
ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸੁਲਤਾਨਵਿੰਡ ਰੋਡ ‘ਤੇ ਸਥਿਤ ਕਬਰਿਸਤਾਨ ਦੇ ਨੇੜੇ ਸਟੇਟ ਬੈਂਕ ਆਫ ਇੰਡੀਆ ਦੇ ਏ.ਟੀ.ਐਮ ਨੂੰ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਏ.ਟੀ.ਐਮ ਵਿਚੋਂ ਸ਼ਾਰਟ ਸਰਕਟ ਨਾਲ ਜਦ ਧੂੰਆ ਨਿਕਲਣਾ ਸ਼ੁਰੂ ਹੋਇਆ ਤਾਂ ਇਸ ਦੇ ਬਿਲਕੁੱਲ ਨਾਲ ਐਚ.ਡੀ.ਐਫ. ਸੀ ਦੇ ਏ.ਟੀ.ਐਮ ‘ਤੇ ਡਿਊਟੀ ਦੇ ਰਹੇ ਦੇ ਗਾਰਡ ਦਲਜੀਤ ਸਿੰਘ ਨੇ ਤੁਰੰਤ ਬਿਜਲੀ ਦਾ ਕੁਨੈਕਸ਼ਨ ਕੱਟ ਦਿਤਾ, ਲੇਕਿਨ ਕੇਬਲ ਨੂੰ ਅੱਗ ਲੱਗ ਜਾਣ ਕਰਕੇ ਕਾਲਾ ਧੂਆਂ ਨਿਕਲਦਾ ਰਿਹਾ।ਇਸੇ ਦੌਰਾਨ ਲੋਕਾਂ ਨੇ 100 ਤੇ 101 ਨੰਬਰ ‘ਤੇ ਫੋਨ ਮਿਲਾਏ ਪ੍ਰੰਤੂ ਨਾ ਮਿਲਣ ਕਰਕੇ ਥਾਣਾ ਬੀ ਡਵੀਜ਼ਨ ਨੂੰ ਇਤਲਾਹ ਦਿਤੀ ਗਈ ਤਾਂ ਉਥੋਂ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ।ਇਸੇ ਦੋਰਾਨ ਢਾਬ ਵਸਤੀ ਰਾਮ ਦੀ ਫਾਇਰ ਬ੍ਰੀਗੇਡ ਦੀ ਗੱਡੀ ਨੇ ਮੌਕੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।ਬਾਅਦ ‘ਚ ਪੁੱਜੇ ਸਟੇਟ ਬੈਂਕ ਦੇ ਏ.ਟੀ.ਐਮ ਮਕੈਨਿਕਾਂ ਨੇ ਦੱਸਿਆ ਕਿ ਜਿਆਦਾ ਨੁਕਸਾਨ ਹੋਣੋ ਬਚ ਗਿਆ ਹੈ ਅਤੇ ਕੁੱਝ ਦਿਨਾਂ ਤੱਕ ਇਸ ਨੂੰ ਦੁਬਾਰਾ ਚਾਲੂ ਕਰ ਦਿਤਾ ਜਾਵੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media