
ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਵੱਖ ਵੱਖ ਥਾਈਂ ਲਾਏ ਗਏ ਧਰਨਿਆਂ ਕਾਰਣ ਆਵਾਜਾਈ ਪੂਰੀ ਤਰਾਂ ਬੰਦ ਰਹੀ ਅਤੇ ਦੁਕਾਨਾਂ ਨੇ ਵੀ ਆਪਣੀਆਂ ਦੁਕਾਨਾਂ ਤੇ ਕਾਰੋੋਬਾਰ ਬੰਦ ਰੱਖੇ।ਉਧਰ ਸਿੱਖ ਸੰਗਤਾਂ ਵਲੋਂ ਰੇਲ ਗੱਡੀ ਵੀ ਰੋਕ ਕੇ ਆਪਣਾ ਰੋਹ ਪ੍ਰਗਟਾਇਆ। ਪਿੰਡ ਚੱਬਾ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੀਤ ਜਥੇ: ਬਾਬਾ ਗੱਜਣ ਸਿੰਘ, ਜਥੇ ਜਗਜੀਤ ਸਿੰਘ ਵਰਪਾਲ, ਜਥੇ. ਦਿਲਬਾਗ ਸਿੰਘ ਭੋਲਾ ਤੇ ਸਰਮੇਲ ਸਿੰਘ ਚੱਬਾ ਦੀ ਅਗਵਾਈ ਹੇਠ ਚੱਬਾ, ਵਰਪਾਲ, ਬਾਲੇ ਚੱਕ, ਵਣਚੜੀ, ਗੁਰੂਵਾਲੀ ਅਤੇ ਚਾਟੀਵਿੰਡ ਆਦਿ ਪਿੰਡਾਂ ਦੀਆਂ ਸਮੂਹ ਸੰਗਤਾਂ ਵਲੋ ਰੋਸ ਮਾਰਚ ਕਰਕੇ ਅੰਮ੍ਰਿਤਸਰ-ਤਰਨ ਤਾਰਨ ਸੜਕ ਤੇ ਧਰਨਾ ਲਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ। ਇਸ ਮੋਕੇ ਜਥੇ: ਦਿਲਬਾਗ ਸਿੰਘ ਭੋਲਾ, ਜਗਜੀਤ ਸਿੰਘ ਵਰਪਾਲ ਆਦਿ ਬੁਲਾਰਿਆਂ ਤੋ ਇਲਾਵਾ ਜਥੇ: ਬਾਬਾ ਗੱਜਣ ਸਿੰਘ ਨੇ ਕਿਹਾ ਕਿ ਕੋਟਕਪੂਰਾ ਵਿਖੇ ਸਿੱਖ ਸੰਗਤਾਂ ਤੇ ਅੰਨੇਵਾਹ ਕਹਿਰ ਢਾਹਿਆ ਹੈ ਅੱਜ ਫਿਰ ਸੂਬਾ ਸਰਕਾਰ ਨੇ 1984 ਵਾਲੇ ਹਲਾਤ ਬਣਾ ਕੇ ਜਖਮ ‘ਤੇ ਜੋ ਕਹਿਰ ਢਾਹਿਆ ਹੈ, ਉਸ ਨੇ ਮਾੜੇ ਸਮੇਂ ਤਾਜੇ ਕਰਵਾ ਦਿੱਤੇ ਹਨ।ਉਨਾਂ ਕਿਹਾ ਕਿ ਫਿਰੋਜਪੁਰ ਦੇ ਪਿੰਡ ਬਰਗਾੜੀ, ਤਰਨ ਤਾਰਨ ਦੇ ਪਿੰਡ ਬਾਠ ਅਤੇ ਫਿਰੋਜਪੁਰ (ਨਾਜੂ ਸ਼ਾਹ ਮਿਸ਼ਰੀ) ਵਿਖੇ ਸ਼ਰਾਰਤੀ ਅਨੁਸਰਾਂ ਵਲੋ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਕੀਤੀ ਗਈ ਘੋਰ ਬੇਅਦਬੀ ਨਾਲ ਸਿੱਖ ਹਿਰਦਿਆਂ ਨੂੰ ਵੱਡੀ ਠੇਸ ਪੁੱਜੀ ਹੈ।ਇਸ ਲਈ ਜੇਕਰ ਸੂਬਾ ਸਰਕਾਰ ਨੇ ਇਹਨਾਂ ਦੋਸ਼ੀਆਂ ਖਿਲਾਫ ਜਲਦ ਕਾਰਵਾਈ ਨਾ ਕੀਤੀ ਤਾਂ ਇਸ ਦੇ ਨਤੀਜੇ ਗੰਭੀਰ ਹੋਣਗੇ।ਇਸ ਮੋਕੇ ਪ੍ਰਤਾਪ ਸਿੰਘ, ਮਾਹਣਾ ਸਿੰਘ, ਸਰਮੇਲ ਸਿੰਘ, ਜਥੇ ਕੁਲਵੰਤ ਸਿੰਘ, ਜਥੇ ਬੀਰ ਸਿੰਘ, ਨਾਨਕ ਸਿੰਘ, ਅਮਨਬੀਰ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ ਵਣਚੜੀ, ਬਾਬਾ ਰਾਣਾ ਵਣਚੜੀ, ਕੰਵਲਜੀਤ ਸਿੰਘ, ਗੁਰਿੰਦਰ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ, ਰਣਧੀਰ ਸਿੰਘ, ਗ੍ਰੰਥੀ ਨਿਰਮਲ ਸਿੰਘ, ਰੋਣਕ ਸਿੰਘ, ਦਿਲਬਾਗ ਸਿੰਘ ਆਦਿ ਤੋ ਇਲਾਵਾ ਨੋਜਵਾਨ ਸ਼ਾਮਲ ਸਨ।
ਇਸੇ ਤਰਾਂ ਸੁਖਵੰਤ ਸਿੰਘ ਚਾਟੀਵਿੰਡ, ਬਲਜੀਤ ਸਿੰਘ ਚਾਟੀਵਿੰਡ, ਸਵਿੰਦਰ ਸਿੰਘ ਮਹਿਮਾ ਪੰਡੋਰੀ ਦੀ ਅਗਵਾਈ ਹੇਠ ਕੋਟ ਮਿੱਤ ਸਿੰਘ ਤਰਨ ਤਾਰਨ ਰੋਡ ਦੇ ਰੇਲਵੇ ਫਾਟਕ ‘ਤੇ ਰੋਸ ਵਜੋ ਧਰਨਾ ਲਾ ਕੇ ਸਮੂਹ ਸੰਗਤਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਅਤੇ ਖੇਮਕਰਨ ਤੋ ਅਮ੍ਰਿਤਸਰ ਨੂੰ ਆ ਰਹੀ ਰੇਲ ਗੱਡੀ ਨੂੰ ਵੀ ਰੋਕੀ ਰੱਖਿਆ।ਜਿਸ ਕਰਕੇ ਯਾਤਰੂਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨ ਪਿਆ। ਇਸ ਮੌਕੇ ਸੁਖਵੰਤ ਸਿੰਘ ਚਾਟੀਵਿੰਡ, ਗੁਰਸਹਿਬ ਸਿੰਘ, ਪਰਮਜੀਤ ਸਿੰਘ, ਬਲਜੀਤ ਸਿੰਘ ਚਾਟੀਵਿੰਡ ਆਦਿ ਤੋ ਇਲਾਵਾ ਸਿੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅੱਦਬੀ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਨਾ ਦਿੱਤੀਆਂ ਗਈਆਂ ਤਾਂ ਸਿੱਖ ਸੰਗਤਾਂ ਵਿੱਚ ਪੈਦਾ ਹੋਇਆ ਰੋਸ ਖਤਮ ਨਹੀਂ ਹੋਵੇਗਾ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਬਚਨ ਸਿੰਘ ਦੇ ਪੁਤਲੇ ਸਾੜੇ ਜਾਣਗੇ। ਸੰਗਤਾਂ ਵਲੋਂ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਇਸ ਸਮੇਂ ਹੀਰਾ ਸਿੰਘ ਵਰਪਾਲ, ਰਵੀਸ਼ੇਰ ਸਿੰਘ ਖਾਲਸਾ, ਗਿਆਨੀ ਸੁਰਜੀਤ ਸਿੰਘ, ਸਰਵਣ ਸਿੰਘ ਭੂਰੀਵਾਲੇ, ਲਖਵਿੰਦਰ ਸਿੰਘ ਠੇਕੇਦਾਰ, ਕੁਲਬੀਰ ਸਿੰਘ ਗੰਡੀਵਿੰਡ, ਬਲਦੇਵ ਸਿੰਘ ਸਿਰਸਾ, ਅੰਗਰੇਜ ਸਿੰਘ ਪੰਡੋਰੀ ਆਦਿ ਵੀ ਮੌਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media