪਲ ਸ੍ਰੀ ਲਖਬੀਰ ਸਿੰਘ ਦੇ ਸਨਮਾਨਤ ਹੋਣ ਨਾਲ ਪਿੰਡ ਜੋਗੀ ਚੀਮਾ ਦਾ ਨਾਮ ਵੀ ਉੱਚਾ ਹੋਇਆ ਹੈ। ਸਨਮਾਨਿਤ ਹੋਣ ਤੇ ਇਹਨਾ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਨਰਿੰਦਰ ਸਿੰਘ ਬਿਸ਼ਟ, ਰਾਜਿੰਦਰ ਕੁਮਾਰ ਸਰਮਾ, ਰਾਜਿੰਦਰ ਸਿੰਘ ਧੂੱਪਸੜੀ, ਜਤਿਦਰ ਸਿੰਘ ਕੰਗ, ਨਰਿੰਦਰ ਸਿੰਘ, ਅਸੋਕ ਕੁਮਾਰ, ਜੀਵਨ ਅਗਰਵਾਲ, ਵਿਨੋਦ ਕੁਮਾਰ ਪੰਜਗਰਾਈਆਂ ,ਜਤਿੰਦਰ ਸਿੰਘ ਏ.ਸੀ.ਟੀ ਆਦਿ ਪ੍ਰਮੱਖ ਹਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply