Thursday, June 25, 2026

ਵਿਸ਼ਵ ਏਡਜ ਦਿਵਸ ‘ਤੇ ਕੱਢੀ ਜਾਗਰੂਕਤਾ ਰੈਲੀ

PPN0112201505

ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਡਾਇਰੈਕਟਰ ਕਮ ਸਿਵਿਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਅੱਜ ਵਿਸ਼ਵ ਏਡਜ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੀ ਅਗਵਾਈ ਜਿਲਾ ਏਡਜ ਕੰਟਰੋਲ ਅਫਸਰ ਡਾ. ਅਸ਼ੋਕ ਮੋਂਗਾ ਨੇ ਕੀਤੀ। ਇਸ ਦੌਰਾਨ ਖੂਨਦਾਨ ਕੈਂਪ ਵੀ ਲਗਾਇਆ ਗਿਆ।ਰੈਲੀ ਨੂੰ ਡਿਪਟੀ ਡਾਇਰੈਕਟਰ ਕਮ ਸਿਵਿਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਰੱਖੇ ਜਾਗਰੂਕਤਾ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਡਿਪਟੀ ਡਾਇਰੈਕਟਰ ਕਮ ਸਿਵਿਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਬਹੁਤ ਲੋਕ ਸ਼ਰਮ ਦੇ ਮਾਰੇ ਨਾ ਤਾਂ ਏਡਜ ਦੀ ਜਾਂਚ ਕਰਵਾਉਦੇ ਹਨ ਅਤੇ ਨਾ ਹੀ ਦਵਾਈ ਲੈਂਦੇ ਹਨ, ਸਰਕਾਰੀ ਹਸਪਤਾਲ ਵਿੱਚ ਏਡਜ ਦੀ ਜਾਂਚ ਅਤੇ ਇਲਾਜ ਕਰਵਾੳੇਣ ਵਾਲੇ ਵਿਆਕਤੀ ਸੰਬਧੀ ਹਰ ਤਰਾਂ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।ਪੰਜਾਬ ਵਿੱਚ ਏਡਜ ਦਾ ਗ੍ਰਾਫ ਪਹਿਲਾ ਨਾਲੋ ਘਟਿਆ ਹੈ, ਪਰ ਫਿਰ ਵੀ ਜਰੂਰਤ ਹੈ ਏਡਜ ਸੰਬਧੀ ਹੋਰ ਜਾਗਰੂਕਤਾ ਪੈਦਾ ਕਰਨ ਦੀ। ਜਿਲਾ ਏਡਜ ਕੰਟਰੋਲ ਅਫਸਰ ਡਾ. ਅਸ਼ੋਕ ਮੋਂਗਾ ਨੇ ਕਿਹਾ ਕਿ ਪੰਜਾਬ ਵਿੱਚ ਏਡਜ ਦੇ ਸਭ ਤੋ ਵੱਧ ਮਰੀਜ ਅਮ੍ਰਿਤਸਰ ਵਿੱਚ ਹਨ। ਏਡਜ ਕਿਸੇ ਨਾਲ ਖਾਣਾ ਖਾਣ ਨਾਲ ਜਾ ਹੱਥ ਮਿਲਾੳੇਣ ਨਾਲ ਨਹੀ ਹੂੰਦਾ, ਏਡਜ ਅਸੁਰਖਿਅਤ ਸੰਬਧਾਂ, ਇੱਕੋ ਸੂਈ ਦਾ ਵਾਰ-ਵਾਰ ਇਸਤੇਮਾਲ ਕਰਨ ਨਾਲ ਹੁੰਦਾ ਹੈ। ਉਕਤ ਕਰਮੀਆ ਨੇ ਏ.ਆਰ.ਟੀ. ਸੈਂਟਰ ਸੰਬਧੀ ਵੀ ਜਾਣਕਾਰੀ ਦਿੱਤੀ। ਵਿਸ਼ਵ ਏਡਜ ਦਿਵਸ ਜਾਗਰੂਕਤਾ ਸਮਾਰੋਹ ਵਿੱਚ ਭਾਰਤ ਪੈਟਰੋਲਿਅਮ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਵੀ ਯੋਗਦਾਨ ਰਿਹਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply