Sunday, March 15, 2026

ਸਦਭਾਵਨਾਂ ਰੈਲੀ ਘੱਟ ਅਤੇ ਰਾਜਨੀਤਕ ਵੱਧ ਨਜ਼ਰ ਆਈ ਬਠਿੰਡਾ ਰੈਲੀ

ਸਿੱਖ ਜੱਥੇਬੰਦੀਆਂ ਵੱਲੋ ਬੁਲਾਏ ਸਰਬਤ ਖਾਲਸੇ ਦੀ ਰੱਜ ਕੇ ਕੀਤੀ ਅਲੋਚਨਾਂ

PPN2311201506ਬਠਿੰਡਾ, 23 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਗੋਨਿਆਣਾ ਰੋਡ ਸਥਿਤ ਪਰਲਜ਼ ਕਲੋਨੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਪੈਦਾ ਹੋਏ ਹਲਾਤਾਂ ਤੋ ਬਾਅਦ ਸ੍ਰੋਮਣੀ ਅਕਾਲੀ ਦਲ ਬਾਦਲ ਵਰਕਰਾਂ ਅਤੇ ਅਹੁੰਦੇਦਾਰਾਂ ਦੇ ਡਿੱਗ ਰਹੇ ਮਨੋਬਲ ਨੂੰ ਨਵਾ ਜੋਸ਼ ਦੇਣ ਲਈ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੱਲੋ ਪੰਜਾਬ ਭਰ ਵਿੱਚ ਸਦਭਾਵਨਾ ਰੈਲੀਆ ਕਰਨ ਦਾ ਐਲਾਨ ਕੀਤਾ ਗਿਆ ਸੀ ਸਦਭਾਵਨਾ ਰੈਲੀਆ ਦੀ ਸ਼ੁਰੂਆਤ ਬਠਿੰਡਾ ਤੋ ਕੀਤੀ ਗਈ। ਜਿਸ ਵਿਚ ਪੰਜਾਬ ਸਰਕਾਰ ਦੇ ਲਗਭਗ ਸਾਰੇ ਮੰਤਰੀਆ, ਵਜੀਰਾਂ ਨੇ ਭਾਗ ਲਿਆ। ਲੋਕਾਂ ‘ਚ ਸਰਕਾਰ ਪ੍ਰਤੀ ਉਤਪੰਨ ਹੋਏ ਰੋਸ ਕਾਰਨ ਚੁਣੌਤੀ ਬਣੀ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋ ਦਿਨ ਰਾਤ ਇੱਕ ਕੀਤਾ ਹੋਇਆ ਸੀ।ਰੈਲੀ ਦੌਰਾਨ ਵਾਰ ਵਾਰ ਬੁਲਾਰਿਆਂ ਵੱਲੋ ਕਾਂਗਰਸ ‘ਤੇ ਨਿਸ਼ਾਨੇ ਸਾਧੇ ਜਾਣ ਕਾਰਨ ਇਹ ਰੈਲੀ ਸਦਭਾਵਨਾ ਰੈਲੀ ਘੱਟ ਅਤੇ ਰਾਜਨੀਤਿਕ ਰੈਲੀ ਵੱਧ ਨਜਰ ਆ ਰਹੀ ਸੀ। ਰੈਲੀ ਦੌਰਾਨ ਪਿਛਲੇ ਦਿਨੀ ਸਿੱਖ ਜੱਥੇਬੰਦੀਆਂ ਵੱਲੋ ਬੁਲਾਏ ਗਏ ਸਰਬਤ ਖਾਲਸੇ ਦੀ ਰੱਜ ਕੇ ਅਲੋਚਨਾ ਕੀਤੀ ਗਈ।
ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਾਂਗਰਸ ਨੇ ਪੂਰਾ ਜੋਰ ਲਾ ਰੱਖਿਆ ਹੈ ਅਤੇ ਅੱਜ ਤੋ 30 ਸਾਲ ਪੁਰਾਣੇ ਸਮੇ ਵਿਚ ਧੱਕਣਾਂ ਚਾਹੁੰਦੇ ਹਨ ਉਨ੍ਹਾ ਕਿਹਾ ਅੱਜ ਤਿੰਨ ਦਹਾਕੇ ਪਹਿਲਾ ਕਾਂਗਰਸ ਦੇ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਨੇ ਪੰਜਾਬ ਦੀ ਅਮਨ ਸ਼ਾਤੀ ਨੂੰ ਅੱਗ ਲਾਈ ਅਤੇ ਜਦੋ ਪੰਜਾਬ ਮਸਾਂ ਤੱਰਕੀ ਦੀ ਰਾਹ ‘ਤੇ ਚੱਲਣ ਲੱਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਜਾਵਾ ਮਾਹੌਲ ਖਰਾਬ ਕਰਨ ਤੇ ਤੁੱਲੇ ਹੋਏ ਹਨ।ਉਹਨਾ ਮੁੱਖ ਮੰਤਰੀ ਪੰਜਾਬ ਬਾਦਲ ਨੂੰ ਬੇਨਤੀ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਇਸ ਸਾਜਿਸ਼ ਨੂੰ ਬੇਨਕਾਬ ਕੀਤਾ ਜਾਵੇ।
ਆਪਣੇ ਭਾਸ਼ਣ ਦੌਰਾਨ ਬਠਿੰਡਾ ਤੋਂ ਮੈਬਰ ਪਾਰਲੀਮੈਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕੁੱਝ ਲੋਕ ਸਿਆਸੀ ਲਾਹਾ ਲੈਣ ਲਈ ਪੰਜਾਬ ਦੇ ਹਲਾਤਾਂ ਨੂੰ ਖਰਾਬ ਕਰਨਾ ਚਾਹੁੰਦੇ ਹਨ।ਇਸੇ ਕਾਰਨ ਉਨ੍ਹਾਂ ਵੱਲੋ ਕਾਲੀ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ ਤਾਂ ਕਿ ਪੰਜਾਬ ਦੇ ਆਪਸੀ ਭਾਈਚਾਰ ਵਿਚ ਤਰੇੜਾਂ ਪਾਈਆ ਜਾ ਸਕਣ।ਉਨ੍ਹਾਂ ਪੰਜਾਬ ਵਾਸੀਆ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਘਰਾਂ ਵਿਚ ਦੀਪਮਾਲਾ ਕਰਨ ਤਾਂ ਜੋ ਆਪਸੀ ਭਾਈਚਾਰਕ ਸਾਂਝ ਲਈ ਖਤਰਾਂ ਬਣੇ ਲੋਕਾਂ ਸਬਕ ਮਿਲ ਸਕੇ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ ਕਰਦਿਆਂ ਕਿਹਾ ਸz. ਬਾਦਲ ਦੇ 60 ਦੇ ਰਾਜਨੀਤਿਕ ਜੀਵਨ ਵਿਚ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੀ ਤਾਂ ਹਰ ਫਿਰਕੇ ਦਾ ਸਤਿਕਾਰ ਕੀਤਾ। ਆਪਣੇ ਭਾਸ਼ਣ ਦੇ ਅੰਤ ਵਿਚ ਉਹਨਾਂ ਕਿਹਾ ਲੋਕ ਵੱਧ ਤੋ ਵੱਧ ਸਦਭਾਵਨਾ ਰੈਲੀ ਵਿਚ ਭਾਗ ਲੈਣ ਅਤੇ ਜਿਹੜੇ ਲੋਕ ਇਹਨਾਂ ਰੈਲੀਆ ਵਿਚ ਭਾਗ ਨਹੀ ਲੈਣਗੇ ਉਹ ਪੰਜਾਬ ਦੀ ਅਮਨ ਸ਼ਾਂਤੀ ਦੇ ਦੁਸ਼ਮਣ ਹਨ। ਸ਼ੋਸਲ ਮੀਡਿਆ ‘ਤੇ ਅਸਿੱਧੇ ਢੰਗ ਨਾਲ ਹਮਲਾ ਕਰਦਿਆਂ ਬੀਬੀ ਬਾਦਲ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਦੀ ਨੂੰਹ ਦੀਆਂ ਤਸਵੀਰਾਂ ਨਾਲ ਛੇੜ ਛਾੜ ਕਰਕੇ ਮਜ਼ਾਕ ਉਡਾਇਆ ਜਾਂਦਾ ਹੈ, ਅਜਿਹੇ ਵਿਚ ਆਮ ਪਰਿਵਾਰ ਨਾਲ ਦੀਆਂ ਲੜਕੀ ਨੂੰ ਕਿਵੇ ਸੁਰੱਖਿਅਤ ਮੰਨਿਆ ਜਾ ਸਕਦਾ ਹੈ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਭਾਜਪਾ ਸਰਕਾਰ ਵੱਲੋ ਪਿਛਲੇ 9 ਸਾਲਾਂ ਵਿਚ ਕੀਤੇ ਕੰਮਾਂ ਨੂੰ ਗਿਣਾਉਦੇ ਹੋਏ ਆਪਣੇ ਪਿਤਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੱਜ ਕੇ ਤਾਰੀਫ ਕੀਤੀ ਗਈ ।ਆਪਣੇ ਭਾਸ਼ਣ ਦੌਰਾਨ ਬਾਦਲ ਨੇ ਕਿਹਾ ਪੰਜਾਬ ਦਿਨ ਰਾਤ ਤੱਰਕੀ ਕਰ ਰਿਹਾ ਹੈ ਅਤੇ ਜਲਦ ਹੀ ਬੇਰੁਜਗਾਰਾਂ ਨੋਜਵਾਨਾ ਨੂੰ ਰੋਜਗਾਰ ਦੇਣ ਲਈ 1 ਲੱਖ ਉੱਪਰ ਸਰਕਾਰੀ ਨੌਕਰੀਆ ਕੱਢੀਆਂ ਜਾ ਰਹੀਆਂ ਹਨ। ਸਰਪੱਲਸ ਬਿਜਲੀ, ਇੰਟਰਨੈਸ਼ਨਲ ਏਅਰਪੋਰਟ ਆਦਿ ਜਿਕਰ ਕਰਦਿਆਂ ਕਿਹਾ ਕਿ ਜਲਦ ਹੀ ਪੰਜਾਬ ਸਰਕਾਰ ਵੱਲੋ ਗਰੀਬ ਲੋਕਾਂ ਲਈ ਬਿਮਾਰੀ ਦੌਰਾਨ 50 ਹਜਾਰ ਰੁਪਏ ਤੱਕ ਦਾ ਇਲਾਜ ਮੁਫਤ ਕਰਵਾਉਣ ਦੀ ਸਹੂਲਤ ਦੇਣ ਜਾ ਰਹੀ ਹੈ, ਜਿਸ ਸੰਬਧੀ ਜਲਦ ਹੀ ਗਰੀਬ ਲੋਕਾਂ ਦੇ ਕਾਰਡ ਬਣਾਏ ਜਾਣਗੇ ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬਧੀ ਬਿਨਾਂ ਕੁੱਝ ਬੋਲੇ ਉਹਨਾਂ ਕਿਹਾ ਕਿ ਕੁੱਝ ਲੋਕ ਫੜ ਲਏ ਗਏ ਹਨ ਅਤੇ ਕੁੱਝ ਨੂੰ ਫੜਨਾਂ ਬਾਕੀ ਜੋ ਕਿ ਵਿਦੇਸ਼ ਵਿਚ ਬੈਠੇ ਹਨ। ਇਸੇ ਕਾਰਨ ਇਹ ਕੇਸ ਸੀ. ਬੀ. ਆਈ ਨੂੰ ਦਿੱਤਾ ਗਿਆ ਹੈ। ਉਹਨਾਂ ਸਰਬੱਤ ਖਾਲਸੇ ਤੇ ਬੋਲਦਿਆਂ ਕਿਹਾ ਕਿ ਕੁੱਝ ਲੋਕਾਂ ਵੱਲੋ ਸਮੁੱਚੀ ਸਿੱਖ ਕੌਮ ਤੇ ਹਮਲਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੋਮਣੀ ਕਮੇਟੀ ਦੀ ਮਾਣ ਮਰਿਆਯਦਾ ਨੂੰ ਰਾਜਨੀਤਿਕ ਕਾਰਨ ਕਰਕੇ ਠੇਸ ਪਹੁੰਚਾਈ ਗਈ ਕਿਉਕਿ ਕਾਂਗਰਸ ਸਿੱਖਾਂ ਦੀ ਸਰਵ ਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਜਿਸ ਨੂੰ ਸ੍ਰੋਮਣੀ ਅਕਾਲੀ ਦਲ ਕਿਸੇ ਵੀ ਹਾਲਤ ਵਿਚ ਕਾਮਯਾਬ ਨਹੀ ਹੋਣ ਦੇਵੇਗਾ। ਗਾਂਧੀ ਪਰਿਵਾਰ ‘ਤੇ ਹਮਲਾ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਹੁਲ ਜਦੋ ਵੀ ਪੰਜਾਬ ਆਇਆ ਉਸ ਹਮੇਸ਼ਾਂ ਮਾਹੌਲ ਖਰਾਬ ਕੀਤਾ ਗਿਆ। ਗਾਂਧੀ ਪਰਿਵਾਰ ਦੀ ਸਿੱਖਾਂ ਨਾਲ ਪੁਰਾਣੀ ਦੁਸ਼ਮਣੀ ਹੈ, ਉਹਨਾਂ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦਿਆਂ ਕਿਹਾ ਕੁੱਝ ਲੋਕ ਉਹਨਾਂ ਪਾਰਟੀਆਂ ਦੀ ਪ੍ਰਧਾਨਗੀ ਲਈ ਜੋਰ ਅਜਮਾਇਸ਼ ਕਰ ਰਹੇ ਹਨ ਜੋ ਸਿੱਖਾਂ ਦੀਆਂ ਪਹਿਲੇ ਦਿਨੋ ਦੁਸ਼ਮਣ ਰਹੀਆ ਹਨ। ਉਨ੍ਹਾਂ ਪਾਰਟੀ ਵਰਕਰਾਂ ਅਤੇ ਅਹੁੰਦੇਦਾਰਾਂ ਨੂੰ 2017 ਦੀਆਂ ਚੋਣਾਂ ਨੂੰ ਜੰਗ ਵਜੋਂ ਲੈਣ ਲਈ ਕਿਹਾ।
ਰੈਲੀ ਦੇ ਅੰਤ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕਰਦਿਆ ਕਿਹਾ ਕਿ ਕੁੱਝ ਲੋਕ ਜੋ ਕਿ ਆਪਣੇ ਆਪ ਨੂੰ ਪੰਥਕ ਦੱਸਦੇ ਹਨ, ਉਹ ਨਹੀਂ ਪੰਥਕ ਤਾਂ ਸਿਰਫ ਸ਼ੋਮਣੀ ਅਕਾਲੀ ਦਲ ਬਾਦਲ ਹੈ, ਕਿੳਂੁਕਿ ਸ਼੍ਰੋਮਣੀ ਅਕਾਲੀ ਦਲ ਵੱਲੋ ਸਿੱਖਾਂ ਲਈ ਹਰ ਲੜਾਈ ਲੜੀ ਜੇਲਾਂ ਕੱਟੀਆਂ ਅਤੇ ਕੁਰਬਾਨੀਆਂ ਦਿੱਤੀਆਂ। ਜਦੋ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱੱਲੋ ਸੰਬੋਧਨ ਕਰਨਾਂ ਸ਼ੁਰੂ ਕੀਤਾ ਗਿਆ ਤਾਂ ਪੰਡਾਲ ਵਿਚ ਬੈਠੇ ਲੋਕ ਉਠ ਕਿ ਬਾਹਰ ਨੂੰ ਤੁਰਣ ਲੱਗ।ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕੁੱਝ ਲੋਕ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ ਪਰ ਉਹ ਕਿਸੇ ਵੀ ਹਾਲਤ ਵਿਚ ਇਹ ਨਹੀ ਹੋਣ ਦੇਣਗੇ। ਸਰਬੱਤ ਖਾਲਸੇ ਬਾਰੇ ਗੱਲ ਕਰਦਿਆਂ ਕਿਹਾ ਕਿ ਲੋਕ ਬੜੇ ਉਤਸ਼ਾਹ ਨਾਲ ਗਏ ਸਨ ਕਿ ਕੋਈ ਨਵੀਂ ਗੱਲ ਸਾਹਮਣੇ ਆਵੇਗੀ, ਪਰ ਸ਼ਾਮਲ ਹੋਣ ਵਾਲੇ 90 ਫੀਸਦੀ ਲੋਕ ਉਥੋਂ ਨਿਰਾਸ਼ ਹੀ ਪਰਤੇ।ਪੰਜਾਬ ਦੀ ਕਿਸਾਨੀ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਚਿੱਟੇ ਮੱਛਰ ਦੇ ਹਮਲੇ ਕਾਰਨ ਪੰਜਾਬ ਹੀ ਨਹੀਂ ਹਰਿਆਣਾ ਤੇ ਰਾਜਸਥਾਨ ਵਿਚ ਨਰਮਾ ਬਰਬਾਦ ਹੋਇਆ ਹੈ। ਬਰਬਾਦ ਹੋਈ ਫਸਲ ਦਾ ਮੁਆਵਜਾ ਦੂਜਿਆਂ ਸੂਬਿਆਂ ਨਾਲੋ ਸਭ ਤੋ ਵੱਧ ਪੰਜਾਬ ਸਰਕਾਰ ਨੇ ਦਿੱਤਾ ਹੈ।ਉਨ੍ਹਾਂ ਕਿਸਾਨ ਜੱਥੇਬੰਦੀਆਂ ‘ਤੇ ਹਮਲਾ ਕਰਦਿਆਂ ਕਿਹਾ ਕਿ ਸੜਕਾਂ ਅਤੇ ਰੇਲਾਂ ਰੋਕਣ ਵਾਲੇ ਅਸਲ ਕਿਸਾਨ ਨਹੀ ਹਨ। ਅਸਲ ਕਿਸਾਨ ਤਾ ਪੰਡਾਲ ਵਿਚ ਬੈਠੇ ਹਨ।ਰੈਲੀ ਦੌਰਾਨ ਐਲਾਨ ਕੀਤਾ ਗਿਆ ਪੰਜਾਬ ਦੇ ਹਰ ਹਲਕੇ ਦੇ ਵਿਕਾਸ ਲਈ 25-25 ਕਰੋੜ ਰੁਪਏ ਦਿੱਤੇ ਜਾਣਗੇ ਅਤੇ 90 ਫੀਸਦੀ ਲਾਈਟਾਂ- ਸੜਕਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply