Tuesday, March 17, 2026

ਇੰਟਰਨੈਸ਼ਨਲ ਫਤਿਹ ਅਕੈਡਮੀ ਵਿਖੇ ਆਈ ਸੀ ਐਸ ਈ ਸਕੂਲਾਂ ਦੀ ਤੀਸਰੀ ਇੰਟਰ ਜ਼ੋਨਲ ਅਥਲੈਟਿਕ ਮੀਟ ਅਯੋਜਿਤ

PPN260408ਜੰਡਿਆਲਾ ਗੁਰੂ, 26 ਅਪ੍ਰੈਲ (ਹਰਿੰਦਰਪਾਲ ਸਿੰਘ, ਸਿਕੰਦਰ ਸਿੰਘ) – ਇੰਟਰਨੈਸ਼ਨਲ ਫਤਿਹ ਅਕੈਡਮੀ ਵਿਚ 24, 26 ਅਪ੍ਰੈਲ ਨੂੰ ਆਈ ਸੀ ਐਸ ਈ ਸਕੂਲਾਂ ਦੀ ਤੀਸਰੀ ਇੰਟਰ ਜ਼ੋਨਲ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ।  ਚੇਅਰਮੈਨ, ਆਈ. ਐਫ. ਏ ਸ੍ਰ: ਜਗਬੀਰ ਸਿੰਘ  ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਸਾਰੇ ਸਕੂਲਾਂ ਦੇ ਖਿਡਾਰੀਆਂ ਤੋਂ ਸਲਾਮੀ ਲਈ ਅਤੇ  ਅਥਲੈਟਿਕ ਮੀਟ ਦੇ ਸ਼ੁਰੂ ਹੋਣ ਦਾ ਰਸਮੀ ਐਲਾਨ ਕੀਤਾ।ਇਸ ਅਵਸਰ ਦੇ ਸ਼ੁੱਭ ਆਰੰਭ ਲਈ ਫਤਿਹ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਇਕ ਸ਼ਬਦ ਗਾਇਨ ਕੀਤਾ ਗਿਆ।ਇਸ ਅਥਲੈਟਿਕ ਮੀਟ ਵਿਚ ਅੰਮ੍ਰਿਤਸਰ ਅਤੇ ਤਰਨਤਾਰਨ ਦੇ 13 ਆਈ ਸੀ ਐਸ ਈ ਸਕੂਲਾਂ ਦੇ ਲਗਭਗ 300 ਖਿਡਾਰੀਆਂ ਵਲੋਂ ਭਾਗ ਲਿਆ ਗਿਆ। ਇਸ ਦੋਰਾਨ 100 ਮੀ,  200 ਮੀ,  400 ਮੀ,  800 ਮੀ,  1500 ਮੀ,  4×100 ਰਿਲੇ ਜੈਵਲਿਨ  ਡਿਸਕਸ ਥਰੋ,  ਸ਼ਾੱਟ ਪੁੱਟ,  ਲੋਂਗ ਜੰਪ,  ਟ੍ਰਿਪਲ ਜੰਪ ਅਤੇ ਹਰਡਲ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਲੋਂਗ ਜੰਪ ਲੜਕੇ ‘ਚ ਏਕਮਜੋਤ ਸਿੰਘ ਆਈ. ਐਫ. ਏ ਅਤੇ ਲੋਂਗ ਜੰਪ ਲੜਕੀਆਂ ਵਿਚ  ਕੋਮਲਬੀਰ ਕੋਰ ਸੇਂਟ ਫਰਾਂਸਿਸ ਕਾਨਵੈਂਟ ਸਕੂਲ ਜੰਡਿਆਲਾ ਗੁਰੂ, ਸ਼ਾੱਟ ਪੁੱਟ ਲੜਕੇ ‘ਚ ਗੁਰਲਾਲ ਸਿੰਘ ਪੰਜਾਬ ਚਿਲਡਰਨ ਅਕੈਡਮੀ, ਸ਼ਾੱਟ ਪੁੱਟ ਲੜਕੀਆਂ ਅਮਨਬੀਰ ਕੋਰ ਆਈ.ਐਫ.ਏ ਆਦਿ ਪਹਿਲੇ ਸਥਾਨ ਤੇ ਰਹੇ।PPN260409
ਮੁੱਖ ਮਹਿਮਾਨ ਫਾਦਰ ਰੋਬੀ ਕੋਲਨਚੇਰੀ  ਨਿਰਦੇਸ਼ਕ  ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਵਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।  ਆਏ ਹੋਏ ਮੁੱਖ ਮਹਿਮਾਨਾ ਦਾ ਚੇਅਰਮੈਨ ਆਈ. ਐਫ. ਏ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਸੱਭਿਆਚਾਰਕ ਪ੍ਰੋਗ੍ਰਾਮ ਦੇ ਨਾਲ ਅਥਲੈਟਿਕ ਮੀਟ ਦੀ ਸਮਾਪਤੀ ਕੀਤੀ ਗਈ। ਖੇਡਾਂ ਦੋਰਾਨ ਉਵਰਆੱਲ ਟਰਾਫੀ ਲੜਕੀਆਂ ਵਿਚੋਂ ਸੇਂਟ ਫਰਾਂਸਿਸ ਕਾੱਨਵੈਂਟ ਸਕੂਲ ਜੰਡਿਆਲਾ ਗੁਰੂ ਅਤੇ ਲੜਕੀਆਂ ਵਿਚੋਂ ਸੈਕਰਡ ਹਾੱਰਟ ਕਾਨਵੈਂਟ ਸਕੂਲ ਬਿਆਸ ਨੇ ਜਿਤੀਆ।ਸਭ ਤੋਂ ਵੱਧ 5, 5 ਮੈਂਡਲ ਕੋਮਲਬੀਰ ਕੋਰ ਅਤੇ ਹਰਮਨਜੋਤ ਸਿੰਘ ਨੇ ਪ੍ਰਾਪਤ ਕੀਤੇ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply