Saturday, April 11, 2026

ਟਿੰਮਾ ਤੇ ਨੰਬਰਦਾਰ ਦੀ ਅਗਵਾਈ ‘ਚ ਭੈਣੀ ਮੱਸਾ ਸਿੰਘ ਤੋਂ ਅਮਰਕੋਟ ਲਈ ਕਾਫਲਾ ਰਵਾਨਾ

PPN1509201502
ਅਲਗੋਂ ਕੋਠੀ, 15 ਸਤੰਬਰ (ਹਰਦਿਆਲ ਸਿੰਘ ਭੈਣੀ/ ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਅਲਗੋਂ ਕੋਠੀ ਤੋਂ ਥੋੜੀ ਦੂਰ ਪੈਂਦੇ ਪਿੰਡ ਭੈਣੀ ਮੱਸਾ ਸਿੰਘ ਤੋਂ ਪਲਵਿੰਦਰ ਸਿੰਘ ਟਿੰਮਾ, ਦਿਲਬਾਗ ਸਿੰਘ ਨੰਬਰਦਾਰ ਦੀ ਰਹਿਨੁਮਾਈ ਹੇਠ ਪਿੰਡ ਭੈਣੀ ਮੱਸਾ ਸਿੰਘ ਤੇ ਇਕ ਬਹੁਤ ਵੱਡਾ ਕਾਫਲਾ ਰਵਾਨਾ ਕੀਤਾ ਗਿਆ।ਜਿਸ ਵਿੱਚ ਪਿੰਡ ਦੇ ਨੌਜਵਾਨਾਂ, ਬਜ਼ੁੱਰਗਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।ਇਸ ਸਮੇਂ ਪਲਵਿੰਦਰ ਸਿੰਘ ਟਿੰਮਾ, ਦਿਲਬਾਗ ਸਿੰਘ ਨੰਬਰਦਾਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ 2017 ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦਾ ਸਫਾਇਆ ਹੋ ਜਾਵੇਗਾ ਅਤੇ ਸੀਟਾਂ ਦੇ ਵੱਡੇ ਫਰਕ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।ਇਸ ਸਮੇਂ ਜਗੀਰ ਸਿੰਘ, ਲਾਲ ਸਿੰਘ, ਸਤਨਾਮ ਸਿੰਘ, ਬਾਗ ਸਿੰਘ, ਅਜਮੇਰ ਸਿੰਘ, ਸਵਰਨ ਸਿੰਘ, ਮੇਜ਼ਰ ਸਿੰਘ, ਕਸ਼ਮੀਰ ਸਿੰਘ ਭੱਲੋ, ਹਰਦੇਵ ਸਿੰਘ, ਅੰਗਰੇਜ਼ ਸਿੰਘ, ਰਾਜੂ ਸੇਠ, ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply