ਜੰਡਿਆਲਾ ਗੁਰੂ, 22 ਅਗਸਤ (ਹਰਿੰਦਰ ਪਾਲ ਸਿੰਘ) – ਬੀਤੇ ਦਿਨੀ ਜੰਡਿਆਲਾ ਗੁਰੂੁ ਤੋਂ ਪੰਜਾਬੀ ਅਖਬਾਰ ਦੇ ਪੱਤਰਕਾਰ ਸਿਮਰਤਪਾਲ ਸਿੰਘ ਬੇਦੀ ਆਪਣੇ ਬੇਟੇ ਅਤੇ ਰਿਸ਼ਤੇਦਾਰਾਂ ਨਾਲ ਗੁਰਦੁਆਰਾ ਨਾਨਕਸਰ ਸਾਹਿਬ ਜਗਰਾਉਂ ਵਿਖੇ ਮੱਥਾ ਟੇਕਣ ਲਈ ਗਏ। ਵਾਪਸੀ ‘ਤੇ ਹਰੀਕੇ ਪੱਤਣ ਕੁੱਝ ਸਮਾਂ ਠਹਿਰਣ ਉਪਰੰਤ ਜਦ ਉਹ ਜੰਡਿਆਲਾ ਗੁਰੂ ਨੂੰ ਰਵਾਨਾ ਹੋਏ ਤਾਂ ਸਾਹਮਣੇ ਜੀ. ਟੀ ਰੋਡ ਤੋਂ ਆ ਰਹੀ ਟਰੈਕਟਰ ਟਰਾਲੀ ਨੇ ਇਕਦਮ ਸੱਜੇ ਹੱਥ ਪਿੰਡ ਦੇ ਰਸਤੇ ਨੂੰ ਮੋੜ ਕੱਟਿਆ ਤਾਂ ਉਹਨਾਂ ਦੀ ਕਾਰ ਸਿੱਧੀ ਟਰਾਲੀ ਦੇ ਵਿੱਚ ਜਾ ਵੱਜੀ। ਕਾਰ ਚਲਾ ਰਹੇ ਸਿਮਰਤਪਾਲ ਸਿੰਘ ਨੂੰ ਛਾਤੀ ਤੇ ਗਹਿਰੀ ਚੋਟ ਲੱਗੀ ਜਦੋਂ ਕਿ ਉਹਨਾਂ ਦੇ ਛੋਟੇ ਬੇਟੇ ਦੀ ਬਾਂਹ ਦੀ ਹੱਡੀ ਟੁੱਟ ਗਈ।ਡਾਕਟਰ ਦੀ ਸਲਾਹ ‘ਤੇ ਆਪਣੇ ਘਰ ਆਰਾਮ ਕਰ ਰਹੇ ਬੇਦੀ ਨੇ ਦੱਸਿਆ ਕਿ ਉਹਨਾਂ ਨੂੰ ਤੁਰੰਤ ਹਾਈ ਵੇਅ ਪੈਟਰੋਲੀਅਮ ਵਾਲਿਆਂ ਨੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ।ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ, ਹਰਿੰਦਰਪਾਲ ਸਿੰਘ, ਵਰੁਣ ਸੋਨੀ ਆਦਿ ਸਮੇਤ ਸਮੂਹ ਪੱਤਰਕਾਰ ਭਾਈਚਾਰੇ ਨੇ ਉਹਨਾਂ ਦਾ ਹਾਲ ਚਾਲ ਪੁੱਛਿਆ ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਜਲਦੀ ਤੋਂ ਜਲਦੀ ਉਹਨਾਂ ਅਤੇ ਉਹਨਾਂ ਦੇ ਬੇਟੇ ਨੂੰ ਤੰਦਰੁਸਤ ਕਰਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media