Friday, July 3, 2026

ਮੋਟਰਸਾਈਕਲ ਸਵਾਰ ਨੇ ਬੱਸ ਅੱਡੇ ਤੇ ਖੜੀ ਔਰਤ ਦਾ ਪਰਸ ਝਪਟਿਆ

ਪੱਟੀ, 14 ਸਤੰਬਰ (ਅਵਤਾਰ ਸਿੰਘ ਢਿੱਲੋ) – ਸ਼ਹਿਰ ਅੰਦਰ ਝੱਪਟਮਾਰਾਂ ਦਾ ਬੋਲ ਬਾਲਾ ਫਿਰ ਤੋਂ ਸ਼ੁਰੂ ਹੋ ਗਿਆ ਹੈ ਜਿਸ ਦੀ ਤਾਜ਼ਾ ਮਿਸਾਲ ਅਮ੍ਰਿਤਸਰ ਰੋਡ ਤੇ ਸਥਿਤ ਵੇਰਕਾ ਡੇਅਰੀ ਬੱਸ ਸਟੈਂਡ ਤੇ ਵਾਪਰੀ ਘਟਨਾ ਤੋਂ ਚਲਦਾ ਹੈ।ਘਟਨਾ ਦਾ ਸ਼ਿਕਾਰ ਮਹਿਲਾ ਹਰਦੀਪ ਕੌਰ ਪਤਨੀ ਕੁਲਵੰਤ ਕੋਰ ਵਾਸੀ ਵਾਰਡ ਨੰਬਰ 17 ਨੇ ਦੱਸਿਆ ਕਿ ਉਹ ਅਮ੍ਰਿਤਸਰ ਜਾਣ ਲਈ ਵੇਰਕਾ ਡੇਅਰੀ ਬੱਸ ਅੱਡੇ ਤੇ ਖੜੀ ਬੱਸ ਦੀ ਉਡੀਕ ਕਰ ਰਹੀ ਸੀ।ਜਦ ਬੱਸ ਆਈ ਤਾਂ ਮੈਂ ਬੱਸ ਵਿਚ ਸਵਾਰ ਹੀ ਹੋਣ ਲੱਗੀ ਤਾਂ ਪਿਛੋਂ ਤੇਜ ਰਫਤਾਰ ਮੋਟਰਸਾਈਕਲ ਮੋਨੇ ਸਵਾਰ ਨੇ ਉਸ ਦਾ ਪਰਸ ਅਤੇ ਹੱਥ ਵਾਲਾ ਬੈਗ ਖੋਹ ਲਿਆ ਅਤੇ ਮੋਟਰਸਾਈਕਲ ਤੇ ਰਫੂਚੱਕਰ ਹੋ ਗਿਆ।ਹਰਦੀਪ ਕੌਰ ਨੇ ਦੱਸਿਆ ਕਿ ਪਰਸ ਵਿਚ 2600 ਰੁਪੈ, ਇਕ ਮੁਬਾਇਲ ਫੋਨ ਅਤੇ ਹੋਰ ਜਰੂਰੀ ਕਾਗਜਾਤ ਸਨ ਅਤੇ ਬੈਗ ਵਿਚ ਇਕ ਦੁੱਧ ਵਾਲੀ ਡੋਲਣੀ ੳਤੇ ਕੁੱਝ ਕਪੜੇ ਸਨ।ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਪੱਟੀ ਨੁੰ ਸੂਚਿਤ ਕਰ ਦਿੱਤਾ ਗਿਆ ਹੈ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply