Friday, October 9, 2026

ਸਿਵਲ ਹਸਪਤਾਲ ਪੱਟੀ ਨੇ ਹੋਸਟਲ ਵਿੱਚ ਰਹਿੰਦੇ ਬੱਚਿਆਂ ਦੀ ਕੀਤੀ ਜਾਂਚ

PPN3009201520
ਪੱਟੀ, 30 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਰੈਜ਼ੀਡੈਨਸ਼ਲ ਹੋਸਟਲ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੇ) ਪੱਟੀ ਵਿਖੇ ਬੱਚਿਆਂ ਵਿਚ ਚਮੜੀ ਰੋਗ ਦੀ ਪੁਸ਼ਟੀ ਹੋਣ ਕਾਰਨ ਹੋਸਟਲ ਦੇ ਵਾਰਡਨ ਵਲੋਂ ਬੱਚਿਆਂ ਨੂੰ ਪੱਟੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾ. ਜਸਵੰਤ ਸਿੰਘ ਐਸ ਐਮ ਉ ਪੱਟੀ ਅਤੇ ਡਾ. ਗੁਰਸਿਮਰਨ ਵਲੋ ਬੱਚਿਆਂ ਦਾ ਚੈਕਅਪ ਕਰਨ ਤੇ 12 ਬੱਚੇ ਚਮੜੀ ਦੇ ਰੋਗ ਨਾਲ ਪ੍ਰਭਾਵਿਤ ਨਜ਼ਰ ਆਏ।ਸਿਵਲ ਹਸਪਤਾਲ ਪੱਟੀ ਵਿਖੇ ਨਗਰ ਕੌਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਇੰਸਪੈਕਟਰ ਗਿੱਲ ਨੇ ਲੋੜਦੀਆਂ ਦਵਾਈਆਂ ਮੁਹਾਇਆਂ ਕਰਵਾਈਆਂ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਹੋਸਟਲ ਵਿਚ ਹਰ ਹਫਤੇ ਫੌਗਿੰਗ ਅਤੇ ਵਾਟਰ ਸਪਲਾਈ ਤੇ ਸੀਵਰੇਜ਼ ਦੇ ਕੰਮ ਨੂੰ ਸੁਚਾਰੂ ਬਣਾਉਣ ਲਈ ਅਪਣੇ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ। ਡਾ. ਸਿਮਰਨ ਨੇ ਦੱਸਿਆ ਕਿ ਬੱਚਿਆਂ ਵਿਚ ਖਾਰਿਸ਼ ਦਾ ਰੋਗ ਹੈ, ਜੋ ਇਕ ਤੋ ਦੂਜੇ ਵਿਚ ਫੈਲਦਾ ਹੈ ਜ਼ਿਆਦਾਤਰ ਬੱਚੇ ਇਸੇ ਦਾ ਸ਼ਿਕਾਰ ਹੋਏ ਹਨ, ਦਵਾਈ ਦੇ ਦਿੱਤੀ ਗਈ ਹੈ। ਇਸ ਮੌਕੇ ਡਾ. ਜਸਵੰਤ ਸਿੰਘ ਐਸ ਐਮ ਉ ਪੱਟੀ ਨੇ ਕਿਹਾ ਕਿ ਡੇਂਗੂ ਆਦਿ ਹੋਰ ਖਤਰਨਾਕ ਵਾਈਰਲ ਦੀ ਜਾਂਚ ਲਈ ਬੱਚਿਆਂ ਦੇ ਖੁਨ ਦੇ ਨਮੂਨੇ ਵੀ ਲਏ ਗਏ ਹਨ , ਜਿਸਦੀ ਰਿਪੋਰਟ ਆਉਣ ਤੇ ਪਤਾ ਲੱਗੇਗਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply