
ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਆਪਣੇ ਆਫਿਸ ਬੇਅਰੇਰਜ਼ ਅਤ ੇ ਮੈਂਬਰਾਂ ਸਮੇਤ ਸਿੱਖੀ ਦੇ ਧੁਰੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਏ। ਉਹਨਾਂ ਚੀਫ ਦੀਵਾਨ ਉਪਰ ਗੁਰੂ ਸਾਹਿਬ ਵੱਲੋ ਕੀਤੀ ਅਸੀਮ ਕ੍ਰਿਪਾ ਲਈ ਸ਼ੁਕਰਾਨਾ ਅਦਾ ਕੀਤਾ।ਚੀਫ਼ ਖ਼ਾਲਸਾ ਦੀਵਾਨ ਹਮੇਸ਼ਾਂ ਤੋ ਹੀ ਸਿੱਖੀ ਧਰਮ ਅਤੇ ਵਿਰਸੇ ਨੂੰ ਸੰਭਾਲਣ ਲਈ ਅਤੇ ਇਸ ਨੂੰ ਅਗਲੀ ਪੀੜੀ ਤੱਕ ਪਹੁੰਚਾਉਣ ਲਈ ਯਤਨਸ਼ੀਲ ਰਿਹਾ ਹੈ।ਇਸੇ ਉਦੇਸ਼ ਨੂੰ ਮੁੱਖ ਰਖਦਿਆਂ ਚੀਫ਼ ਖ਼ਾਲਸਾ ਦੀਵਾਨ ਵੱਲੋ ਹਰ ਸਾਲ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਇਸ ਸਾਲ ਵੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਅਵਤਾਰ ਪੁਰਬ ਤੇ ਅਲੌਕਿਕ ਕੀਰਤਨ ਦਰਬਾਰ ਕਰਵਾਇਆ ਗਿਆ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਹੁੰਮ-ਹੁੰਮਾਂ ਕੇ ਪਹੁੰਚੀਆਂ ਇਸ ਸਮਾਗਮ ਦੀ ਅਪਾਰ ਸਫਲਤਾ ਸਿਰਫ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਰਸਾਈ ਸ਼ਕਤੀ ਅਤੇ ਭਗਤੀ ਨਾਲ ਹੀ ਸੰਭਵ ਸੀ ।
ਸਾਰੇ ਮੈਂਬਰਾਂ ਦਾ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ ਸ਼੍ਰੋਮਣੀ ਕਮੇਟੀ ਵਲੋ ਗਰਮਜ਼ੋਸੀ ਨਾਲ ਸੁਆਗਤ ਕੀਤਾ ਗਿਆ।ਉਹਨਾਂ ਗੁਰੂ ਕੇ ਲੰਗਰ ਦਾ ਵੀ ਆਨੰਦ ਮਾਣਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਅਰਦਾਸ ਕਰਦਿਆਂ ਅਰਦਾਸੀਏ ਭਾਈ ਸਾਹਿਬ ਭਾਈ ਰਾਜਦੀਪ ਸਿੰਘ ਨੇ ਚੀਫ਼ ਖ਼ਾਲਸਾ ਦੀਵਾਨ ਵਲੋ ਧਾਰਮਿਕ ਸਮਾਗਮ ਕੀਰਤਨ ਦਰਬਾਰ ਦੀ ਸਫਲਤਾ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।ਉਹਨਾਂ ਚੀਫ਼ ਖ਼ਾਲਸਾ ਦੀਵਾਨ ਦੀ ਤਰੱਕੀ ਅਤੇ ਹੋਰ ਅਗੇ ਲੋਕ ਭਲਾਈ ਦੇ ਕਾਰਜ ਕਾਰਨ ਲਈ ਸ਼ਕਤੀ, ਵਿਸ਼ਵਾਸ਼ ਅਤੇ ਬੁੱਧੀ ਦਾ ਬਲ ਬਖਸ਼ਣ ਦੀ ਵੀ ਅਰਦਾਸ ਕੀਤੀ। ਅਖੀਰ ਚੀਫ਼ ਖ਼ਾਲਸਾ ਦੀਵਾਨ ਦੇ ਹਾਜ਼ਰ ਮੈਂਬਰਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋ ਸਿਰੋਪਾਓ ਅਤੇ ਸਤਿਕਾਰ ਚਿੰਨ ਭੇਂਟ ਕੀਤੇ ਗਏ।
ਇਸ ਮੌਕੇ ਦੀਵਾਨ ਦੇ ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਹਰਮਿੰਦਰ ਸਿੰਘ, ਮਨਮੋਹਨ ਸਿੰਘ ਮਜੀਠਾ ਰੋਡ, ਭਰਪੂਰ ਸਿੰਘ, ਤਜਿੰਦਰ ਸਿੰਘ ਜੀ ਸਰਦਾਰ ਪਗੱੜੀ ਹਾਊਸ, ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਸਿੰਘ ਬ੍ਰਦਰਜ, ਸਰਿੰਦਰਪਾਲ ਸਿੰਘ ਵਾਲੀਆ, ਸ੍ਰੀਮਤੀ ਹਰਬੰਸ ਕੌਰ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਅਤੇ ਚੀਖ਼ਾਲਸਾ ਦੀਵਾਨ ਦੇ ਹੋਰ ਮੈਂਬਰਜ਼ ਸਾਹਿਬਾਨ ਅਤੇ ਪ੍ਰਿੰਸੀਪਲ ਸਾਹਿਬਾਨ ਨੇ ਗੁਰੂ ਘਰ ਦੀਆਂ ਹਾਜ਼ਰੀਆਂ ਭਰੀਆਂ।
Punjab Post Daily Online Newspaper & Print Media