
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਤੋਂ ਡਾ. ਵੰਦਨਾ ਭੱਲਾ, ਸਹਾਇਕ ਪ੍ਰੋਫੈਸਰ ਨੂੰ ਰਸਾਇਣ ਖੇਤਰ ਵਿਚ ਪਾਏ ਯੋਗਦਾਨ ਸਦਕਾ ਥੌਮਸਨ ਰਿਓਟਰਜ਼ ਰੀਸਰਚ ਐਕਸੀਲੈਂਸ ਇੰਡੀਅਨ ਸਾਈਟੇਸ਼ਨ ਐਵਾਰਡ 2015 ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ, ਵਿਭਾਗ ਦੇ ਮੁਖੀ, ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਇਹ ਐਵਾਰਡ ਬੀਤੇ ਦਿਨੀਂ ਆਈ.ਸੀ.ਐਮ.ਆਰ. ਦੇ ਡਾਇਰੈਕਟਰ ਜਨਰਲ ਅਤੇ ਡੀ.ਐਚ.ਆਰ. ਦੇ ਸਕੱਤਰ, ਡਾ. ਸੁਮਾਇਆ ਵਿਸ਼ਵਾਨਾਥਨ ਨੇ ਇਕ ਵਿਸ਼ੇਸ਼ ਸਮਾਗਮ ਵਿਚ ਪ੍ਰਦਾਨ ਕੀਤਾ। ਡਾ. ਵੰਦਨਾ 2006 ਵਿਚ ਯੂਨੀਵਰਸਿਟੀ ਵਿਚ ਆਏ ਅਤੇ ਉਨ੍ਹਾਂ ਦੇ ਵਿਸ਼ਵ ਦੇ ਵੱਖ-ਵੱਖ ਖੋਜ ਜਰਨਲਾਂ ਵਿਚ 138 ਖੋਜ ਪਰਚੇ ਛਪ ਚੁੱਕੇ ਹਨ। ਉਨ੍ਹਾਂ ਨੂੰ ਵੱਖ-ਵੱਖ ਫਡਿੰਗ ਏਜੰਸੀਆਂ ਵੱਲੋਂ ਹੁਣ ਤਕ ਇਕ ਕਰੋੜ ਸੱਠ ਲੱਖ ਦੀ ਖੋਜ ਗ੍ਰਾਂਟ ਪ੍ਰਾਪਤ ਹੋ ਚੁੱਕੀ ਹੈ ਅਤੇ ਉਹ ਵੱਖ-ਵੱਖ ਅਦਾਰਿਆਂ ਦੇ ਮੈਂਬਰ ਵੀ ਹਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media