ਨਵੀਂ ਦਿੱਲੀ, 23 ਸਤੰਬਰ (ਅੰਮ੍ਰਿਤ ਲਾਲ ਮੰਨਣ) – ਫੇਸਬੁੱਕ ਤੇ ਕੇਸਕੀਧਾਰੀ ਬੀਬੀਆਂ ਨੂੰ ਸਮਲਿੰਗੀ ਦੱਸਣ ਵਾਲੇ ਬਣੇ ਪੇਜ਼ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਰਾਜ ਦਰਜ ਕਰਵਾਇਆ ਗਿਆ ਹੈ। ਕਮੇਟੀ ਦੇ ਮੁੱਖ ਪ੍ਰਸ਼ਾਸਕ ਅਜਮੇਰ ਸਿੰਘ ਨੇ ਇਸ ਸੰਬੰਧ ਵਿੱਚ ਏ.ਸੀ.ਪੀ ਪਾਰਲੀਮੈਂਟ ਸਟ੍ਰੀਟ ਨੂੰ ਮੁਕਦਮਾ ਦਰਜ਼ ਕਰਨ ਲਈ ਸ਼ਿਕਾਇਤੀ ਪੱਤਰ ਭੇਜਿਆ ਹੈ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਅੱਜ ਕੇਸਕੀਧਾਰੀ ਬੀਬੀਆਂ ਅਤੇ ਵੀਰਾਂ ਦੇ ਇੱਕ ਵਫਦ ਦੀ ਅਗਵਾਈ ਕਰਦੇ ਹੋਏ ਦਿੱਲੀ ਪੁਲਿਸ ਅਫਸਰਾਂ ਨਾਲ ਮੁਲਾਕਾਤ ਕਰਕੇ ਸਿੱਖ ਭਾਵਨਾਵਾਂ ਦੇ ਇਸ ਪੇਜ਼ ਦੇ ਬਣਨ ਨਾਲ ਠੇਸ ਲੱਗਣ ਦਾ ਦਾਅਵਾ ਕੀਤਾ ਹੈ।
ਰਾਣਾ ਨੇ ਕਿਹਾ ਕਿ ਕੇਸ਼ਗੀਧਾਰੀ ਬੀਬੀਆਂ ਨੂੰ ਬਦਨਾਮ ਕਰਨ ਵਾਸਤੇ ਜਿਸ ਵੀ ਸੱਜਣ ਨੇ ਇਹ ਕੋਝੀ ਹਰਕਤ ਕੀਤੀ ਹੈ ਉਹ ਮੁਆਫੀ ਦੇ ਲਾਇਕ ਨਹੀਂ ਹੈ ਕਿਉਂਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਵਿੱਚ ਬੀਬੀਆਂ ਨੂੰ ਵੀਰਾਂ ਦੇ ਬਰਾਬਰ ਅੰਮ੍ਰਿਤ ਛਕਣ ਉਪਰੰਤ ਕੇਸ਼ਕੀ ਸਜਾਉਣ ਅਤੇ ਸ਼ਸਤਰ ਧਾਰਨ ਕਰਨ ਦੀ ਮੰਜੂਰੀ ਦਿੱਤੀ ਹੈ।ਰਾਣਾ ਨੇ ਹਵਾਲਾ ਦਿੱਤਾ ਕਿ ਅੱਜ ਸੰਸਾਰ ਭਰ ਵਿੱਚ ਕੇਸ਼ਕੀਧਾਰੀ ਬੀਬੀਆਂ ਸਿੱਖ ਵੀਰਾਂ ਦੀ ਤਰ੍ਹਾਂ ਪੁਲਿਸ, ਫੌਜ ਆਦਿਕ ਖੇਤਰਾਂ ਵਿੱਚ ਸਮਾਜ ਦੇ ਭਲੇ ਲਈ ਕਾਰਜ ਕਰ ਰਹੀਆਂ ਹਨ।ਬਾਣੀ ਅਤੇ ਬਾਣੇ ਨਾਲ ਜੁੜੀਆਂ ਉਕਤ ਬੀਬੀਆਂ ਵੱਲੋਂ ਸਿੱਖ ਰਹਿਤ ਮਰਿਯਾਦਾ ਤੇ ਫੈਸ਼ਨ ਦੀ ਇਸ ਅੰਨੀ ਦੌੜ ਵਿੱਚ ਦਿੱਤੇ ਜਾ ਰਹੇ ਪਹਿਰੇ ਨੂੰ ਵੀ ਰਾਣਾ ਨੇ ਬੇਮਿਸਾਲ ਦਸਿਆ।
ਬੀਤੇ ਦਿਨੀ ਲੁਧਿਆਣਾ ਦੀ ਕੇਸਕੀਧਾਰੀ ਬੀਬਾ ਜਲਨਿਧ ਕੌਰ ਵਲੋਂ ਆਕਸਫੋਰਡ ਯੁਨੀਵਰਸਿਟੀ ਵੱਲੋਂ ਵਜ਼ੀਫਾ ਦੇਣ ਲਈ ਕੀਤੀ ਗਈ ਚੋਣ ਦਾ ਜ਼ਿਕਰ ਕਰਦੇ ਹੋਏ ਰਾਣਾ ਨੇ ਸਿੱਖ ਕੌਮ ਦਾ ਵਿਰਸਾ ਅੱਜ ਦੇ ਮਾਡਰਨ ਯੁੱਗ ਵਿੱਚ ਸੰਭਾਲ ਰਹੀਆਂ ਕੁੜੀਆਂ ਦੇ ਹੌਸਲੇ ਨੂੰ ਢਾਹ ਲਾਉਣ ਵਾਸਤੇ ਸਿੱਖ ਵਿਰੋਧੀ ਤਾਕਤਾਂ ਵੱਲੋਂ ਇਹ ਕਾਰਜ ਕਰਨ ਦਾ ਵੀ ਖਦਸ਼ਾ ਜਤਾਇਆ।ਰਾਣਾ ਨੇ ਕਿਹਾ ਕਿ ਜਾਣਬੁੱਝ ਕੇ ਸਿੱਖ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਤਾਕਤਾਂ ਦੇ ਹਮਲੇ ਦਾ ਸ਼ਿਕਾਰ ਸਿੱਖ ਬੀਬੀਆਂ ਦੇ ਹੋਣ ਨਾਲ ਇੱਕ ਗਲ ਸਾਫ ਹੋ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਧੀਆਂ ਦੀ ਦਿਮਾਗੀ ਤਾਕਤ, ਧਾਰਮਿਕ ਰੁਝਾਨ ਅਤੇ ਵਿਦਿਅੱਕ ਪੱਖੋਂ ਅੱਗੇ ਹੋਣ ਦੀ ਰੀਸ਼ ਦਾ ਮੁਕਾਬਲਾ ਨਾ ਕਰ ਸਕਣ ਵਾਲੇ ਲੋਕ ਅੱਜ ਕੇਸਕੀਧਾਰੀ ਬੀਬੀਆਂ ਨੂੰ ਜੀਵਨ ਦੇ ਮੂਲ ਸਿਧਾਂਤ ਦੇ ਖਿਲਾਫ਼ ਸਮਲਿੰਗੀ ਪ੍ਰਥਾ ਨਾਲ ਜੋੜਨ ਨੂੰ ਤਰਲੋਮੱਛੀ ਹੋ ਰਹੇ ਹਨ।
Check Also
ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …