ਬਠਿੰਡਾ, 17
ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਹਲਕੇ ਤੋਂ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਇਸਤਰੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀਆਂ ਬੀਬੀਆਂ ਘਰੋ-ਘਰੀ ਤੁਰਣ ਕਾਰਨ ਬੀਬੀ ਬਾਦਲ ਦੀ ਚੋਣ ਮੁਹਿੰਮ ਸਿਖਰਾਂ ਛੂਹ ਰਹੀ ਹੈ । ਬਾਦਲ ਪਰਿਵਾਰ ਵੱਲੋਂ ਰਿਸ਼ਤੇ ਵਿੱਚ ਲਗਦੀਆਂ ਚਾਚੀਆਂ, ਤਾਈਆਂ ਜਿਨ੍ਰਾਂ ਵਿੱਚ ਮਿੰਨੀ ਬਾਦਲ, ਸਰਤਾਜ ਬਾਦਲ, ਰਾਣਾ ਬਾਦਲ, ਸੁਰਿੰਦਰ ਕੌਰ ਬਾਦਲ ਮਿਠੱੜੀ, ਤੋਂ ਇਲਾਵਾ ਇਸਤਰੀ ਵਿੰਗ ਵੱਲੋਂ ਬੀਬੀ ਤੇਂਜ ਕੌਰ ਚਹਿਲ ਜਨਰਲ ਸਕੱਤਰ ਪੰਜਾਬ, ਬੀਬੀ ਬਲਵਿੰਦਰ ਕੌਰ ਹਾਊਸ ਫੈਡ ਕਲੌਨੀ, ਬੀਬੀ ਰੁਪਿੰਦਰ ਕੌਰ,ਬੀਬੀ ਰਣਜੀਤ ਕੌਰ ਮਾਨ, ਬੀਬੀ ਸਿੰਦਰ ਕੌਰ ਸਾਬਕਾ ਕੌਸਲਰ ਆਦਿ ਵੱਲੋਂ ਆਪਣੀ ਟੀਮ ਨਾਲ ਸਥਾਨਿਕ ਵਾਰਡ ਨੰ 39 ਅਤੇ 40 ਵਿਖੇ ਵੱਡੇ ਕਾਫਲੇ ਨਾਲ ਚੋਣ ਪ੍ਰਚਾਰ ਕੀਤਾ ਅਤੇ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ਼ ਕਾਰਜਾਂ ਤੋਂ ਜਾਣੂ ਕਰਵਾ ਕੇ ਲੋਕਾਂ ਨੂੰ ਤੱਕੜੀ ‘ਤੇ ਮੋਹਰ ਲਗਾਉਣ ਲਈ ਪ੍ਰੇਰਿਤ ਕੀਤਾ ।ਉਤਸ਼ਾਹਤ ਬੀਬੀਆਂ ਦੀ ਟੀਮ ਵਿੱਚ ਹੋਨਾਂ ਤੋ ਇਲਾਵਾ ਬੀਬੀ ਰਣਜੀਤ ਕੌਰ ਮਾਨ, ਬੀਬੀ ਰਾਜਵਿੰਦਰ ਕੌਰ, ਬੀਬੀ ਹਰਮੀਤ ਕੌਰ, ਬੀਬੀ ਗੁਰਪ੍ਰੀਤ ਕੌਰ, ਮੈਡਮ ਪੂਨਮ ਮਿਸਰਾ, ਮੈਂਡਮ ਪੂਨਮ ਵਰਮਾਂ ਪ੍ਰਿੰਸੀਪਲ, ਬੀਬੀ ਗੁਰਪ੍ਰੀਤ ਕੌਰ ਪ੍ਰਧਾਨ ਸੁਰਖਪੀਰ ਰੋਡ, ਮੈਡਮ ਮਧੂ, ਮੈਡਮ ਰੇਨੂੰ ਵਰਮਾਂ,ਜਤਿੰਦਰ ਤੱਗੜ,ਜਗਦੀਸ਼ ਸ਼ਰਮਾਂ, ਰਣਦੀਪ ਬਾਬਾ, ਜਤਿੰਦਰ ਬੱਬੀ, ਜਸ਼ਵਿੰਦਰ ਜੱਸੀ,ਜਸ਼ਵੀਰ ਹੰਸ ਨਗਰ,ਓਮ ਪ੍ਰਕਾਸ਼ ਦੱਤਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media