Saturday, March 14, 2026

ਮਾਲ ਰੋਡ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਲੋਕ ਨਾਚ ਮੁਕਾਬਲਾ ਆਯੋਜਿਤ

PPN2608201517
ਅੰਮ੍ਰਿਤਸਰ, 26 ਅਗਸਤ (ਜਗਦੀਪ ਸਿੰਘ ਸੱਗੂ)- ਰਾਜ ਸਾਇੰਸ ਸਿੱਖਿਆ ਸੰਸਥਾ ਪੰਜਾਬ, ਚੰਡੀਗ੍ਹੜ ਦੇ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫਸਰ (ਸ.ਸ) ਅੰਮ੍ਰਿਤਸਰ, ਸ੍ਰੀ ਸਤਿੰਦਰਬੀਰ ਸਿੰਘ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਅੰਮ੍ਰਿਤਸਰ, ਸ੍ਰੀਮਤੀ ਸੁਦੀਪ ਕੌਰ ਅਤੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਲੋਕ ਨਾਚ ਮੁਕਾਬਲਾ ਸ.ਕੰ.ਸ.ਸ.ਸਕੂਲ, ਮਾਲ ਰੋਡ ਵਿਖੇ ਆਯੋਜਿਤ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਆਈਆਂ 15 ਟੀਮਾਂ ਨੇ ਹਿੱਸਾ ਲਿਆ।ਇਸ ਲੋਕ ਨਾਚ ਮੁਕਾਬਲੇ ਵਿਚ ਵੱਖ ਵੱਖ ਸਕੂਲਾਂ ਨੇ ਵਾਤਾਵਰਨ ਬਚਾਅ, ਨਸ਼ੇ, ਕਿਸ਼ੋਰਾਂ ਦੀਆਂ ਸੱਮਸਿਆਵਾਂ, ਭਰੂਣ ਹੱਤਿਆ ਅਤੇ ਵੱਡਿਆਂ ਦੇ ਸੱਤਕਾਰ ਵਰਗੇ ਮੁੱਦਿਆਂ ਤੇ ਆਪਣਾ ਲੋਕ ਨਾਚ ਪੇਸ਼ ਕੀਤਾ। ਇਸ ਲੋਕ ਨਾਚ ਮੁਕਾਬਲੇ ਵਿਚ ਮੁੱਖ ਮਹਿਮਾਨ ਮੰਡਲ ਸਿੱਖਿਆ ਅਫ਼ਸਰ ਸ੍ਰੀ ਸੁਖਵਿੰਦਰ ਸਿੰਘ, ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ।
ਇਸ ਲੋਕ ਨਾਚ ਮੁਕਾਬਲੇ ਵਿਚ ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਮੁੰਡੇ) ਨੇ ਪਹਿਲਾ, ਸ.ਕੰ.ਸ.ਸ.ਸਕੂਲ, ਮਾਲ ਰੋਡ ਨੇ ਦੂਜਾ ਅਤੇ ਸ.ਸ.ਸ.ਸਕੂਲ ਮਾਹਨਾ ਸਿੰਘ ਰੋਡ ਨੇ ਤੀਸਰਾ ਸਥਾਨ ਹਾਸਲ ਕੀਤਾ। ਮੰਚ ਸੰਚਾਲਨ ਦੀ ਭੁਮਿਕਾ ਸ੍ਰੀਮਤੀ ਮਨਦੀਪ ਕੌਰ ਨੇ ਕੀਤੀ। ਜੱਜ ਦੀ ਭੁਮਿਕਾ ਸ੍ਰੀਮਤੀ ਗੁਰਵਿੰਦਰ ਕੌਰ ਅਤੇ ਸ੍ਰੀਮਤੀ ਅਮਰਪਾਲੀ ਨੇ ਨਿਭਾਈ। ਇਸ ਸਮਾਗਮ ਨੂੰ ਸਿਰੇ ਚਾੜ੍ਹਨ ਵਿੱਚ ਸ੍ਰੀ ਮੁਨੀਸ਼ ਸ਼ਰਮਾ, ਸ੍ਰੀ ਰਾਜਵਿੰਦਰ ਸਿੰਘ, ਸ੍ਰੀ ਮਨਮੋਹਨ ਸਿੰਘ, ਸ੍ਰੀ ਨਵਦੀਕ ਸਿੰਘ, ਸ੍ਰੀ ਜਤਿੰਦਰ ਸੋਨੀ ਨੇ ਵਿਸ਼ੇਸ ਸਹਿਯੋਗ ਦਿੱਤਾ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply