Tuesday, March 24, 2026

ਸਿਖਿਆ ਅਧਿਕਾਰੀਆਂ ਦਾ ਵਿਦਿਅਕ ਟੂਰ ਲਗਾਵਾਇਆ ਗਿਆ

ਸਾਇੰਸ, ਅੰਗਰੇਜੀ ਤੇ ਹਿਸਾਬ ਵਿਸ਼ੇੇ ਪ੍ਰਤੀ ਧਿਆਨ ਦੇਣ ਦੀ ਵਿਸ਼ੇਸ਼ ਲੋੜ -ਸਿਖਿਆ ਮਾਹਿਰ

PPN1409201508

ਬਟਾਲਾ, 14 ਸਤੰਬਰ (ਨਰਿੰਦਰ ਬਰਨਾਲ)- ਸਿਖਿਆ ਦੇ ਮਿਆਰ ਨੂੰ ਉੱਚਾ ਚੁਕਣ ਲਈ ਜਿਥੇ ਸਿਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾਂ ਵਿਸ਼ੇਸ਼ ਉਪਰਾਲੇ ਕਰ ਰਹੇ ਹਨ,ਉਥੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਵੀ ਆਪਣੀ ਟੀਮ ਨਾਲ ਆਪਣੇ ਪੱਧਰ ਤੇ ਸਿਖਿਆ ਪੱਧਰ ਉੱਚਾ ਚੁੱਕਣ ਤੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿਖਿਆ ਦੇਣ ਵਿਚ ਹਰ ਕੋਸ਼ਿਸ਼ ਕਰ ਰਹੇ ਹਨ।ਹਾਲ ਹੀ ਵਿੱਚ ਜਿਲ੍ਹੇ ਵਿੱਚ ਵਿਚ ਗਾਈਡੈਂਸ ਵਿਸ਼ੇ ਦਾ ਪੰਜਾਬ ਪੱਧਰੀ ਪ੍ਰੋਗਰਾਮ ਕਰਵਾਇਆ ਤੇ ਪੂਰੇ ਪੰਜਾਬ ਭਰ ਦੇ ਵਿਚੋ ਗਾਈਡੈਂਸ ਇੰਚਾਰਜ ਪਹੁੰਚੇ ਤੇ ਉਨ੍ਹਾਂ ਦਾ ਬਣਦਾ ਸਨਮਾਨ ਵੀ ਕੀਤਾ ਗਿਆ।ਇਸ ਦੇਨਾਲ ਜਿਲ੍ਹੇ ਵਿੱਚ ਉਹਨਾਂ ਆਦਰਸ਼ ਅਧਿਆਪਕਾ ਨੂੰ ਸਨਾਮਨ ਕੀਤਾ ਜਿਹੜੇ ਸਿਖਿਆ ਵਿਭਾਗ ਵਿੱਚ ਬਹੁਤ ਹੀ ਵਧੀਆਂ ਕਾਰਗੁਜਾਰੀ ਕਰ ਰਹੇ ਸਨ।ਸਕੂਲਾਂ ਵਿੱਚ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨ ਦੇ ਕੇ ਇੱਕ ਵੱਖਰੀ ਪਿਰਤ ਪਾਈ ਹੈ।ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਪਿਛਲੇ ਦਿਨੀ ਜਿਲ੍ਹਾ ਸਿਖਿਆ ਅਫਸਰ ਸ੍ਰੀ ਸੈਣੀ ਦੇ ਵਿਸ਼ੇਸ਼ ਯਤਨਾ ਨਾਲ ਜਿਲ੍ਹਾਂ ਗੁਰਦਾਸਪੁਰ ਦੇ ਲਗਭਗ ਸੌ ਸਿਖਿਆ ਅਧਿਕਾਰੀਆਂ, ਉਪ ਜਿਲ੍ਹਾਂ ਸਿਖਿਆ ਅਫਸਰਾਂ, ਸਾਇੰਸ ਸੁਪਰਵਾਈਜਰਾਂ ਸਮੇਤ ਦਫਤਰੀ ਅਮਲੇ ਦਾ ਵਿਦਿਅਕ ਟੂਰ ਜੋ ਕਿ ਸੁਖਜਿੰਦਰਾ ਗਰੁਪ ਆਫ ਕਾਲਜਸ ਦੇ ਚੇਅਰਮੈਨ ਇੰਜੀ ਸੁਰਿੰਦਰ ਸਿੰਘ ਗਿੱਲ ਵੱਲੋ ਸਪਾਂਸਰ ਕੀਤਾ ਗਿਆ। ਮਹਾਰਾਜਾ ਰਣਜੀਤ ਰਣਜੀਤ ਸਾਗਰ ਸ਼ਾਹਪੁਰ ਕੰਡੀ, ਸੁਖਜਿੰਦਰਾ ਇੰਜੀਨੀਅਰਰਿੰਗ ਕਾਲਜ ਦੁਨੇਰਾ ਅਤੇ ਡਲਹੌਜੀ ਦਾ ਦੋ ਰੋਜਾ ਵਿਦਿਅਕ ਪਹਿਲੇ ਪੜਾਅ ਵਿਚ ਸੁਖਜਿੰਦਰਾ ਇੰਜੀਨੀਅਰਰਿੰਗ ਕਾਲਜ਼ ਦੁਨੇਰਾ ਵਿਖੇ ਯੋਗਾ ਕੈਂਪ ਲਗਾਇਆ ਗਿਆ ਤੇ ਇਥੇ ਹੀ ਇੱਕ ਜਾਣਕਾਰੀ ਭਰਭੂਰ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ।ਜਿਸ ਵਿਚ ਸੁਖਜਿੰਦਰਾ ਇੰਜੀਨੀਅਰਰਿੰਗ ਕਾਲਜ ਦੇ ਚੇਅਰਮੈਨ ਸ. ਸੁਰਿੰਦਰ ਸਿੰਘ ਗਿੱਲ ਸਮੇਤ ਵੱਖ ਵੱਖ ਮਾਹਿਰਾਂ ਨੇ ਮੁਢਲੀ ਅਤੇ ਸਕੂਲੀ ਸਿਖਿਆ ਦੇ ਸੁਧਾਰ ਹਿੱਤ ਵਿਚਾਰ ਚਰਚਾ ਕੀਤੀ ਗਈ ਤੇ ਖਾਸਕਰ ਗਣਿਤ, ਸਾਇੰਸ ਅਤੇ ਅੰਗਰੇਜੀ ਜਿਹੇ ਵਿਸ਼ਿਆ ਵਿੱਚ ਵਿਦਿਆਰਥੀਆਂ ਨੂੰ ਮੁਢਲੇ ਤੌਰ ਤੇ ਸਿਖਾਉਣ ਤੇ ਪਰਪੱਕ ਕਰਨ ਤੇ ਜੋਰ ਦਿਤਾ ਗਿਆ।
ਇਸ ਉਪਰੰਤ ਅਧਿਆਪਕਾਂ ਦੇ ਵਫਦ ਨੇ ਡੀ. ਈ.ਓ ਸ੍ਰੀ ਸੈਣੀ ਦੀ ਅਗਵਾਈ ਹੇਠ ਥੀਨ ਡੈਮ ਦਾ ਦੌਰਾ ਕੀਤਾ ਤੇ ਬਿਜਲੀ ਪੈਦਾ ਕਰਨ ਵਾਲੀ ਤਕਨੀਕ ਦੀ ਵਿਸ਼ਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ।ਇਸ ਉਪਰੰਤ ਸੀਨੀਅਰ ਸੰਕੈਡਰੀ ਸਕੂਲ ਸ਼ਾਹਪੁਰ ਕੰਡੀ (ਪਠਾਨਕੋਟ) ਵਿਖੇ ਸੈਮੀਨਾਰ ਲਗਾ ਕੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਸਿਖਿਆ ਦੇ ਮਿਆਰ ਨੂੰ ਉਚਾ ਚੁਕਣ ਵਾਸਤੇ ਵਿਸ਼ੇਸ਼ ਵਿਚਾਰਾਂ ਕੀਤੀਆਂ ਗਈਆਂ,ਜਿਲ੍ਹਾਂ ਸਿਖਿਆ ਅਫਸਰ ਦੇ ਇਸ ਵਿਲੱਖਣ ਉਪਰਾਲੇ ਦੀ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੇ ਸਲਾਘਾ ਕੀਤੀ ਤੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਜਮੀਨੀ ਪੱਧਰ ਤੇ ਮਿਹਨਤ ਕਰਵਾਉਣ ਦਾ ਪ੍ਰਣ ਵੀ ਕੀਤਾ ਗਿਆ।ਇਸ ਵਿਦਿਅਕ ਟੂਰ ਨੂੰ ਸਫਲ ਬਣਾਂਉਣ ਲਈ ਜਿਲ੍ਹਾਂ ਸਿਖਿਆ ਅਫਸਰ ਐਲੀਮੈਂਟਰੀ ਸ੍ਰੀ ਸਲਵਿੰਦਰ ਸਿੰਘ, ਉਪ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ, ਜਿਲ੍ਹਾ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੀ ਅਹਿਮ ਭੂਮਿਕਾ ਰਹੀ।ਇਸ ਦੋ ਦਿਨਾ ਵਿਦਿਅਕ ਟੂਰ ਵਿੱਚ ਡੀ ਈ ਸੰਕੈਡਰੀ ਦੇ ਅਮਲੇ ਦੀ ਭਾਗੀਦਾਰੀ ਸਲਾਹੁਣ ਯੋਗ ਰਹੀ। ਇਸ ਵਿਦਿਅਕ ਟੀਮ ਵਿਚ ਮੈਡਮ ਅਨੀਤਾ ਅਰੋੜਾ, ਇੰਦਰਜੀਤ ਵਾਲੀ, ਜਸਵੰਤ ਕੌਰ, ਪਰਮਜੀਤ ਕੌਰ, ਰਮਨਪ੍ਰੀਤ ਕੌਰ, ਜਸਬੀਰ ਕੌਰ, ਚੈਚਲ ਸਿੰਘ, ਗੁਰਮੁਖ ਸਿੰਘ, ਗੁਰਚਰਨ ਸਿੰਘ, ਬਲਜਿੰਦਰ ਸਿਘ, ਅਮਰਜੀਤ ਸਿੰਘ, ਦੀਪਕ ਕੁਮਾਰ, ਗੁਰਮੀਤ ਸਿੰਘ, ਪਰਮਿੰਦਰ ਸਿੰਘ, ਸੁਮਨ ਬਾਲਾ, ਵਰਿੰਦਰ ਰੰਧਾਵਾ, ਵਿਜੈ ਕੁਮਾਰ ਬਸਰਾਵਾ ਮੁੱਖ ਅਧਿਆਪਕ ਆਦਿ ਸਕੂਲਾਂ ਦੇ ਮੁਖੀ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply