Monday, July 8, 2024

ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਵਿੱਚ ਨਾਕਾਮ ਰਹੀਆਂ ਮੌਜੂਦਾ ਸਰਕਾਰਾਂ – ਸੂਬਾ ਪ੍ਰਧਾਨ

ਬਠਿੰਡਾ, 29 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਟਕ ਟੀਮ ਵਿਚ ਵਾਧਾ ਕਰਦੇ ਹੋਏ ਸਰਕਟ ਹਾਊਸ ਵਿਖੇ ਪ੍ਰੈਸ ਕਾਨਫੰਰਸ ਦੌਰਾਨ ਪੁਸ਼ਪਿੰਦਰ ਸਿੰਘ ਨੂੰ ਬਠਿੰਡਾ ਜ਼ਿਲ੍ਹੇ ਦਾ ਇੰਟਕ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮਲਵਿੰਦਰ ਸਿੰਘ ਲੱਕੀ ਸੂਬਾ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਇੰਟਕ ਹਮੇਸ਼ਾ ਹੀ ਮਜਦੂਰਾਂ ਦੇੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਦੀ ਰਹੀ ਹੈ। ਪੱਲੇਦਾਰ ਯੂਨੀਅਨ, ਮਿਡ ਡੇ ਮੀਲ, ਕਿਸਾਨ ਮਜਦੂਰ, ਭੱਠਾ ਮਜਦੂਰ, ਟੀਚਰ ਯੂਨੀਅਨ, ਸਫ਼ਾਈ ਕਰਮਚਾਰੀ, ਆਟੋ ਚਾਲਕ ਅਤੇ ਹੋਰ ਸਾਰੇ ਮਜਦੂਰਾਂ ਦੀ ਇੰਟਕ ਲੋਕਪ੍ਰਿਯਾ ਸੰਸਥਾ ਹੈ।ਇੰਟਕ ਪੰਜਾਬ ਵਲੋਂ ਮਜਦੂਰਾਂ ਦੇ ਹੱਕਾਂ ਦੀ ਰਾਖੀ ਲਈ ਜੰਤਰ ਮੰਤਰ ਦਿੱਲੀ, ਚੰਡੀਗੜ੍ਹ ਅਤੇ ਮਿੰਨੀ ਸੈਕਟਰੀਏਟ ਪਟਿਆਲਾ ਤੋਂ ਇਲਾਵਾ ਸਾਰੇ ਜ਼ਿਲ੍ਹਿਆ ਵਿਚ ਧਰਨੇ ਦਿੱਤੇ ਜਾਂਦੇ ਰਹੇ ਹਨ।ਕਿਸਾਨ ਮਜਦੂਰਾਂ ਦੀ ਰਾਖੀ ਲਈ ਇੰਟਕ ਪਹਿਲਕਦਮੀ ਕਰਦੀ ਰਹੀ ਹੈ। ਇੰਟਕ ਮਹਾਤਮਾ ਗਾਂਧੀ ਵਲੋਂ ਬਣਾਈ ਸੰਸਥਾ ਹੈ ਜੋ 1947 ਤੋਂ ਮਜਦੂਰਾਂ ਦੀ ਰਾਖੀ, ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਮਜਦੂਰਾਂ ਦੀ ਰਾਖੀ ਲਈ ਯੂਰਪ ਦੇ 26 ਮੁਲਕਾਂ ਵਿਚ ਇੰਟਕ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀਆਂ ਅੱਜ ਦੀਆਂ ਮੁਖ ਮੰਗਾਂ ਬਾਰੇ ਵੀ ਜਾਣਕਾਰੀ ਦਿੱਤੀ ਕਿ ਠੇਕੇਦਾਰੀ ਪ੍ਰਥਾ ਖ਼ਤਮ, ਮਜਦੂਰ ਦੀ ਰਕਮ ਬੈਂਕ ਖਾਤਿਆਂ ਰਾਹੀਂ ਮਿਲੇ, ਮਜਦੂਰਾਂ ਦੇ ਰਹਿਣ ਲਈ ਪੱਕੇ ਮਕਾਨਾਂ ਦਾ ਪ੍ਰਬੰਧ,ਬੱਚਿਆਂ ਲਈ ਸਿੱਖਿਆਂ, ਡਾਕਟਰੀ ਸਹੂਲਤਾਂ ਮੁਹੱਈਆਂ ਹੋਵੇ, ਹਰ ਮਜਦੂਰ ਦੀ ਮੁਫ਼ਤ ਲਾਈਫ਼ ਇੰਨਸੋਰੈਸ ਹੋਵੇ, ਮਜਦੂਰ ਦੀ ਘੱਟੋ ਘੱਟ ਤਨਖ਼ਾਹ 15000/- ਰੁਪਏ ਮਹੀਨਾ ਹੋਵੇ, ਟ੍ਰੇਡ ਯੂਨੀਅਨ ਦੇ ਹੱਕਾਂ ਦੀ ਰਾਖੀ ਲਈ ਅਲੱਗ ਕਮੇਟੀ ਅਤੇ ਹਰ ਮਜਦੂਰ ਦੀ ਰਜਿਸਟਰੇਸ਼ਨ ਜਰੂਰ ਹੋਵੇ। ਇਸ ਮੌਕੇ ‘ਤੇ ਕਰਨੈਲ ਸਿੰਘ ਭਾਟੀਆ ਮੀਤ ਪ੍ਰਧਾਨ ਰਾਸ਼ਟਰੀ ਇੰਟਕ, ਕੁਸਤੁਬ ਦਾਤਾ, ਪ੍ਰਧਾਨ ਲੁਧਿਆਣਾ, ਆਦੇਸ ਪੁਸਪਿੰਦਰ ਸਿੰਘ, ਵਿਸ਼ਵਦੀਪ ਸਿੰਘ, ਕਸ਼ਮੀਰ ਸਿੰਘ, ਸੁਲਿੰਦਰ ਸਿੰਘ, ਗੁਰਜੰਟ ਸਿੰਘ, ਜਰਨੈਲ ਸਿੰਘ ਸਾਬਕਾ ਸਰਪੰਚ ਬੱਲੂਆਣਾ, ਗੁਰਬਿੰਦਰ ਢਿੱਲੋਂ, ਲਵ ਗਰਗ ਹਲਕਾ ਇੰਚਾਰਜ ਮਾਨਸਾ, ਪੰਕਜ ਸਿੰਗਲ ਪ੍ਰਧਾਨ ਇੰਟਕ ਕਾਂਗਰਸ, ਮਾਨਿਕ ਗਰਗ ਮੀਡੀਆ ਇੰਚਾਰਜ ਪੰਜਾਬ ਹਿਉਮਨ ਰਾਈਟਸ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਵੀ ਸ਼ਾਮਲ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply