ਖਾਲੜਾ, 17 ਅਕਤੂਬਰ (ਲਖਵਿੰਦਰ ਗੌਲਣਫ਼ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਖਾਲੜਾ ਵਿਖੇ 29-30 ਸਤੰਬਰ ਦੀ ਰਾਤ ਮੇਨ ਬਜ਼ਾਰ ਖਾਲੜਾ ਮੰਡੀ ਵਿਖੇ ਜੱਜ ਵਾਚ ਕੰਪਨੀ ਅਂੈਡ ਟੈਲੀਕੌਮ ਦੀ ਦੁਕਾਨ ‘ਤੇ ਚੋਰੀ ਹੌਈ ਸੀ।ਉਸ ਬਾਰੇ ਮੁਖਬਰ ਖਾਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਖਾਲੜਾ ਚੋਰੀ ਕਰਨ ਦਾ ਆਦੀ ਹੈ ਅਤੇ ਅੱਜ ਕੁੱਝ ਮੋਬਾਇਲ ਲੈ ਕੇ ਉਕਤ ਦੋਸ਼ੀ ਕਿਸੇ ਗ੍ਰਾਹਕ ਨੂੰ ਦੇਣ ਜਾ ਰਿਹਾ ਹੈ ਤਾਂ ਤੁਰੰਤ ਕਾਰਵਾਈ ਕਰਦਿਆਂ ਐਸ.ਐਚ.ਓ ਇੰੰਸਪੈਕਟਰ ਕਮਲਜੀਤ ਸਿੰਘ ਨੇ ਹਰਕਤ ਵਿਚ ਆਉਦਿਆ ਏ.ਐਸ.ਆਈ ਸਾਹਿਬ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਪੁਲ ਡਰੇਨ ਖਾਲੜਾ ਤੋਂ ਗੁਰਪ੍ਰੀਤ ਸਿੰਘ ਗੋਰਾ ਨੂੰ 8 ਮੋਬਾਇਲ 1 ਡੀ.ਵੀ.ਡੀ 5 ਘੜੀਆਂ ਅਤੇ 1 ਮਿਊਜਿਕ ਸਿਸਟਮ ਸਮੇਤ ਕਾਬੂ ਕਰ ਲਿਆ ਅਤੇ ਦੋਸ਼ੀ ਵਿਰੁੱਧ ਮੁਕਦਮਾ ਨੂੰ: 50ਫ਼15-10-15 ਕੇਸ ਧਾਰਾ 380, 457 ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭੀ ਦਿੱਤੀ ਹੈ। ਇਸ ਮੋਕੇ ਮੁੱਖ ਮੁਨਸੀ ਮਨਜੀਤ ਸਿੰਘ, ਐਚ. ਸੀ ਪਰਮਜੀਤ ਸਿੰਘ, ਹਰਦੀਪ ਸਿੰਘ, ਨਿਸ਼ਾਨ ਸਿੰਘ ਆਦਿ ਹਾਜ਼ਿਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media