Thursday, July 23, 2026

ਏ.ਟੀ.ਐਮ ਮਸ਼ੀਨਾਂ ਬੰਦ ਹੋਣ ਕਾਰਨ ਲੋਕਾਂ ਨੂੰ ਹੋਈ ਪ੍ਰੇਸ਼ਾਨੀ

PPN1810201516

ਪੱਟੀ, 18 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) ਸ਼ਰਾਰਤੀ ਅਨਸਰਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਚੱਲ ਰਹੇ ਹਾਲਾਤਾਂ ਕਾਰਨ ਆਮ ਜਨਜੀਵਨ ਅਸਤ-ਵਿਅਸਤ ਹੋ ਗਿਆ ਹੈ। ਲੋਕ ਜਿਥੇ ਹੁਣ ਹਰ ਰੋਜ ਦੇ ਬੰਦ ਕਾਰਨ ਜਰੂਰੀ ਘਰੇਲੂ ਵਸਤਾਂ ਦੀ ਘਾਟ ਤੋਂ ਪ੍ਰੇਸ਼ਾਨ ਹੋ ਗਏ ਹਨ ਉਥੇ ਹੀ ਪੈਸਿਆਂ ਦੇ ਲੈਣ-ਦੇਣ ਜੋ ਏ.ਟੀ.ਐਮ ਰਾਹੀਂ ਕੀਤਾ ਜਾ ਰਿਹਾ ਸੀ, ਦੀ ਸਹੂਲਤ ਵੀ ਬੰਦ ਹੋ ਚੁੱਕੀ ਹੈ।ਇਸ ਮੌਕੇ ਬਿਕਰਮਜੀਤ ਸਿੰਘ, ਸੁਖਰਾਜ ਸਿੰਘ, ਕੁਲਵਿੰਦਰ ਸਿੰਘ ਬੱਬੂ ਤੇ ਹਰਭਜਨ ਸਿੰਘ ਬੇਦੀ ਨੇ ਦੱਸਿਆ ਕਿ ਅੱਜ ਐਤਵਾਰ ਹੋਣ ਕਾਰਨ ਬੈਂਕ ਛੁੱਟੀ ਹੋਣ ਕਾਰਨ ਸ਼ਹਿਰ ਵਿੱਚ ਕੋਈ ਏ.ਟੀ.ਐਮ ਮਸ਼ੀਨ ਵੀ ਨਹੀਂ ਚਲ ਰਹੀ। ਜਿਸ ਕਾਰਨ ਪੈਸੇ ਕਢਵਾਉਣ ਵਿੱਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੱਟੀ ਸ਼ਹਿਰ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਏ.ਟੀ.ਐਮ ਖਾਲੀ ਹੋਣ ਕਾਰਨ ਬੰਦ ਪਏ ਹਨ।ਇੱਕ ਬੈਂਕ ਦੇ ਸਰੱਖਿਆ ਕਰਮਚਾਰੀ ਨੇ ਦੱਸਿਆ ਕਿ ਸਾਰੇ ਰਸਤੇ ਬੰਦ ਹੋਣ ਕਾਰਨ ਇਨਾਂ ਮਸ਼ੀਨਾਂ ਵਿੱਚ ਪੈਸੇ ਪਾਉਣ ਵਾਲੀਆਂ ਗੱਡੀਆਂ ਹੀ ਨਹੀਂ ਪਹੁੰਚੀਆਂ ਹਨ, ਇਸ ਲਈ ਖਾਲੀ ਪਈਆਂ ਏ.ਟੀ.ਐਮ ਮਸ਼ੀਨਾਂ ਦੇ ਸ਼ਟਰ ਵੀ ਬੰਦ ਕੀਤੇ ਗਏ ਹਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply