ਪੱਟੀ, 5 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਮੂਹ ਆਗੂਆਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਲੋੜ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਪੰਚਾਇਤੀ ਰੂਰਲ ਡਿਵੈਲਪਮੈਂਟ ਸੈੱਲ ਪੰਜਾਬ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੁੂ ਜਗਤਾਰ ਸਿੰਘ ਬੁਰਜ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਸਮੂਹ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਉੱਪਰ ਅਕਾਲੀ-ਭਾਜਪਾ ਸਰਕਾਰ ਤਸ਼ੱਦਦ ਕਰ ਰਹੀ ਹੈ ਉੱਥੇ ਕਿਸਾਨਾਂ ਸਮੇਤ ਕੋਈ ਵੀ ਵਰਗ ਇਸ ਤਸ਼ਦੱਦ ਤੋਂ ਬੱਚ ਨਹੀਂ ਸਕਿਆ, ਨਿੱਤ ਦਿਨ ਸੜਕਾਂ ਉੱਪਰ ਕਿਸਾਨਾਂ, ਆਂਗਣਵਾੜੀ ਵਰਕਰਾਂ, ਬੇਰੁਜ਼ਗਾਰ ਲਾਈਨਮੈਨਾਂ ਤੋਂ ਇਲਾਵਾ ਕਾਂਗਰਸੀਆਂ ਨੂੰ ਡਾਂਗਾਂ ਨਾਲ ਭੁੰਨਿਆ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਨਾਂ ਪਵੇਗਾ। ਬੁਰਜ ਨੇ ਕਿਹਾ ਕਿ ਅੱਜ ਨਰਮੇ ‘ਤੇ ਚਿੱਟੀ ਮੱਖੀ ਪੈਣ ਕਾਰਨ ਅਤੇ ਝੋਨਾਂ ਬਾਸਮਤੀ ਦੇ ਢਿੱਲੇ ਖ੍ਰੀਦ ਪ੍ਰਬੰਧਾਂ ਕਰਕੇ ਕਿਸਾਨ ਕਰਜ਼ੇ ਦੀ ਪੰਡ ਹੇਠ ਨੱਪਿਆ ਹਰ ਰੋਜ਼ ਖੁਦਕੁਸ਼ੀਆਂ ਕਰ ਰਿਹਾ ਹੈ ਉਥੇ ਖੁੁਲ੍ਹੇਆਮ ਵਿੱਕ ਰਹੀਆਂ ਚਿੱਟੇ ਦੀਆਂ ਪੁੜੀਆਂ ਕਾਰਨ ਪੰਜਾਬ ਦੀ ਨੌਜਵਾਨੀ ਵੀ ਖ਼ਤਮ ਹੋ ਗਈ ਹੈ। ਬੁਰਜ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੋਈ ਫੁੱਟ ਨਹੀਂ ਹੈ ਅਤੇ ਆਪਸੀ ਵਾਦ ਵਿਵਾਦ ਵਿੱਚ ਪੈਣ ਦੀ ਜਗ੍ਹਾ ਇੱਕ ਸੱਚੇ ਸੁੱਚੇ ਕਾਂਗਰਸ ਪਾਰਟੀ ਦੇ ਸਿਪਾਹੀ ਬਣ ਕੇ ਸ਼੍ਰੀਮਤੀ ਸੋਨੀਆ ਗਾਂਧੀ ਪ੍ਰਧਾਨ ਆਲ ਇੰਡੀਆ ਕਾਂਗਰਸ, ਰਾਹੁਲ ਗਾਂਧੀ ਮੀਤ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਚੱਲ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਜ਼ੋਰਦਾਰ ਹਮਲਾ ਮਾਰੀਏ ਅਤੇ ਇੱਕ ਪਲੇਟ ਫਾਰਮ ‘ਤੇ ਇੱਕਠੇ ਹੋਈਏ, ਬੁਰਜ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਤੋਂ ਅੱਕ ਚੁੱਕੇ ਕਿਸਾਨਾ, ਮਜ਼ਦੂਰ, ਦੁਕਾਨਦਾਰ, ਇੰਡਸਟ੍ਰੀਅਲਜ਼ ਅਤੇ ਕਾਮੇ ਸਰਕਾਰ ਨੂੰ ਚੱਲਦਾ ਕਰਨ ਦਾ ਮੰਨ ਬਣਾਈ ਬੈਠੇ ਹਨ ਅਤੇ ਸਾਨੂੰ ਇਨ੍ਹਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ।
Check Also
ਹਲਕਾ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਨੂੰ ਮਿਲਿਆ ਭਰਵਾਂ ਹੁੰਗਾਰਾ – ਕੈਬਨਿਟ ਮੰਤਰੀ ਈ.ਟੀ.ਓ
ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) – ਹਲਕਾ ਜੰਡਿਆਲਾ ਗੁਰੂ ਦੇ ਪਿੰਡ ਰਾਏਪੁਰ ਕਲਾਂ ਤੋਂ ਪੰਜਾਬ …
Punjab Post Daily Online Newspaper & Print Media