

ਬਠਿੰਡਾ, 29 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਕਿ ਮੰਡੀ ਰਾਮਪੁਰਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਲੱਭਣ ਕਰਨ ਲਈ ਵਿਨੋਦ ਕੁਮਾਰ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਬਠਿੰਡਾ ਦੀ ਸੁਪਰਵੀਜਨ ਹੇਠ ਗੁਰਮੇਲ ਸਿੰਘ ਫਫਸ਼ ਉਪ ਕਪਤਾਨ ਪੁਲਿਸ (ਇੰਨ:) ਬਠਿੰਡਾ, ਗੁਰਜੀਤ ਸਿੰਘ ਰੋਮਾਣਾ ਉਪ ਕਪਤਾਨ ਪੁਲਿਸ (ਰਾਮਪੁਰਾ ਫੂਲ) ਬਠਿੰਡਾ, ਇੰਸ: ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਮੁਪਰਾ, ਸ਼੍ਰੀ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡਾ ਦੀ ਟੀਮ ਗਠਿਤ ਕੀਤੀ ਗਈ ਸੀ ਜੋ ਸੀ.ਆਈ.ਏ ਸਟਾਫ ਬਠਿੰਡਾ ਦੀ ਟੀਮ ਵੱਲੋਂ ਮਿਤੀ 28/11/2015 ਨੂੰ ਸ਼ਪੈਸ਼ਲ ਚੈਕਿੰਗ ਸ਼ੱਕੀ ਪੁਰਸ਼ਾਂ, ਸ਼ੱਕੀ ਵਹੀਕਲਾਂ ਦੇ ਸਬੰਧ ਵਿੱਚ ਨੇੜੇ ਸਟੈਲਕੋ ਫਾਟਕ ਰਾਮਪੁਰਾ ਮੰਡੀ ਬਾਈਪਾਸ ਮੌਜੂਦ ਸੀ ਤਾਂ ਖੁਫੀਆ ਇਤਲਾਹ ਮਿਲੀ ਕਿ ਕੁਲਦੀਪ ਸਿੰਘ ਉਰਫ ਮਾਣਕ ਪੁੱਤਰ ਜੋਗਿੰਦਰ ਸਿੰਘ, ਮਨਪ੍ਰੀਤ ਸਿੰਘ ਉਰਫ ਨਿੱਕਾ ਪੁੱਤਰ ਭੋਲਾ ਸਿੰਘ, ਸੁੱਖਚੈਨ ਸਿੰਘ ਉਰਫ ਬਿੱਲਾ ਪੁੱਤਰ ਗੁਰਦੀਪ ਸਿੰਘ ਕੋਮ ਐਸ.ਸੀ. ਵਾਸੀਆਨ ਪਿੰਡ ਕਲਿਆਣ ਮੱਲਕਾ, ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ, ਜਗਸੀਰ ਸਿੰਘ ਉਰਫ ਸੀਰਾ ਪੁੱਤਰ ਬਲਦੇਵ ਸਿੰਘ ਐਸ.ਸੀ. ਵਾਸੀਆਨ ਰਾਮਪੁਰਾ ਪਿੰਡ, ਭੀਮਾ ਸਿੰਘ ਪੁੱਤਰ ਸਾਧੂ ਸਿੰਘ ਕੌਮ ਠਾਕੁਰ, ਕੁਲਦੀਪ ਸਿੰਘ ਉਰਫ ਕਾਲੀ ਪੁੱਤਰ ਸੁੱਖਵੰਤ ਸਿੰਘ ਕੌਮ ਐਸ.ਸੀ, ਰਵਿੰਦਰ ਕੁਮਾਰ ਉਰਫ ਬੇਰ ਪੁੱਤਰ ਅਸ਼ੋਕ ਕੁਮਾਰ ਕੌਮ ਪੰਡਤ ਵਾਸੀਆਨ ਪਰਸਰਾਮ ਨਗਰ ਬਠਿੰਡਾ ਨੇ ਰਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਇਹ ਸਾਰੇ ਰਲ ਕੇ ਰਾਮੁਪਰਾ ਮੰਡੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਅੱਜ ਵੀ ਇਹ ਸਾਰੇ ਜਣੇ ਰਲ ਕੇ ਕੁਲਦੀਪ ਸਿੰਘ ਉਰਫ ਦੀ ਕਾਰ ਮਰੂਤੀ ਰੰਗ ਚਿੱਟਾ ਨੰਬਰੀ ਧਲ਼15ਛਲ਼ -1571 ਪਰ ਸਵਾਰ ਹੋ ਕੇ ਨੇੜੇ ਗੁਰੂਦੁਆਰਾ ਮਾੜੀ ਰਾਮਪੁਰਾ ਮੰਡੀ -ਮਹਿਰਾਜ ਰੋਡ ਪਰ ਝਿੜੀ ਵਿੱਚ ਦਰਖਤਾਂ ਦੇ ਝੁੰਡ ਵਿੱਚ ਅਸਲਾ ਅਤੇ ਮਾਰੂ ਹਥਿਆਰਾਂ ਨਾਲ ਲੈੱਸ ਹੋ ਕੇ ਰਾਮਪੁਰਾ ਮੰਡੀ ਵਿਖੇ ਕਿਸੇ ਵੱਡੇ ਘਰ ਜਾਂ ਕਿਸੇ ਸਾਹੁਕਾਰ ਦੇ ਘਰ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ ਜੇਕਰ ਇਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਨਾਂ ਪਾਸੋਂ ਮਾਰੂ ਹਥਿਆਰ, ਅਸਲਾ ਅਤੇ ਲੁੱਟ-ਖੋਹ ਦਾ ਸਮਾਨ ਮਿਲ ਸਕਦਾ ਹੈ ਜੋ ਇਸ ਇਤਲਾਹ ਤੇ ਸੀ.ਆਈ.ਏ.ਸਟਾਂਫ ਬਠਿੰਡਾ ਦੀ ਟੀਮ ਦੇ ਇੰਚਾਰਜ ਏ.ਐਸ.ਆਈ ਬਲਵੰਤ ਸਿੰਘ ਵੱਲੋਂ ਇਨਾਂ ਦੇ ਖਿਲਾਫ ਰੁੱਕਾ ਲਿਖ ਕੇ ਮੁ:ਨੰ: 125 ਮਿਤੀ 28/11/2015 ਅ/ਧ:399, 402 ਹਿ:ਡੰ: 25/54/59 ਅਸਲਾ ਐਕਟ ਥਾਣਾ ਸਿਟੀ ਰਾਮਪੁਰਾ ਵਿਖੇ ਦਰਜ ਕਰਵਾ ਕੇ ਪੁ੍ਰਲਿਸ ਪਾਰਟੀ ਸਮੇਤ ਝਿੜੀ ਦਰਖਤਾਂ ਦੇ ਝੁੰਡ ਰਾਮਪੁਰਾ ਮੰਡੀ-ਮਹਿਰਾਜ ਰੋਡ ਤੋਂ ਉਕਤ ਕੁਲਦੀਪ ਸਿੰਘ ਉਰਫ ਮਾਣਕ, ਭੀਮ ਸਿੰਘ ਉਰਫ ਭੀਮਾ, ਮਨਪੀ੍ਰਤ ਸਿੰਘ ਉਰਫ ਨਿੱਕਾ, ਸੁੱਖਚੈਨ ਸਿੰਘ ਉਰਫ ਬਿੱਲਾ, ਗੁਰਪ੍ਰੀਤ ਸਿੰਘ ਉਰਫ ਕਾਲਾ ਅਤੇ ਜਗਸੀਰ ਸਿੰਘ ਉਰਫ ਸੀਰਾ ਨੂੰ ਸਮੇਤ ਕਾਰ ਮਰੂਤੀ ਨੰਬਰੀ ਧਲ਼15ਛਲ਼-1571 ਸਮੇਤ ਕਾਬੂ ਕਰਕੇ ਇਨਾਂ ਪਾਸੋਂ ਅਸਲਾ ਇੱਕ ਪਿਸਤੋਲ 315 ਬੋਰ ਦੇਸੀ ਸਮੇਤ 02 ਰੌਂਦ ਜਿੰਦਾ, ਇੱਕ ਰਿਵਾਲਵਰ 38 ਬੋਰ ਦੇਸੀ ਸਮੇਤ 02 ਰੌਂਦ ਜਿੰਦਾ, ਇੱਕ ਡਰਾਉਂਣਾ ਪਿਸਤੌਲ ਪਾਈਪਨੁਮਾ ਅਤੇ ਹੋਰ ਮਾਰੂ ਹਥਿਆਰ (ਬੇਸਬਾਲ, ਗੰਡਾਸੀ, ਰਾਡ) ਕਾਬੂ ਕਰਕੇ ਬ੍ਰਾਮਦ ਕਰਵਾਏ ਅਤੇ ਇਨਾਂ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ। ਇਨਾਂ ਦੋਸ਼ੀਆਨ ਦੀ ਪੁੱਛਗਿੱਛ ਕਰਨ ਪਰ ਇਨਾਂ ਨੇ ਮੰਨਿਆ ਕਿ ਮਿਤੀ 19/11/2015 ਨੂੰ ਜੋ ਲੁੱਟ ਖੋਹ ਦੀ ਵਾਰਦਾਤ ਅਸ਼ੋਕ ਕੁਮਾਰ ਪੁੱਤਰ ਹਰਬੰਸ ਲਾਲ ਅਗਰਵਾਲ ਵਾਸੀ ਗਲੀ ਨੰ:2 ਸ਼ਹੀਦ ਭਗਤ ਸਿੰਘ ਕਲੋਨੀ ਰਾਮਪੁਰਾ ਮੰਡੀ ਦੇ ਘਰ ਹੋਈ ਸੀ, ਉਹ ਇਨਾਂ ਨੇ ਰਲ ਕੇ ਕੀਤੀ ਸੀ ਜਿਸ ਨਾਲ ਮ:ਨੰ:121 ਮਿਤੀ 19/11/2015 ਅ/ਧ:382/395/34 ਹਿ:ਡੰ: 25 ਅਸਲਾ ਐਕਟ ਥਾਣਾ ਸਿਟੀ ਰਾਮਪੁਰਾ ਨੂੰ ਟਰੇਸ ਕਰਕੇ ਇਸ ਵਿੱਚ ਹੋਈ ਲੁੱਟ/ਖੋਹ ਦੇ ਜੇਵਰਾਤ ਸੋਨਾ, ਜਿਸ ਵਿੱਚ ਇੱਕ ਲੋਕਟ ਸੈੱਟ, ਇੱਕ ਚੈਨ ਸੈੱਟ, ਮੁੰਦਰੀਆਂ ਅਤੇ ਹੋਰ ਜੇਵਰਾਤ ਸੋਨਾ ਵਜਨੀ ਕਰੀਬ 8 ਤੋਲੇ, ਜੇਵਰਾਤ ਚਾਂਦੀ ਵਜਨੀ ਕਰੀਬ 8 ਤੋਲੇ, ਨਕਦੀ 20,000 ਰੁਪਏ ਇਨਾਂ ਦੀ ਨਿਸ਼ਾਂਨਦੇਹੀ ਪਰ ਬ੍ਰਾਮਦ ਕਰਵਾਏ ਗਏ ਹਨ ਇਨਾਂ ਦੇ ਦੋ ਹੋਰ ਸਾਥੀ ਰਵਿੰਦਰ ਸਿੰਘ ਉਰਫ ਬੇਰ ਅਤੇ ਕੁਲਦੀਪ ਸਿੰਘ ਉਰਫ ਕਾਲੀ ਜੋ ਇਸ ਵਾਰਦਾਤ ਵਿੱਚ ਇਨਾਂ ਦੇ ਨਾਲ ਸਨ, ਅਜੇ ਫਰਾਰ ਹਨ ਜਿਨਾਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਕਤ ਦੋਸ਼ੀਆਨ ਵਿੱਚੋਂ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਕਾਲਾ ਜੋ ਕਿ ਪਿਛਲੇ 14-15 ਸਾਲਾਂ ਤੋਂ ਅਸ਼ੋਕ ਕੁਮਾਰ ਪੁੱਤਰ ਹਰਬੰਸ ਲਾਲ ਦੇ ਘਰ ਨੌਕਰ ਸੀ ਜੋ ਕੁਝ ਕਾਰਨਾਂ ਵਜ੍ਹਾ ਰੰਜਿਸ਼ ਕਰਕੇ ਅਸ਼ੋਕ ਕੁਮਾਰ ਨੇ ਨੌਕਰੀ ਤੋਂ ਇਸ ਨੂੰ ਹਟਾ ਦਿੱਤਾ ਸੀ ਜਿਸ ਨੇ ਇਸ ਗੱਲ ਦਾ ਬਦਲਾ ਲੈਣ ਲਈ ਗੁਰਪ੍ਰੀਤ ਸਿੰਘ ਨੇ ਜਗਸੀਰ ਸਿੰਘ ਸੀਰਾ ਉਕਤ ਜੋ ਕਿ ਰਾਮਪੁਰਾ ਪਿੰਡ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ, ਨਾਲ ਗੱਲਬਾਤ ਕੀਤੀ ਕਿ ਉਸ ਨੂੰ ਨੋਕਰੀ ਤੋਂ ਹਟਾਉਣ ਦਾ ਗਿਲਾ ਹੈ ਆਪਾਂ ਅਸ਼ੋਕ ਕੁਮਾਰ ਨੂੰ ਇਸ ਦਾ ਸਬਕ ਸਿਖਾਉਣਾ ਹੈ ਤਾਂ ਇਸ ਗੱਲ ਵਿੱਚ ਰਾਜੀ ਹੁੰਦੇ ਹੋਏ ਜਗਸੀਰ ਸਿੰਘ ਉਰਫ ਸੀਰਾ ਨੇ ਕੁਲਦੀਪ ਸਿੰਘ ਉਰਫ ਮਾਣਕ ਉਕਤ ਜੋ ਕਿ ਰਾਮਪੁਰਾ ਦੇ ਆਸ ਪਾਸ ਦੇ ਪਿੰਡਾਂ ਵਿੱਚ ਨਸ਼ੀਲੇ ਪਦਾਰਥ ਵੇਚਣ ਦਾ ਕੰਮ ਕਰਦਾ ਸੀ ਅਤੇ ਪਹਿਲਾਂ ਵੀ ਜਾਅਲੀ ਕਰੰਸੀ ਦੇ ਅਤੇ ਦੋ ਵਾਰ ਭੁੱਕੀ ਚੂਰਾ ਪੋਸਤ ਵੇਚਣ ਦੇ ਮਾਮਲੇ ਵਿੱਚ ਜੇਲ੍ਹ ਬਠਿੰਡਾ ਰਹਿ ਕੇ ਆਇਆ ਸੀ, ਜਿਸ ਦੀ ਜਾਣ ਪਹਿਚਾਣ ਭੀਮ ਸਿੰਘ, ਕੁਲਦੀਪ ਸਿੰਘ ਉਰਫ ਕਾਲੀ ਅਤੇ ਰਵਿੰਦਰ ਕੁਮਾਰ ਉਰਫ ਬੇਰ ਜੋ ਇਹ ਤਿੰਨੋਂ ਵੀ ਲੁੱਟ ਖੋਹ/ਕਤਲ/ਇਰਾਦਾ ਕਤਲ/ਕਬਜਿਆਂ ਦੇ ਕਈ ਮੁਕੱਦਮਿਆਂ ਵਿੱਚ ਜੇਲ੍ਹ ਬਠਿੰਡਾ ਵਿੱਚ ਸਜਾ ਕੱਟ ਚੁੱਕੇ ਹਨ ਅਤੇ ਹੁਣ ਪਿੱਛਲੇ ਕੁਝ ਮਹੀਨਿਆਂ ਤੋਂ ਜਮਾਨਤ ਪਰ ਹਨ, ਨਾਲ ਜਾਣ ਪਹਿਚਾਣ ਕਰਵਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਜਿਨਾਂ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Punjab Post Daily Online Newspaper & Print Media