Sunday, September 27, 2026

ਸੀ. ਕੇ. ਡੀ ਇੰਸਟੀਚਿਊਟ ਆਫ ਮੈਨਜਮੈਂਟ ਵੱਲੋਂ ਤੀਆਂ ਨੂੰ ਸਮਰਪਿੱਤ ਰੰਗਾਰੰਗ ਪ੍ਰੋਗਰਾਮ

PPN2508201529
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀ ਅਗਵਾਈ ਹੇਠ ਚਲ ਰਹੇ ਸੀ. ਖੇ. ਡੀ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਟੈਕਨੋਲਜੀ ਵੱਲੋ ਤੀਆਂ ਦਾ ਤਿਉਹਾਰ ਨੂੰ ਸਮਰਪਿੱਤ ਰੰਗਾਰੰਗ ਪ੍ਰੋਗਰਾਮ ਮਨਾਇਆ ਗਿਆ।ਇਸ ਪ੍ਰੋਗਰਾਮ ਦੋਰਾਨ ਵਿਦਿਆਰਥੀਆਂ ਦਾ ਰੰਗੋਲੀ ਅਤੇ ਮਹਿੰਦੀ ਦਾ ਮੁਕਾਬਲਾ ਕਰਵਾਇਆ ਗਿਆ। ਮਹਿੰਦੀ ਮੁਕਾਬਲੇ ਦੇ ਪਹਿਲੇ ਦਰਜੇ ਤੇ ਸੰਦੀਪ ਕੌਰ ਬੀ.ਸੀ.ਏ ਤੀਜਾ ਸਮੈਸਟਰ, ਦੂਜੇ ਸਥਾਨ ਤੇ ਭਾਰਤੀ ਐਮ.ਬੀ.ਏ ਪਹਿਲਾ ਸਮੈਸਟਰ, ਤੀਜੇ ਸਥਾਨ ਤੇ ਮਨਪ੍ਰੀਤ ਬੀ.ਸੀ.ਏ ਪੰਜਵਾ ਸਮੈਸਟ, ਰੰਗੋਲੀ ਮੁਕਾਬਲੇ ਵਿਚ ਨਵਰੋਜ਼ ਬੀ.ਸੀ.ਏ ਤੀਜਾ ਸਮੈਸਟਰ ਨੇ ਪਹਿਲਾ ਸਥਾਨ, ਸੋਨੀਆ ਬੀ.ਸੀ.ਏ ਤੀਜਾ ਸਮੈਸਟਰ ਨੇ ਦੂਜਾ ਸਥਾਨ, ਰਵੀਨਾ ਬੀ.ਬੀ.ਏ ਪਹਿਲਾ ਸਮੈਸਟਰ ਨੇ ਤੀਜਾ ਸਥਾਨ ਹਾਸਿਲ ਕੀਤਾ।ਜੱਜ ਦੀ ਭੁਮਿਕਾ ਪੋ: ਅੰਜਨਾ ਖਾਲਸਾ ਕਾਲਜ ਚਵਿੰਡਾ ਦੇਵੀ ਨੇ ਨਿਭਾਈ।ਵਿਦਿਆਰਥਣਾਂ ਨੇ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਪੀਘਾਂ ਝੂਟੀਆਂ।ਵਿਦਿਆਰਥੀਆਂ ਨੇ ਭੰਗੜਾ ਗਿੱਧੇ ਦੀ ਪੇਸ਼ਕਾਰੀ ਨਾਲ ਦਰਸ਼ਕਾ ਦਾ ਮਨ ਮੋਹ ਲਿਆ। ਇਸ ਮੋਕੇ ਤੇ ਮੈਂਬਰ ਇੰਨਚਾਰਜ ਡਾ: ਬਲਜਿੰਦਰ ਸਿੰਘ ਅਤੇ ਪ੍ਰਿੰਸੀਪਲ ਐਚ.ਐਸ ਸੰਧੂ ਨੇ ਕਿਹਾ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ੁੳਭਾਰਨ ਲਈ ਪੜ੍ਹਾਈ ਦੇ ਨਾਲ-ਨਾਲ ਕਲਾਕਾਰੀ ਦਾ ਹੁਨਰ ਸਿੱਖਣਾ ਚਾਹੀਦਾ ਹੈ। ਇਸ ਮੋਕੇ ਤੇ ਡਾ: ਐਚ.ਪੀ ਗੁਪਤਾ, ਪਰਮਜੀਤ ਸਿੰਘ ਮਕੜ, ਪੋ: ਉਪਿੰਦਰ ਸਿੰਘ, ਪੋ: ਨਵਜੀਤ ਸਿੰਘ, ਪੋ: ਰਵਨੀਤ ਕੌਰ, ਪੋ: ਸ਼ਾਕਸੀ ਆਦਿ ਮੋਜੂਦ ਸਨ।

Check Also

ਖਾਲਸਾ ਕਾਲਜ ਵੈਟਰਨਰੀ ਦੀ ਟੀਮ ਨੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ’ਚ ਉਤਪਾਦਾਂ ਸਬੰਧੀ ਕੀਤਾ ਜਾਗਰੂਕ 

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੀ …

Leave a Reply