Wednesday, March 11, 2026

ਸਿਵਲ ਹਸਪਤਾਲ ਪੱਟੀ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ

PPN2609201522ਪੱਟੀ, 26 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਸਿਵਲ ਹਸਪਤਾਲ ਪੱਟੀ ਵਿਖੇ ਅੱਜ ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਜ਼ਿਲ੍ਹਾ ਤਰਨਤਾਨ ਵੱਲੋਂ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ, ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਕੈਮਿਸਟ ਐਸੋਸੀਏਸ਼ਨ ਪੱਟੀ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਵਿਨਾਇਕ ਨੇ ਹਾਜ਼ਰ ਫਾਰਮਾਸਿਸਟਾਂ ਨੂੰ ਇਸ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਫਾਰਮਾਸਿਸਟ ਹੋਣ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੱਗਭਗ 10 ਲੱਖ ਦੇ ਕਰੀਬ ਫਾਰਮਾਸਿਸਟ ਦੇਸ਼ ਦੇ ਸਿਹਤ ਨਾਲ ਸਬੰਧਿਤ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਵਿਜੇ ਵਿਨਾਇਕ ਨੇ ਕਿਹਾ ਕਿ ਹਰੇਕ ਫਾਰਮਾਸਿਸਟ ਨੂੰ ਕੁਝ ਦੇਰ ਦੇ ਤਜ਼ਰਬੇ ਤੋਂ ਬਾਅਦ ਆਪਣਾ ਕਲੀਨਿਕ ਖੋਲ੍ਹ ਕੇ ਪ੍ਰੈਕਟਿਸ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਹੈ ਕਿਉਂਕਿ ਸਿਹਤ ਕੇਂਦਰਾਂ ਵਿੱਚ ਕੰਮ ਕਰਦਿਆਂ ਉਨ੍ਹਾਂ ਨੂੰ ਦਵਾਈਆਂ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ ਅਤੇ ਉਹ ਆਦਮੀ ਦੀ ਸਿਹਤ ਨਾਲ ਸਬੰਧਤ ਹਰੇਕ ਬੀਮਾਰੀ ਬਾਰੇ ਵਾਕਫ਼ ਹੁੰਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਐਸੋਸੀਏਸ਼ਨ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਫਾਰਮਾਸਿਸਟ ਦਾ ਕਰਤਵ ਹੈ ਕਿ ਉਹ ਲੋਕਾਂ ਦੀ ਸਿਹਤ ਪ੍ਰਤੀ ਆਪਣਾ ਪੂਰਾ ਯੋਗਦਾਨ ਪਾਵੇ। ਵਿਸ਼ਵ ਫਾਰਮਾਸਿਸਟ ਦਿਵਸ ਮਨਾਉਣ ਮੌਕੇ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਇੰਦਰਜੀਤ ਸਿੰਘ ਮਰਹਾਣਾ ਨੇ ਕਿਹਾ ਕਿ ਮਸ਼ੀਨੀ ਯੁਗ ਆਉਣ ਕਰਕੇ ਜਿੱਥੇ ਡਾਕਟਰੀ ਪੇਸ਼ਾ ਵਧਿਆ ਫੁੱਲਿਆ ਹੈ ਉਥੇ ਕੁਦਰਤੀ ਜੜੀ ਬੂਟੀਆਂ ਤੋਂ ਤਿਆਰ ਦਵਾਈਆਂ ਨਾਲ ਇਲਾਜ ਕਰਨ ਵਾਲੀ ਫਾਰਮੇਸੀ ਪ੍ਰਣਾਲੀ ਨੂੰ ਢਾਅ ਲੱਗੀ ਹੈ। ਇਸ ਮੌਕੇ ‘ਤੇ ਦਵਿੰਦਰ ਕੁਮਾਰ ਪੱਟੀ ਨੇ ਫਾਰਮਾਸਿਸਟਾਂ ਨੂੰ ਆਪਣੇ ਪੇਸ਼ੇ ਦੇ ਨਾਲ ਨਾਲ ਸਮਾਜਿਕ ਭਲਾਈ ਦੇ ਕਾਰਜਾਂ ਵੱਲੋ ਧਿਆਣ ਦੇਣ ‘ਤੇ ਜੋਰ ਦਿੱਤਾ। ਇਸ ਮੌਕੇ ‘ਤੇ ਗੁਰਨਾਮ ਸਿੰਘ, ਨਵਕਿਰਨ ਸੰਧੂ, ਇੰਦਰਜੀਤ ਕੈਰੋਂ, ਹਰਵਿੰਦਰ ਭਾਟੀਆ, ਰਾਜੇਸ਼ ਸ਼ਰਮਾ, ਤੀਰਥ ਰਾਮ ਕਾਲੀਆ, ਦਿਨੇਸ਼ ਕੁਮਾਰ ਸੰਨੀ, ਪਲਵਿੰਦ ਬੱਬੂ, ਕਸ਼ਮੀਰ ਸਿੰਘ ਗਾਧੀ, ਗੁਰਵਿੰਦਰ ਸਿੰਘ ਹੈਪੀ, ਰਮਨ ਕੁਮਾਰ ਸ਼ਰਮਾ, ਰੋਹਿਤ ਸ਼ਰਮਾ, ਲਲਿਤ ਸ਼ਰਮਾ, ਬਾਬਾ ਦੀਪ ਸਿੰਘ ਮੈਡੀਕਲ ਸਟੋਰ ਵਾਲੇ, ਬਰਕਤ ਵੋਹਰਾ, ਵਿਨੋਦ ਕੁਮਾਰ ਪੱਟੀ, ਓਮ ਪ੍ਰਕਾਸ਼ ਪੱਟੀ ਅਤੇ ਜਸਬੀਰ ਪੱਟੀ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply