ਪੱਟੀ, 7 ਸਤੰਬਰ (ਅਵਤਾਰ ਸਿਘ ਢਿੱਲੋ, ਰਣਜੀਤ ਸਿਘ ਮਾਹਲਾ) – ਭਾਜਪਾ ਵੱਲੋ ਪੰ: ਦੀਨਦਿਆਲ ਉਪਾਧਿਆਏ ਸਿਖਲਾਈ ਮਹਾਂ-ਅਭਿਆਨ ਲਗਾਇਆ ਗਿਆ ਜਿਸ ਵਿੱਚ ਬੀ ਜੇ ਪੀ ਦੇ ਹਲਕਾ ਇੰਚਾਰਜ ਗੁਰਮਹਾਵੀਰ ਸਿੰਘ ਸੰਧੂ ਨੇ ਭਾਜਪਾ ਦੀਆ ਵਿਕਾਸ਼ ਕਾਰਜਾਂ ੇ ਬਾਰੇ ਜਾਣਕਾਰੀ ਦਿੱਤੀ।ਉਨ੍ਹਾ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਦਿਨ ਰਾਤ ਮਹਿਨਤ ਕੀਤੀ ਜਾ ਰਹੀ ਹੈ।ਉਨ੍ਹਾਂ ਵੱਲੋ ਲੋਕਾ ਦੀ ਸਹੂਲਤ ਲਈ ਅਨੇਕਾ ਯੋਜਨਾਵਾ ਚਲਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਜਨ ਧਨ ਯੋਜਨਾ, ਜੀਵਨ ਬੀਮਾ ਯੋਜਨਾ, ਸਵੱਛ ਭਾਰਤ ਮਹਿਮ ਆਦਿ ਪ੍ਰਮੁੱਖ ਹਨ।
ਇਸੇ ਲੜੀ ਤਹਿਤ ਸ਼ਹਿਰ ਦੀ ਵਾਰਡ ਨੰਬਰ 1 ਦੇ ਦੋ ਦਰਜਨ ਪਰਿਵਾਰ ਅਕਾਲੀ ਦਲ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ।ਇਸ ਮੌਕੇ ਇਕੱਤਰਤਾ ਨੂੰ ਸੰਬਧੋਨ ਕਰਦਿਆਂ ਗੁਰਮਹਾਵੀਰ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਦਾ ਸਵਾਗਤ ਹੈ ਤੇ ਪਾਰਟੀ ਨਾਲ ਜੁੜਣ ਵਾਲੇ ਹਰ ਵਰਗ ਦੇ ਲੋਕਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਸੰਧੂ ਨੇ ਕਿਹਾ ਕਿ ਦੇਸ਼ ਭਰ ਵਿੱਚ ਭਾਜਪਾ ਦਾ ਅਧਾਰ ਮਜਬੂਤ ਹੋਇਆ ਹੈ ਅਤੇ ਪੱਟੀ ਹਲਕੇ ਦੇ ਲੋਕ ਵੀ ਭਾਜਪਾ ਦੀਆ ਨੀਤੀਆ ਤਂੋ ਪ੍ਰਭਾਵਿਤ ਹੋ ਕੇ ਭਾਜਪਾ ਨਾਲ ਜੁੜ ਰਹੇ ਹਨ।ਭਾਜਪਾ ਵਿੱਚ ਸੁਖਚੈਨ ਸਿੰਘ, ਸੋਨੂੰ ਦਾਸ, ਸੁੱਖਾ ਸਿੰਘ, ਵਿਜੇ ਕੁਮਾਰ,ਅਮਨ ਕੌਰ, ਬਲਵੀਰ ਕੌਰ, ਸੁਬੇਗ ਸਿੰਘ, ਪ੍ਰੀਤਮ ਕੌਰ, ਸੋਨੂੰ ਸਿੰਘ, ਬੱਬੂ ਕੌਰ,ਬੰਟੀ ਸਿੰਘ, ਪ੍ਰਿਸ ਸਿੰਘ, ਯਾਦਵਿੰਦਰ ਸਿੰਘ, ਸ਼ੰਕਰ ਸਿੰਘ, ਸਿਵ ਚਰਨ, ਬਾਦਸ਼ਾਹ ਸਿੰਘ, ਸੱਜਣ ਸਿੰਘ, ਲਵਲੀ ਸਿੰਘ, ਰਵਿੰਦਰ ਸਿੰਘ, ਸੋਹਣ ਸਿੰਘ, ਕਿੰਦਰ ਕੌਰ, ਜੋਤੀ ਕੌਰ, ਪੂਜਾ ਕੌਰ, ਰਾਣੀ ਕੌਰ, ਛਿੰਦੋ, ਮਨਜੀਤ ਸਿੰਘ ਆਦਿ ਸ਼ਾਮਲ ਹੋਏ।
ਇਸ ਮੋਕੇ ਤੇ ਰਮਦੀਪ ਸੋਨੂੰ ਮੰਡਲ ਪ੍ਰਧਾਨ ਪੱਟੀ, ਪਰਵੀਨ ਸਿੰਘ ਪੀਨਾ, ਸੈਕਟਰੀ ਮੰਡਲ ਪੱਟੀ, ਗੁਰਮੀਤ ਸਿੰਘ ਬੋਬੀ ਵਾਇਸ ਪ੍ਰਧਾਨ ਪੱਟੀ, ਸਤਨਾਮ ਸਿੰਘ ਇਡਸਟਰੀ ਸੈਲ ਮੰਡਲ ਪ੍ਰਧਾਨ, ਜਤਿੰਦਰ ਕੁਮਾਰ ਬੱਬੂ, ਤਰਸੇਮ ਸਿੰਘ, ਵਿੱਕੀ ਪਹਿਲਵਾਨ, ਜੱਸ ਸਿੰਘ, ਮਹਿੰਦਰ ਪਾਲ ਸਿੰਘ ਠੇਕੇਦਾਰ, ਬੱਬੂ ਸਿੰਘ, ਗੁਰਦੇਵ ਸਿੰਘ ਠੇਕੇਦਾਰ, ਮਨੀ ਜੈਨ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …