
ਖੁਜ਼ਾਲਾ, ਚੌਕ ਮਹਿਤਾ, 24 ਸਤੰਬਰ (ਸਿੰਕਦਰ ਸਿੰਘ ਖਾਲਸਾ, ਜੋਗਿੰਦਰ ਸਿੰਘ ਮਾਣਾ) – ਚੌਂਕ ਮਹਿਤਾ ਦੇ ਬਜਾਰ ਵਿਚ ਅੱਜ ਉਸ ਸਮੇ ਹੱਫੜਾ-ਦੱਫੜੀ ਮੱਚ ਗਈ ਜਦੋ ਸਿਹਤ ਵਿਭਾਗ ਅੰਮ੍ਰਿਤਸਰ ਦੀ ਟੀਮ ਨੇ ਦੁੱਧ ਦੀਆਂ ਡੇਅਰੀਆਂ, ਕਰਿਆਨੇ ਦੀਆਂ ਦੁਕਾਨਾ, ਮਠਿਆਈ ਦੀਆਂ ਦੁਕਾਨਾਂ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ‘ਤੇ ਅਚਨਚੇਤ ਚੈਕਿੰਗ ਕਰਕੇ ਸੈਪਲ ਭਰਨੇ ਸ਼ੁਰੂ ਕਰ ਦਿੱਤੇ।ਚੈਕਿੰਗ ਦੀ ਖਬਰ ਬਜਾਰ ਵਿਚ ਜੰਗਲ ਦੀ ਅੱਗ ਵਾਗ ਫੈਲ ਗਈ, ਜਿਸ ਨਾਲ ਦੁਕਾਦਾਰ ਆਪਣੀਆਂ ਦੁਕਾਨਾ ਤੁਰੰਤ ਬੰਦ ਗਏ ਅਤੇ ਰੇਹੜੀਆਂ ਵਾਲਿਆਂ ਨੇ ਖੱਬੇ ਸੱਜੇ ਗਲੀ-ਮੁਹੱਲਿਆਂ ਦਾ ਸਹਾਰਾ ਲਿਆ।ਫੂਡ ਸੇਫਟੀ ਅਫਸਰ ਅਮਿਤ ਜੋਸ਼ੀ ਨੇ ਦੱਸ਼ਿਆ ਕਿ ਕੁੱਝ ਮਠਿਆਈ ਦੀਆਂ ਦੁਕਾਨਾਂ ਅਤੇ ਦੁੱਧ ਦੀਆਂ ਡੇਅਰੀਆਂ ਤੋ ਸੈਪਲ ਭਰੇ ਲਏ ਹਨ।ਚੈਕਿੰਗ ਤੋ ਬਾਅਦ ਜਿੰਨਾ੍ਹਂ ‘ਚ ਮਿਲਾਵਟ ਪਾਈ ਗਈ, ਉਨਾ੍ਹਂ ਖਿਲਾਫ ਕਾਰਵਾਈ ਕੀਤੀ ਜਾਵੇਗੀ।ਇਸ ਸਮੇ ਉਨਾ੍ਹਂ ਨਾਲ ਡਾਕਟਰ ਹਰਜੋਤਪਾਲ ਸਿੰਘ ਕਾਹਲੋ ਅਤੇ ਹੋ ਕਰਮਚਾਰੀ ਵੀ ਮੌਜੂਦ ਸਨ।
Punjab Post Daily Online Newspaper & Print Media