Thursday, March 19, 2026

ਦਿੱਲੀ ਕਮੇਟੀ ਦੇ ਇਤਰਾਜ਼ ‘ਤੇ ‘ਸਿੰਘ ਇਜ ਬਲਿੰਗ’ ਦੇ ਪੋਸਟਰ ਅਤੇ ਟ੍ਰੇਲਰ ਵਾਪਿਸ ਲਏ

ਅਕਸ਼ੇ ਕੁੁਮਾਰ ਨੇ ਗਲਤੀ ਵੱਲ ਧਿਆਨ ਦਿਵਾਉਣ ਵਾਸਤੇ ਦਿੱਲੀ ਕਮੇਟੀ ਦਾ ਕੀਤਾ ਧੰਨਵਾਦ

PPN3108201514

ਨਵੀਂ ਦਿੱਲੀ, 31 ਅਗਸਤ (ਅੰਮ੍ਰਿਤ ਲਾਲ ਮੰਨਣ)- ਹਿੰਦੀ ਫਿਲਮ ਸਿੰਘ ਇਜ ਬਲਿੰਗ ਦੇ ਪੋਸਟਰ ਅਤੇ ਟ੍ਰੇਲਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਤਰਾਜ ਚੁੱਕਣ ਉਪਰੰਤ ਫਿਲਮ ਦੇ ਮੁੱਖ ਕਲਾਕਾਰ ਅਕਸ਼ੇ ਕੁਮਾਰ ਨੇ ਸਾਰੇ ਐਤਰਾਜਾਂ ਨੂੰ ਹਟਾਉਣ ਦਾ ਭਰੋਸਾ ਦਿੱਤਾ ਹੈ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਦੀ ਅਗੁਵਾਈ ਵਿੱਚ ਮੁੰਬਈ ਗਏ ਇੱਕ ਵੱਫਦ ਨੇ ਫਿਲਮ ਦੇ ਸੰਬਧ ਵਿੱਚ ਅਕਸ਼ੈ ਨਾਲ ਵਿਸਤਾਰ ਨਾਲ ਚਰਚਾ ਕੀਤੀ।ਕੜ੍ਹੇ ਦੇ ਉਪਰ ਬਾਣੀ ਲਿਖਣ ਅਤੇ ਕੜ੍ਹੇ ਦੇ ਅੰਦਰ ਘੱਟ ਕਪੜਿਆਂ ਵਿੱਚ ਆਪਣੇ ਜਿਸ਼ਮ ਦੀ ਨੁਮਾਇਸ਼ ਕਰ ਰਹੀ ਕਲਾਕਾਰ ਦੀ ਫੋਟੋ ਫਿਲਮ ਦੇ ਪੋਸਟਰ ਤੇ ਛਾਪਣ ਨੂੰ ਸਿੱਖ ਸਿਧਾਂਤਾ ਦੀ ਬੇਅਦਬੀ ਅਤੇ ਬਾਣੀ ਦੀ ਦੁਰਵਰਤੋ ਕਰਾਰ ਦਿੰਦੇ ਹੋਏ ਰਾਣਾ ਨੇ ਅਕਸ਼ੈ ਨੂੰ ਇਸ ਸੰਬੰਧੀ ਸਿੱਖਾਂ ਦੀ ਭਾਵਨਾਂਵਾ ਨਾਲ ਜਾਣੂ ਕਰਵਾਇਆ।
ਇਸ ਦੇ ਨਾਲ ਹੀ ਫਿਲਮ ਦੇ ਯੂ-ਟਿਯੂਬ ਤੇ ਅਪਲੋਡ ਕੀਤੇ ਗਏ ਟ੍ਰੇਲਰ ਵਿੱਚ 1ਤੋਂ 5 ਨੰਬਰ ਦੀ ਉਲਟੀ ਗਿਣਤੀ ਨਾਲ ਸ੍ਰੀ ਦਰਬਾਰ ਸਾਹਿਬ, ਕੁਸ਼ਤੀ ਅਤੇ ਸ਼ਰਾਬ ਦੀਆਂ ਬੋਤਲਾਂ ਦੀਆਂ ਤਸ਼ਵੀਰਾਂ ਨੂੰ ਸਿੱਖ ਸਭਿਆਚਾਰ ਦਾ ਹਿੱਸਾ ਬਣਾਉਣ ਤੇ ਵੀ ਰਾਣਾ ਨੇ ਨਰਾਜ਼ਗੀ ਜਤਾਈ।ਰਾਣਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਨਾਲ ਕੁਸ਼ਤੀ ਜਾਂ ਸ਼ਰਾਬ ਦੀਆਂ ਬੋਤਲਾਂ ਦਿਖਾਉਣਾ ਸਿੱਖ ਸਭਿਆਚਾਰ ਨੂੰ ਬਦਨਾਮ ਕਰਨਾ ਹੈ। ਇਸ ਵੱਫਦ ਵਿੱਚ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨੀਤ ਸਿੰਘ ਚੰਢੋਕ, ਸੈਂਸਰ ਬੋਰਡ ਦੀ ਸਲਾਹਕਾਰ ਕਮੇਟੀ ਵਿੱਚ ਸਿੱਖ ਮੈਂਬਰ ਬੀਬੀ ਗੁਰਪ੍ਰੀਤ ਕੌਰ ਚੱਢਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੰਬਈ ਤੋਂ ਨਾਮਜ਼ੱਦ ਮੈਂਬਰ ਗੁਰਿੰਦਰ ਸਿੰਘ ਬਾਵਾ ਮੌਜ਼ੂਦ ਸਨ।
ਵਫਦ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਨ ਉਪਰੰਤ ਅਕਸ਼ੇ ਵੱਲੋਂ ਵਿਵਾਦ ਦਾ ਕਾਰਨ ਬਣੇ ਪੋਸਟਰ ਨੂੰ ਵਾਪਿਸ ਲੈਣ ਦੇ ਨਾਲ ਹੀ ਫਿਲਮ ਦੇ ਅਧਿਕਾਰਿਕ ਟ੍ਰੇਲਰ ਤੋਂ ਸ੍ਰੀ ਦਰਬਾਰ ਸਾਹਿਬ ਅਤੇ ਸ਼ਰਾਬ ਦੀਆਂ ਤਸਵੀਰਾਂ ਨੂੰ ਹਟਾਉਂਦੇ ਹੋਏ ਯੂ-ਟਿਯੂਬ ਤੇ ਨਵਾਂ ਟ੍ਰੇਲਰ ਅਪਲੋਡ ਕਰਨ ਦਾ ਵੀ ਐਲਾਨ ਕੀਤਾ ਗਿਆ। ਅਕਸ਼ੇ ਵੱਲੋਂ ਇਸ ਮੌਕੇ ਫਿਲਮ ਵੀ ਵੱਫਦ ਨੂੰ ਦਿਖਾਈ ਗਈ। ਰਾਣਾ ਨੇ ਅਕਸ਼ੈ ਦੀ ਗਲਬਾਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਟੈਲੀਫੋਨ ਰਾਹੀਂ ਕਰਵਾਈ ।ਜਿਸ ਵਿੱਚ ਅਕਸ਼ੈ ਵੱਲੋਂ ਆਪਣੇ ਆਪ ਨੂੰ ਗੁਰੂ ਘਰ ਪ੍ਰਤੀ ਸਮਰਪਿਤ ਹੋਣ ਦਾ ਦਾਅਵਾ ਕਰਦੇ ਹੋਏ ਫਿਲਮ ਦੇ ਪ੍ਰਦਰਸ਼ਨ ਤੋਂ ਪਹਿਲੇ ਜਥੇਦਾਰ ਸਾਹਿਬ ਨੂੰ ਫਿਲਮ ਦਿਖਾਉਣ ਦੀ ਵੀ ਗਲ ਕਹੀ।ਅਕਸ਼ੇ ਨੇ ਦਿੱਲੀ ਕਮੇਟੀ ਵੱਲੋਂ ਗਲਤੀ ਵੱਲ ਧਿਆਨ ਦਿਵਾਉਣ ਤੇ ਧੰਨਵਾਦ ਵੀ ਜਤਾਇਆ।ਇੱਥੇ ਇਹ ਜਿਕਰਯੋਗ ਹੈ ਕਿ ਦਿੱਲੀ ਕਮੇਟੀ ਵੱਲੋਂ ਪਹਿਲ ਕਰਦੇ ਹੋਏ ਇਸ ਮਸਲੇ ਤੇ ਜਥੇਦਾਰ ਸੀz ਅਕਾਲ ਤਖ਼ਤ ਸਾਹਿਬ ਅਤੇ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ਼ ਨਿਹਲਾਨੀ ਨੂੰ ਸ਼ਿਕਾਇਤ ਕੀਤੀ ਗਈ ਸੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply