Saturday, August 8, 2026

ਆਰਮੀ ਭਰਤੀ ਰੈਲੀ ਦਾ ਲਿਖਤੀ ਟੈਸਟ 30 ਅਗਸਤ ਨੂੰ

Army personnel demonstrate warfare skill during the Army Day celebrations in New Delhi on Thursday.---piyal bhattacharjee

ਅੰਮ੍ਰਿਤਸਰ, 19 ਅਗਸਤ (ਗੁਰਚਰਨ ਸਿੰਘ) – ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ (ਸੀ ਪਾਈਟ) ਕੈਂਪ ਆਈ:ਟੀ:ਆਈ ਰਣੀਕੇ ਵਿਖੇ ਪੰਜਾਬ ਸਰਕਾਰ ਵੱਲੋਂ ਹੋਈ ਆਰਮੀ ਦੀ ਭਰਤੀ ਰੈਲੀ ਦਾ 26 ਜੁਲਾਈ 2015 ਨੂੰ ਲਿਖਤੀ ਟੈਸਟ ਕਿਸੇ ਕਾਰਨ ਰੱਦ ਹੋ ਗਿਆ ਸੀ ਉਹ ਟੈਸਟ ਹੁਣ 30 ਅਗਸਤ 2015 ਨੂੰ ਦਿਨ ਐਤਵਾਰ ਨੂੰ ਖਾਸਾ ਅੰਮ੍ਰਿਤਸਰ ਵਿਖੇ ਹੋਵੇਗਾ।
ਇਹ ਜਾਣਕਾਰੀ ਸ੍ਰੀ ਰਵਿੰਦਰ ਸਿੰਘ ਕੈਂਪ ਕਮਾਂਡੈਂਟ ਸੀ-ਪਾਈਟ ਕੈਂਪ ਰਣੀਕੇ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਦੇ ਆਰ:ਸੀ ਫਿੱਟ ਵਿਦਿਆਰਥੀ ਲਿਖਤੀ ਟੈਸਟ ਲਈ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਰਿਹਾਇਸ਼, ਖਾਣਾ ਅਤੇ ਪੜ੍ਹਾਈ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ 30 ਅਗਸਤ ਨੂੰ ਆਪਣੇ ਨਾਲ ਆਰ:ਸੀ ਅਤੇ ਦਸਵੀ ਦੇ ਸਰਟੀਫਿਕੇਟ ਦੀ ਫੋਟੋ ਕਾਪੀ ਅਤੇ ਦੋ ਪਾਸਪੋਰਟ ਸਾਈਜ ਫੋਟੋਆਂ ਨਾਲ ਲੈ ਕੇ ਆਉਣ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply