Tuesday, March 17, 2026

ਟਰੈਕਟਰ ਟਰੱਕ ਹਾਦਸੇ ‘ਚ ਮਾਰੇ ਗਏ ਮ੍ਰਿਤਕਾਂ ਦਾ ਪੋਸਟ ਮਾਰਟਮ – ਲਾਸ਼ਾ ਵਾਰਸਾਂ ਹਵਾਲੇ

ਸਿਵਲ ਹਸਪਤਾਲ ਪੱਟੀ ਦੇ ਡਾਕਟਰੀ ਅਮਲੇ ਦੀ ਘਾਟ ਰੜਕੀ

PPN0810201513

ਪੱਟੀ, 8 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਬੀਤੀ ਦੇਰ ਰਾਤ ਪੱਟੀ ਨੇੜੇ ਪਿੰਡ ਦੁੱਬਲੀ ਵਿਖੇ ਟਰੈਕਟਰ ਟਰਾਲੀ ਤੇ ਟਰੱਕ ਵਿਚ ਹੋਈ ਜਬਰਦਸਤ ਟੱਕਰ ਕਾਰਨ 5 ਮੌਤਾਂ ਅਤੇ 4 ਗੰਭੀਰ ਰੂਪ ਵਿਚ ਜਖਮੀਆਂ ਨੂੰ ਸਿਵਲ ਹਸਪਤਾਲ ਪੱਟੀ, ਤਰਨ ਤਾਰਨ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿਚ ਦਾਖਿਲ ਕਰਵਾਇਆ ਗਿਆ ਤੇ ਬਾਕੀ ਜਖਮੀਆਂ ਨੂੰ ਮੁੱਢਲੀ ਮੈਡੀਕਲ ਸਹਾਇਤਾਂ ਦੇ ਕੇ ਛੁੱਟੀ ਦੇ ਦਿੱਤੀ ਗਈ ਹੈ।ਹੋਈਆਂ ਪੰਜ ਮੌਤਾਂ ਵਿਚ ਹਰਭਜਨ ਸਿੰਘ (65) ਪ੍ਰਭਜੀਤ ਕੌਰ(48), ਰਮਨਦੀਪ ਕੌਰ(17), ਸੁਖਜਿੰਦਰ ਕੌਰ (35), ਸੁਖਵਿੰਦਰ ਕੌਰ(17) ਦੀਆਂ ਮ੍ਰਿਤਕ ਦੇਹਾਂ ਦਾ ਪੋਸਟ ਮਾਰਟਮ ਕਰਕੇ ਲਾਸ਼ਾ ਵਾਰਿਸ਼ ਦੇ ਹਵਾਲੇ ਕਰ ਦਿੱਤੀਆਂ ਗਈਆਂ। ਜਖਮੀਆਂ ਵਿਚ ਸੁਖਰਾਜ ਸਿੰਘ, ਲਵਪ੍ਰੀਤ ਸਿੰਘ, ਭੁਪਿੰਦਰ ਸਿੰਘ, ਜੌਗਿੰਦਰ ਸਿੰਘ, ਪਿੰਡ ਵਾਸੀ ਬੰਗਲਾ ਰਾਏ ਦਾ ਇਲਾਜ਼ ਚੱਲ ਰਿਹਾ ਹੈ।ਦੇਰ ਰਾਤ ਪੱਤਰਕਾਰਾਂ ਵੱਲੋਂ ਜਦ ਇਸ ਖਬਰ ਦੀ ਕਵਰੇਜ਼ ਕਰਨ ਅਤੇ ਮਰੀਜ਼ਾ ਦੀਆਂ ਫੋਟੋਆਂ ਆਦਿ ਲੈਣ ਲਈ ਸਿਵਲ ਹਸਪਤਾਲ ਪਹੁੰਚ ਕੀਤੀ ਗਈ ਤਾਂ ਮ੍ਰਿਤਕ ਅਤੇ ਗੰਭੀਰ ਜਖਮੀਆਂ ਦੀ ਸਾਰ ਲੈਣ ਲਈ ਸਿਵਲ ਹਸਪਤਾਲ ਪੱਟੀ ਵਿਚ ਡਾਕਟਰਾਂ ਦੀ ਘਾਟ ਦੇਖੀ ਗਈ ਅਤੇ ਇਸੇ ਘਾਟ ਕਾਰਨ ਮੌਜੂਦਾਂ ਡਾਕਟਰੀ ਅਮਲੇ ਵੱਲੋਂ ਸਾਰੇ ਜਖਮੀਆਂ ਨੂੰ ਪੱਟੀ ਤੋਂ ਬਾਹਰ ਰੇਫਰ ਕਰ ਦਿੱਤਾ ਗਿਆ।ਇਸ ਮੌਕੇ ਪਿੰਡ ਬੰਗਲਾਂ ਰਾਏ ਦੇ ਸਰਪੰਚ ਅਵਤਾਰ ਸਿੰਘ, ਸਤਨਾਮ ਸਿੰਘ ਸਰਪੰਚ, ਹਰਸ਼ਾ ਸਿੰਘ ਸਰਪੰਚ ਭਉਵਾਲ, ਨਿਰਭੈ ਸਿੰਘ ਪਰਿਵਾਰਕ ਮੈਂਬਰਾਂ ਵਿਚ ਸੁਖਚੈਨ ਸਿੰਘ, ਮੇਜਰ ਸਿੰਘ, ਗੁਰਬਚਨ ਸਿੰਘ ਨੇ ਦੱਸਿਆ ਕਿ ਜੇ ਸਮੇਂ ਸਿਰ ਸਿਵਲ ਹਸਪਤਾਲ ਪੱਟੀ ਵਿਖੇ ਜਖਮੀਆਂ ਨੂੰ ਮੁੱਢਲੀ ਸਹਾਇਤਾਂ ਮਿਲ ਜਾਂਦੀ ਤਾਂ ਮ੍ਰਿਤਕਾਂ ਵਿਚੋਂ ਕੁਝ ਇਕ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਦੇਰ ਸ਼ਾਮ ਪਿੰਡ ਦੇ ਸ਼ਮਸ਼ਾਨਘਾਟ ਵਿਚ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਇਸ ਘਟਨਾ ‘ਤੇ ਸਮੂਹ ਪਿੰਡ ਅਤੇ ਇਲਾਕਾ ਵਿਚ ਸੋਕ ਦੀ ਲਹਿਰ ਦੌੜ ਗਈ। ਜਿਕਰਯੋਗ ਹੈ ਕਿ ਮ੍ਰਿਤਕਾਂ ਵਿਚੋਂ ਇਕੋਂ ਪਰਿਵਾਰ ਦੇ ਤਿੰਨ ਜੀਅ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply