ਉਪ ਜਿਲ੍ਹਾ ਸਿਖਿਆ ਅਫਸਰ (ਸ) ਭਾਰਤ ਭੂਸ਼ਨ ਤੇ ਸੰਤੋਖ ਰਾਜ ਸਿੰਘ ਸਨਮਾਨਿਤ

ਬਟਾਲਾ, 26 ਅਗਸਤ (ਨਰਿੰਦਰ ਬਰਨਾਲ)- ਅੱਜ ਗੁਰੂ ਨਾਨਕ ਕਾਲਜੀਏਟ ਸਕੂਲ ਬਟਾਲਾ ‘ਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਅਵਤਾਰ ਸਿੰਘ ਸਕੱਤਰ ਵਿਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸ਼ਾਮਲ ਹੋਏ ਤੇ ਉਨ੍ਹਾਂ ਨਾਲ ਮੀਤ ਸਕੱਤਰ ਭੁਪਿੰਦਰਪਾਲ ਸਿੰਘ ਤੇ ਐਜੂਕੇਸ਼ਨ ਟਰੱਸਟ ਦੇ ਇੰਚਾਰਜ ਮਨਿੰਦਰ ਸਿੰਘ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ, ਸਨਮਾਨ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਭਾਰਤ ਭੂਸ਼ਣ ਤੇਸੰਤੋਖ ਰਾਜ ਸਿੰਘ ਡਿਪਟੀ ਡੀ. ਈ. ਓ ਗੁਰਦਾਸਪੁਰ ਨੇ ਸਾਂਝੇ ਤੌਰ ‘ਤੇ ਕੀਤੀ।ਇਸ ਮੌਕੇ ਕਾਲਜ ਦੇ ਪਿਛਲੇ ਸਾਲ ਐਮ.ਬੀ.ਬੀ.ਐਸ. ‘ਚ ਦਾਖਲ ਲੈਣ ਵਾਲੇ ਵਿਦਿਆਰਥੀਆਂ ਨਵਕਿਰਨਜੋਤ ਕੌਰ, ਸੰਦੀਪਪਾਲ ਸਿੰਘ, ਗੌਰੀ, ਅੰਕਿਤ ਸੰਗੋਤਰਾ, ਸਮਰਾਟਦੀਪ ਸਿੰਘ, ਰਵਿੰਦਰ ਸਿੰਘ ਤੇ ਸੁਮਿਤ ਸਿੰਘ ਤੋਂ ਇਲਾਵਾ ਪੰਜਾਬ ਤੇ ਭਾਰਤ ‘ਚੋਂ ਪਹਿਲੇ ਸਥਾਨ ‘ਤੇ ਰਹੀ ਕਬੱਡੀ ਟੀਮ ਦੇ ਖਿਡਾਰੀਆਂ ਗੁਰਕਮਲ ਸਿੰਘ, ਰਵਿੰਦਰ ਸਿੰਘ, ਬਘੇਲ ਸਿੰਘ, ਮਨਪ੍ਰੀਤ ਸਿੰਘ, ਕਰਨਬੀਰ ਸਿੰਘ, ਜਸ਼ਨਦੀਪ ਸਿੰਘ, ਹਰਪ੍ਰੀਤ ਸਿੰਘ, ਹਰਮਨਬੀਰ ਸਿੰਘ, ਜਰਮਨਜੀਤ ਸਿੰਘ, ਸੁਖਰਾਜ ਸਿੰਘ, ਅਮਨਦੀਪ ਸਿੰਘ, ਸੈਮੂਅਲ ਮਸੀਹ, ਨਵਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਤੋਂ ਇਲਾਵਾ ਰਾਸ਼ਟਰੀ ਪੱਧਰ ‘ਤੇ ਪ੍ਰਾਪਤੀਆਂ ਕਰਨ ਵਾਲੇ ਗੁਰਵਿੰਦਰ ਸਿੰਘ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਪ੍ਰਿੰਸੀਪਲ ਹਰਭਜਨ ਸਿੰਘ ਸੇਖੋਂ ਨੇ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਸੰਸਥਾ ਦੀਆਂ ਹੋਰ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ, ਇਸ ਮੌਕੇ ਮੁੱਖ ਮਹਿਮਾਨ ਅਵਤਾਰ ਸਿੰਘ ਤੇ ਹੋਰ ਸ਼ਖਸੀਅਤਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ ਤੇ ਮਾ: ਜੋਗਿੰਦਰ ਸਿੰਘ ਅੱਚਲੀ ਗੇਟ ਵੱਲੋਂ 5 ਤੇ ਵਿਦਿਆਰਥੀਆਂ ਵੱਲੋਂ ਸਕੂਲ ਨੂੰ 10 ਪੱਖੇ ਤੇ ਨਗਦ ਰਾਸ਼ੀ ਭੇਟ ਕੀਤੀ ਗਈ, ਇਸ ਮੌਕੇ ਵਿਦਿਆਰਥੀਆਂ ਵੱਲੋਂ ਧਾਰਮਿਕ ਤੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ, ਜਿਨ੍ਹਾਂ ਦੀ ਸ਼ਲਾਘਾ ਕਰਦਿਆਂ ਮੁੱਖ ਮਹਿਮਾਨ ਸ: ਅਵਤਾਰ ਸਿੰਘ ਨੇ ਸਨਮਾਨਿਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸਾਰੇ ਵਿਦਿਆਰਥੀਆਂ ਨੂੰ ਜ਼ਿੰਦਗੀ ‘ਚ ਕਾਬਲ ਇਨਸਾਨ ਬਣਨ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਸਮਾਗਮ ‘ਚ ਕਾਲਜ ਪ੍ਰਿੰਸੀਪਲ ਕਸ਼ਮੀਰ ਸਿੰਘ ਚੀਮਾਂ, ਸ: ਬੂਟਾ ਸਿੰਘ ਏ.ਈ.ਓ., ਪ੍ਰਿੰ ਸਤਵੰਤ ਕੌਰ ਗੁਰੂ ਨਾਨਕ ਦੇਵ ਅਕੈਡਮੀ, ਪ੍ਰਿੰਸੀਪਲ ਅਮਨਦੀਪ ਕੌਰ ਗੁਰੂ ਹਰਿ ਰਾਇ ਇੰਟੈਲੀਜੈਂਟ ਅਕੈਡਮੀ, ਲਖਵਿੰਦਰ ਸਿੰਘ ਢਿੱਲੋਂ, ਬਲਜਿੰਦਰ ਸਿੰਘ, ਕੋਚ ਮਨਜੀਤ ਸਿੰਘ, ਕੋਚ ਦਲਬੀਰ ਸਿੰਘ, ਕੋਚ ਸੰਤੋਖ ਸਿੰਘ, ਕਮਲ, ਨਰਿੰਦਰ ਸਿੰਘ ਬਰਨਾਲ, ਸੁਰਪਡੈਂਟ ਨਰੇਸ਼ ਕੁਮਾਰ, ਚਰਨਜੀਤ ਸਿੰਘ, ਪ੍ਰੋ: ਧਿਆਨ ਸਿੰਘ, ਪ੍ਰੋ: ਨਵਦੀਪ ਸਿੰਘ, ਹਰਜੋਤ ਕੌਰ, ਗਗਨਦੀਪ ਕੌਰ, ਪਰਵਿੰਦਰ ਕੌਰ, ਅਵਨੀਤ ਕੌਰ, ਕੁਲਜੀਤ ਕੌਰ, ਗੁਰਿੰਦਰ ਕੌਰ, ਵਰਿੰਦਰਜੀਤ ਕੌਰ, ਕਮਲਦੀਪ ਕੌਰ, ਜਤਿੰਦਰਪਾਲ ਕੌਰ, ਪਰਮਜੀਤ ਕੌਰ ਮੱਲ੍ਹੀ, ਅੰਜੂ ਕਾਹਲੋਂ, ਸੰਦੀਪ ਕੌਰ, ਜਸਪ੍ਰੀਤ ਕੌਰ, ਨਵਤੇਜ ਕੌਰ, ਉਰਮੀ ਸ਼ਾਹੀ, ਪ੍ਰੋ: ਸਰਵਨ ਸਿੰਘ, ਸੂਰਜ ਪ੍ਰਕਾਸ਼ ਸਿੰਘ, ਨਜਿੰਦਰਪਾਲ ਸਿੰਘ, ਪ੍ਰਲੋਕ ਸਿੰਘ, ਤਰਸੇਮ ਲਾਲ, ਪ੍ਰੋ: ਲਖਵਿੰਦਰ ਸਿੰਘ ਅਤੇ ਮੈਡਮ ਗੁਰਿੰਦਰ ਕੌਰ ਆਦਿ ਹਾਜ਼ਰ ਸਨ
Punjab Post Daily Online Newspaper & Print Media