Saturday, July 18, 2026

ਸ਼ਹੀਦ ਪਰਿਵਾਰ ਦੀ ਕੀਤੀ ਮਾਲੀ ਮਦਦ

PPN3108201509

ਸੰਦੌੜ, 31 ਅਗਸਤ (ਹਰਮਿੰਦਰ ਸਿੰਘ ਭੱਟ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਜਥਾ ਠੀਕਰੀਵਾਲ ਵੱਲੋਂ ਅੱਤ ਦੀ ਗ਼ਰੀਬੀ ਹੇਠ ਜੀਵਨ ਬਸਰ ਕਰ ਰਹੇ ਸ਼ਹੀਦ ਪਰਿਵਾਰਾਂ ਦੀ ਮਾਲੀ ਮਦਦ ਦੀ ਵਿੱਢੀ ਮੁਹਿੰਮ ਤਹਿਤ ਅੱਜ ਪਿੰਡ ਬਦੇਸ਼ਾ ਵਿਖੇ ਸ਼ਹੀਦ ਭਾਈ ਸੁਖਪਾਲ ਸਿੰਘ ਅਤੇ ਸ਼ਹੀਦ ਭਾਈ ਹਰਬੰਸ ਸਿੰਘ ਦੇ ਭਰਾ ਭਾਈ ਬਲਵੀਰ ਸਿੰਘ ਦੇ ਘਰ ਦੇ ਮੁੱਖ ਗੇਟ ਜੋ ਕਿ ਟੁੱਟ ਚੁੱਕਾ ਸੀ ਅਤੇ ਮਕਾਨ ਦੀ ਹਾਲਤ ਵੀ ਕਾਫ਼ੀ ਖਸਤਾ ਸੀ, ਨੂੰ ਜਥੇ ਦੇ ਮੁਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਨੇ ਮੁੱਖ ਗੇਟ ਨੂੰ ਨਵਾਂ ਬਣਵਾ ਕੇ ਦਰੁੱਸਤ ਕਰਵਾਇਆ। ਉਨ ਾਂਕਿਹਾ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਜਥੇ ਵੱਲੋਂ ਸ਼ਹੀਦਾਂ ਦੇ ਬੱਚਿਆਂ ਦੀ ਸਕੂਲੀ ਫ਼ੀਸਾਂ ਜਮਾਂ ਕਰਵਾ ਕੇ ਆਰਥਿਕ ਸਹਾਇਤਾ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਗੁਰਦੁਆਰਾ ਪਾਤਿਸ਼ਾਹੀ ਛੇਵੀਂ, ਭਾਈ ਮਨਦੀਪ ਸਿੰਘ ਹਥਨ, ਗੁਰਵਿੰਦਰ ਸਿੰਘ ਰੰਗੀਆਂ, ਕਰਮਜੀਤ ਸਿੰਘ ਰੰਗੀਆਂ, ਕੁਲਵਿੰਦਰ ਸਿੰਘ ਭੂਰੇ, ਜਗਦੀਪ ਸਿੰਘ ਡੋਗਰ, ਕੌਰ ਸਿੰਘ ਬਦੇਸ਼ਾ, ਪਰਮਜੀਤ ਸਿੰਘ ਪੰਜਗਰਾਈਆਂ ਤੋ ਇਲਾਵਾ ਇਲਾਕੇ ਦੇ ਮੁਹਤਬਰ ਆਗੂ ਹਾਜਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply