Tuesday, September 29, 2026

ਸਰਪੰਚ ਹਰਜਿੰਦਰ ਸਿੰਘ ਵਲੋਂ ਪਿੰਡ ਬਰਵਾਲਾ ਵਿਖੇ ਪੱਕੀਆਂ ਗਲੀਆਂ ਬਣਾਉਣ ਦਾ ਉਦਘਾਟਨ

ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪ੍ਰਨੀਤ ਕੈਰੋਂ ਦਾ ਪੰਚਾਇਤ ਵਲੋਂ ਵਿਸ਼ੇਸ਼ ਧੰਨਵਾਦ

PPN2508201521
ਪੱਟੀ, 25 ਅਗਸਤ (ਅਵਤਾਰ ਸਿੰਘ ਸਿੰਘ, ਰਣਜੀਤ ਮਾਹਲਾ) – ਨੇੜਲੇ ਪਿੰਡ ਬਰਵਾਲਾ ਵਿਖੇ ਗਲੀਆਂ ਪੱਕੀਆਂ ਕਰਾਉਣ ਦੇ ਕੰਮ ਦਾ ਉਦਘਾਟਨ ਕੀਤਾ ਸਰਪੰਚ ਹਰਜਿੰਦਰ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਤੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਸ੍ਰ.ਆਦੇਸ਼ਪ੍ਰਤਾਪ ਸਿੰਘ ਕੈਰੋਂ ਵੱਲੋਂ ਪਿੰਡ ਬਰਵਾਲ ਦੀਆਂ ਬਹਿਕਾਂ ਦੇ ਕੱਚੇ ਰਸਤੇ ਨੁੰ ਪੱਕਿਆਂ ਕਰਨ ਲਈ 5 ਲੱਖ ਰੁਪੈ ਦੀ ਗ੍ਰਾਂਟ ਭੇਜੀ ਗਈ ਹੈ। ਜਿਸ ਨਾਲ ਪਿੰਡ ਦੀਆਂ ਬਹਿਕਾਂ ਦੇ ਕੱਚੇ ਰਸਤੇ ਇਟਾਂ ਲਗਾ ਕੇ ਪੱਕੇ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਉਹਨਾਂ ਨੇ ਸ੍ਰ.ਕੈਰੋਂ ਅਤੇ ਬੀਬਾ ਪ੍ਰਨੀਤ ਕੌਰ ਕੈਰੋਂਂ ਦਾ ਧੰਨਵਾਦ ਕਰਦਿਆ ਕਿਹਾ ਕਿ ਹਲਕਾ ਵਿਧਾਇਕ ਆਦੇਸ਼ ਕੈਰੋਂ ਦੀ ਅਗਵਾਈ ਵਿਚ ਪਿੰਡ ਵਿਚ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਦਾ ਲੋਕ ਆਨੰਦ ਮਾਣ ਰਹੇ ਹਨ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਸੈਕਟਰੀ,ਸੁਖਪਾਲ ਸਿੰਘ ਸੈਕਟਰੀ, ਮਹਿਲ ਸਿੰਘ,ਹਰਪਾਲ ਸਿੰਘ,ਰਣਜੀਤ ਸਿੰਘ, ਗੁਰਸਾਬ ਸਿੰਘ (ਸਾਰੇ ਮੇਂਬਰ ਪੰਚਾਇਤ), ਸੁਰਿੰਦਰਪਾਲ ਸਿੰਘ, ਗੁਰਬਿੰਦਰ ਸਿੰਘ ਸਾਬਕਾ ਸਰਪੰਚ,ਤਰਸੇਮ ਸਿੰਘ, ਲਖਬੀਰ ਸਿੰਘ ਨੰਬਰਦਾਰ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply