Sunday, March 15, 2026

ਆਰ. ਬੀ ਡੀ. ਏ. ਵੀ ਸੀਨੀ: ਸੈਕੰ: ਪਬਲਿਕ ਸਕੂਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ

PPN0112201504

ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਆਰ ਬੀ ਡੀ ਏ ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਗਰੁੱਪ ਬਣਾ ਕੇ ਆਪਣੇ ਮੋਢਿਆ ‘ਤੇ ਬੈਚ ਵੀ ਲਗਾਏ ਹੋਏ ਸਨ। ਇਸ ਵਿਸ਼ੇ ‘ਤੇ ਸਵੇਰੇ ਦੀ ਸਭਾ ਵਿਚ ਪ੍ਰਿੰਸੀਪਲ ਮੈਡਮ ਸਤਵੰਤ ਕੌਰ ਭੁੱਲਰ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਇਸ ਭੈੜੀ ਅਲਾਮਤ ਤੋਂ ਜਾਗੂਰਕ ਕਰਦਿਆਂ ਆਪਣੇ ਆਲੇ ਦੁਆਲੇ ਅਤੇ ਸਮਾਜ ਨੂੰ ਜਾਗਰੂਕ ਕਰਨ ਲਈ ਭਾਸ਼ਨ ਦੇ ਕੇ ਪ੍ਰੇਰਿਤ ਕੀਤਾ ਗਿਆ। ਬੱਚਿਆਂ ਦੁਆਰਾ ਸਵੈਂ ਰਚਿਤ ਕਵਿਤਾਵਾਂ ਪੜ੍ਹੀਆਂ ਗਈਆਂ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਅੱਜ ਇਕ ਦਸੰਬਰ ਦਾ ਦਿਨ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ 1988 ਵਿਚ ਇਸ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ। ਇਸ ਤੋਂ ਇਲਾਵਾ ਬੱਚਿਆਂ ਨੂੰ ਯੋਗਾ ਅਭਿਆਸ ਦੇ ਜਰੀਏ ਵਧੀਆ ਸਿਹਤ ਬਣਾਈ ਰੱਖਣ ‘ਤੇ ਜੋਰ ਦਿੱਤਾ। ਸਾਤਵਿਕ ਗੂੁਣਾਂ ਭਰਪੁੂਰ ਸਾਦਾ ਜੀਵਨ ਲਈ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ ਨਥਾਣਾ ਵਿਖੇ ਵੀ ਡਿਪਟੀ ਡਾਇਰੈਕਟਰ ਕਮ ਸਿਵਿਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਅੱਜ ਵਿਸ਼ਵ ਏਡਜ ਦਿਵਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਨਥਾਣਾ ਵਿਖੇ ਜਾਗਰੂਕਤਾ ਸਮਾਰੋਹ ਦਾ ਆਯਯੋਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਸੀਨੀਅਰ ਮੈਡੀਕਲ ਅਫਸਰ ਨਥਾਣਾ ਡਾ. ਕੁੰਦਨ ਕੁਮਾਰ ਪਾਲ ਨੇ ਕੀਤੀ। ਇਸ ਮੌਕੇ ਬੱਚਿਆ ਦੇ ਵਿਸ਼ਵ ਏਡਜ ਦਿਵਸ ਸੰਬਧੀ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ।ਜਾਗਰੂਕਤਾ ਸਮਾਰੋਹ ਦੌਰਾਨ ਪ੍ਰਿੰਟ ਮਟੀਰਿਅਲ ਵੀ ਵੰਡਿਆ ਗਿਆ। ਜਾਗਰੂਕਤਾ ਸਮਾਰੋਹ ਮੌਕੇ ਡਾ. ਕੁੰਦਨ ਕੁਮਾਰ ਪਾਲ ਨੇ ਵਿਸ਼ਵ ਏਡਜ ਦਿਵਸ ਸੰਬਧੀ ਵਿਸਥਾਰ-ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਂਲਾ ਪੰਜਾਬ ਵਿੱਚ ਏਡਜ ਦਾ ਗ੍ਰਾਫ ਪਹਿਲਾ ਨਾਲੋ ਘਟਿਆ ਹੈ, ਪਰ ਫਿਰ ਵੀ ਜਰੂਰਤ ਹੈ ਏਡਜ ਸੰਬਧੀ ਪੂਰੀ ਜਾਣਕਾਰੀ ਹੋਣ ਦੀ। ਉਹਨਾ ਕਿਹਾ ਕਿ ਪੰਜਾਬ ਵਿੱਚ ਏਡਜ ਦੇ ਸਭ ਤੋ ਵੱਧ ਮਰੀਜ ਅਮ੍ਰਿਤਸਰ ਵਿੱਚ ਹਨ। ਹੁਣ ਵੀ ਬਹੁਤ ਲੋਕ ਸ਼ਰਮ ਦੇ ਮਾਰੇ ਨਾ ਤਾਂ ਏਡਜ ਦੀ ਜਾਂਚ ਕਰਵਾਉਦੇ ਹਨ ਅਤੇ ਨਾ ਹੀ ਦਵਾਈ ਲੈਂਦੇ ਹਨ। ਉਹਨਾ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਏਡਜ ਦੀ ਜਾਂਚ ਅਤੇ ਇਲਾਜ ਕਰਵਾੳੇਣ ਵਾਲੇ ਵਿਆਕਤੀ ਸੰਬਧੀ ਹਰ ਤਰਾਂ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਬਲਾਕ ਐਜੂਕੇਟਰ ਰੋਹਿਤ ਜਿੰਦਲ, ਆਈ.ਸੀ.ਟੀ.ਸੀ. ਕੌਸਲਰ ਚਮਨ ਲਾਲ ਅਤੇ ਸਿਹਤ ਕਰਮੀ ਰਾਜਵਿੰਦਰ ਸਿੰਘ ਨੇ ਕਿਹਾ ਕਿ ਏਡਜ ਕਿਸੇ ਨਾਲ ਖਾਣਾ ਖਾਣ ਨਾਲ ਜਾ ਹੱਥ ਮਿਲਾੳੇਣ ਨਾਲ ਨਹੀ ਹੂੰਦਾ, ਏਡਜ ਅਸੁਰਖਿਅਤ ਸੰਬਧਾਂ, ਇੱਕੋ ਸੂਈ ਦਾ ਵਾਰ-ਵਾਰ ਇਸਤੇਮਾਲ ਕਰਨ ਨਾਲ ਹੁੰਦਾ ਹੈ। ਉਕਤ ਕਰਮੀਆ ਨੇ ਏ.ਆਰ.ਟੀ. ਸੈਂਟਰ ਸੰਬਧੀ ਵੀ ਜਾਣਕਾਰੀ ਦਿੱਤੀ। ਸਕੂਲ ਪ੍ਰਿੰਸੀਪਾਲ ਜਗਜੀਤ ਸਿੰਘ ਸਿੱਧੂ ਦੀ ਦੇਖ-ਰੇਖ ਵਿੱਚ ਬੱਚਿਆ ਦੇ ਏਡਜ ਬਚਾਵ ਸੰਬਧੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਲਿਖਤੀ ਸਵਾਲ-ਜਵਾਬ ਵੀ ਕੀਤੇ ਗਏ।ਮੰਚ ਦਾ ਸੰਚਾਲਨ ਮੈਡਮ ਹਰਵਿੰਦਰ ਗਰੋਵਰ ਨੇ ਬਾਖੂਬੀ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply