Sunday, April 26, 2026

ਆਪ ਪਾਰਟੀ ਦੀ ਵਿਸ਼ਾਲ ਰੈਲੀ ਲਈ ਚੰਨਣਕੇ ਤੋ ਜਥਾ ਪੁੱਜਾ

PPN0210201501ਚੌਂਕ ਮਹਿਤਾ, 1 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਆਪ ਪਾਰਟੀ ਦੀ ਰਾਜਾਸਾਂਸੀ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ‘ਚ ਹਿੱਸਾ ਲੈਣ ਲਈ ਹਲਕਾ ਮਜੀਠਾ ਦੇ ਪਿੰਡ ਚੰਨਣਕੇ ਤੋ ਸਰਗਰਮ ਆਗੂ ਸਰਬਵਿੰਦਰਜੀਤ ਸਿੰਘ ਛੱਬਾ, ਯੂਥ ਆਗੂ ਸੰਦੀਪ ਸਿੰਘ ਸੰਨੀ ਅਤੇ ਸੁਰਜੀਤ ਸਿੰਘ ਭੋਏਵਾਲ ਦੀ ਅਗਵਾਈ ‘ਚ ਭਾਰੀ ਤਦਾਦ ‘ਚ ਵਰਕਰ ਅੱਡਾ ਨਾਥ ਦੀ ਖੂਹੀ ਤੇ ਇੱਕਤਰ ਹੋਏ।ਇਸ ਮੌਕੇ ਆਪ ਪਾਰਟੀ ਦੀ ਰੈਲੀ ‘ਚ ਸ਼ਾਮਿਲ ਹੋਣ ਲਈ ਯੂਥ ਵਰਕਰਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਆਪ ਪਾਰਟੀ ਦੇ ਜੈਕਾਰੇ ਲਗਾਉਦੇ ਹੋਏ ਵਰਕਰ ਰੈਲੀ ਲਈ ਰਵਾਨਾ ਹੋਏ।ਇਸ ਮੌਕੇ-ਸਰਬਵਿੰਦਰ ਸਿੰਘ ਸ਼ੱਬਾ, ਸੰਦੀਪ ਸਿੰਘ ਸੰਨੀ, ਸਿਕੰਦਰ ਸਿੰਘ ਤਾਹਰਪੁਰ, ਲਾਡੀ ਪੱਡਾ, ਅੰਗਰੇਜ ਸਿੰਘ, ਮੇਜਰ ਸਿੰਘ, ਹਰਪਾਲ ਸਿੰਘ, ਰਾਜਵਿੰਦਰ ਸਿੰਘ, ਡਾ ਹਰਦਿਆਲ ਸਿੰਘ ਮਹਿਤਾ, ਬਲਜੀਤ ਸਿੰਘ, ਗੁਰਮੀਤ ਸਿੰਘ, ਜਗੀਰ ਸਿੰਘ, ਮਨਪ੍ਰੀਤ ਸਿੰਘ, ਚੈਚਲ ਸਿੰਘ, ਸੁਖਜਿੰਦਰ ਸਿੰਘ ਆਦਿ ਆਗੂ ਹਾਜਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply