Saturday, June 27, 2026

ਸੁਖਦੇਵ ਸਿੰਘ ਸਰਪੰਚ ਬਣੇ ਪੰਜਾਬ ਰਾਜ ਆਟੋ ਯੂਨੀਅਨ ਪੱਟੀ ਦੇ ਪ੍ਰਧਾਨ

PPN1009201506

ਪੱਟੀ, 10 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੰਜਾਬ ਰਾਜ ਆਟੋ ਯੂਨੀਅਨ ਪੱਟੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਵਿਸ਼ਕਰਮਾ ਭਵਨ ਪੱਟੀ ਵਿਖੇ ਹੋਈ।ਮੀਟਿੰਗ ਵਿੱਚ ਭਗਵਾਨ ਵਾਲਮੀਕਿ ਸੰਗਠਨ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਰਾਜੂ ਅਤੇ ਮੈਂਬਰਾਂ ਨੇ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ।ਵਿਚਾਰ-ਵਿਟਾਦਰਾਂ ਕਰਨ ਤੋ ਬਾਅਦ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ, ਜਿਸ ਦੋਰਾਨ ਸੁਖਦੇਵ ਸਿੰਘ ਸਰਪੰਚ ਭੱਗੂਪੁਰ ਹਵੇਲੀਆਂ ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ।ਇਸ ਮੌਕੇ ਬੋਲਦਿਆਂ ਰਾਜ ਕੁਮਾਰ ਰਾਜੂ ਨੇ ਵਿਸ਼ਵਾਸ਼ ਦਿਵਾਇਆ ਕਿ ਯੂਨੀਅਨ ਦੀਆਂ ਮੰਗਾਂ ਸਾਰੀਆਂ ਮੰਗਾਂ ਹੱਲ ਕੀਤੀਆ ਜਾਣਗੀਆਂ। ੁਨਾਂ ਕਿਹਾ ਕਿ ਮੰਗਾਂ ਸਬੰਧੀ ਜਲਦ ਹੀ ਯੂਨੀਅਨ ਦਾ ਵਫਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਨੂੰ ਮਿਲੇਗਾ। ਇਸ ਤੋ ਇਲਵਾ ਸ਼ਿੰਦਰ ਸਿੰਘ ਆਸਲ ਸੀਨੀ. ਮੀਤ ਪ੍ਰਧਾਨ, ਰੋਮੀ ਕੁਮਾਰ ਮੀਤ ਪ੍ਰਧਾਨ, ਲਖ਼ਬੀਰ ਸਿੰਘ ਸੋਨੂੰ ਭੱਗੂਪੁਰ ਸੈਕਟਰੀ, ਅੰਗਰੇਜ਼ ਸਿੰਘ ਸੈਦੋਂ ਕੈਸ਼ੀਅਰ, ਕਰਤਾਰ ਸਿੰਘ ਸੈਦੋ ਜਨਰਲ ਸਕੱਤਰ, ਸੁਖਦੇਵ ਸਿੰਘ ਪੱਪੂ ਅਤੇ ਮਨਮੋਹਨ ਸਿੰਘ ਤੁੰਗ ਮੁੱਖ ਸਲਾਹਕਾਰ, ਵਿਨੋਦ ਕੁਮਾਰ ਗੱਪਾ ਪ੍ਰੈਸ ਸਕੱਤਰ, ਕੁਲਵਿੰਦਰ ਸਿੰਘ ਬੱਗੂ ਸੰਗਵਾਂ ਨੂੰ ਸਕੱਤਰ ਚੁਣਿਆ। ਇਸ ਮੌਕੇ ਗੁਰਜੀਤ ਸਿੰਘ, ਗੁਰਜ਼ਟ ਸਿੰਘ, ਹਰਪਾਲ ਸਿੰਘ, ਮੇਜ਼ਰ ਸਿੰਘ, ਨਿੰਦਰ ਸਿੰਘ, ਸਤਨਾਮ ਸਿੰਘ, ਪ੍ਰੇਮ ਸਿੰਘ, ਬਲਦੇਵ ਸਿੰਘ, ਬਾਜ ਸਿੰਘ, ਸੁਖਚੈਨ ਸਿੰਘ, ਅਜੀਤ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਸੋਨੂੰ ਸਿੰਘ, ਰਾਮ ਸਿੰਘ, ਵਿਜੇ ਕੁਮਾਰ, ਰਣਜੀਤ ਸਿੰਘ, ਬੱਬਲੂ, ਬਲਵੰਤ ਸਿੰਘ, ਬੋਹੜ ਸਿੰਘ, ਮਾਨਣ ਸਿੰਘ ਨੂੰ ਮੈਂਬਰ ਚੁਣਿਆ। ਇਸ ਮੌਕੇ ਤੇ ਰਾਜੀਵ ਪੱਥਰੀਆਂ, ਧਰਮ ਸਿੰਘ ਕਾਕਾ, ਆਸ਼ੂ, ਸ਼ੇਰ, ਮੰਗਤ ਰਾਮ, ਸੋਹਨ ਲਾਲ ਕਾਕਾ, ਜਤਿੰਦਰ ਜੇ ਕੇ, ਰਾਜੇਸ਼ ਯੂਨੀਅਰ, ਹਦੈਤ ਰਾਮ, ਗੋਲਡੀ ਸ਼ਰੀਹ ਮੁਹੱਲਾ, ਸਵਰਨ ਸਿੰਘ ਕੈਰੋਂ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply