Thursday, March 5, 2026

ਲੋਕਤੰਤਰੀ ਢੰਗ ਨਾਲ ਕੀਤੀ ਆਦਰਸ਼ ਅਧਿਆਪਕ ਦੀ ਚੋਣ

ਕੰਨਿਆ ਸਕੂਲ ਬਟਾਲਾ ਵਿਖੇ ਲੜਕੀਆਂ ਨੇ ਪਾਈਆਂ ਅਧਿਆਪਕਾਂ ਨੂੰ ਵੋਟਾਂ

PPN1509201506

ਬਟਾਲਾ, 15 ਸਤੰਬਰ (ਨਰਿੰਦਰ ਬਰਨਾਲ) – ਸਮਾਜ ਵਿੱਚ ਅਧਿਆਪਕਾ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਅਧਿਆਪਕ ਦੇ ਸਨਮਾਨ ਹੀ ਇੱਕ ਸਕੂਲ ਤੇ ਸਮਾਜ ਦੀ ਦਿਖ ਸੁਧਰਦੀ ਹੈ।ਅਧਿਆਪਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਤਰੀਕਿਆਂ ਤੇ ਪਿਆਰ ਨਾਲ ਪੜ੍ਹਾਉਣ ਤਾਂ ਜੋ ਅਧਿਆਪਕ ਦੀ ਦਿਖ ਸਮਾਜ ਵਿੱਚ ਬਰਕਰਾਰ ਤੇ ਪ੍ਰਭਾਵਸ਼ਾਲੀ ਰਹਿ ਸਕੇ।ਬੀਤੇ ਦਿਨ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਕੰਨਿਆ ਬਟਾਲਾ ਵਿਖੇ ਪ੍ਰਿੰਸੀਪਲ ਇੰਦਰਜੀਤ ਵਾਲੀਆ ਤੇ ਸਮੁਚੇ ਸਟਾਫ ਵੱਲੋ ਵਿਦਿਆਰਥੀਆਂ ਨੂੰ ਰਾਜਨੀਤਕ ਸਿਸਟਮ ਸਮਝਾਉਣ ਦੇ ਮਕਸਦ ਨਾਲ ਸਕੂਲ ਵਿਖੇ ਅਧਿਆਪਕ ਦਿਵਸ ਦੇ ਸਬੰਧ ਵਿਚ ਆਦਰਸ਼ ਅਧਿਆਪਕ ਦੀ ਚੋਣ ਵੋਟਾ ਰਾਹੀਂ ਕੀਤੀ ਗਈ ।ਇਸ ਨਾਲ ਜਿਥੇ ਅਧਿਆਪਕਾਂ ਤੇ ਵਿਦਿਆਰਥੀਆਂ ਵਿੱਚ ਨਤੀਜਿਆਂ ਨੂੰ ਜਾਨਣ ਦੀ ਇੱਛਾ ਵਧੀ, ਉਥੇ ਮੌਜੂਦਾ ਲੋਕਤੰਤਰੀ ਸਿਸਟਮ ਬਾਰੇ ਵੀ ਵਿਦਿਆਰਥੀਆਂ ਨੇ ਸਿਖਿਆ। ਇਸ ਮੌਕੇ ਪਾਈਆਂ ਵੋਟਾਂ ਵਿੱਚ ਸਕੂਲ ਦੇ ਮੈਥ ਮਾਸਟਰ ਸ੍ਰੀ ਜੀਵਨ ਸਿੰਘ ੧੮੫ ਵੋਟਾਂ ਲੈ ਕੇ ਸਾਰੇ ਸਟਾਫ ਮੈਬਰਾਂ ਵਿਚੋਂ ਜੇਤੂ ਰਹੇ। ਸਮੂਹ ਸਟਾਫ ਵੱਲੋ ਸ੍ਰੀ ਜੀਵਨ ਸਿੰਘ ਨੂੰ ਵਧਾਈਆਂ ਦਿਤੀਆਂ ਗਈਆਂ, ਪ੍ਰਿੰਸੀਪਲ ਤੇ ਸਮੁਚੇ ਸਟਾਫ ਵੱਲੋ ਸਨਮਾਨ ਚਿੰਨ ਵੀ ਦਿੱਤਾ ਗਿਆ।ਇਸ ਮੌਕੇ ਸੁਨੀਤਾ ਸਰਮਾ, ਅਸੋਕ ਕੁਮਾਰ, ਨਿਸ਼ਾ ਗੁਪਤਾ, ਸੁਖਵਿੰਦਰ ਕੌਰ, ਸਿਵਾਨੀ, ਅਮਨ, ਚਰਨ ਜੀਤ ਸਿੰਘ, ਕਮਲੇਸ਼ ਕੌਰ, ਹਰਪ੍ਰੀਤ ਸਿੰਘ, ਹਰੀ ਕ੍ਰਿਸ਼ਨ, ਸੁਖਵਿੰਦਰ ਸਿੰਘ, ਰਜਨੀ ਬਾਲਾ ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply