Friday, July 3, 2026

ਸਰਕਾਰੀ ਕੰਨਿਆ ਸਕੂਲ ਬਟਾਲਾ ਵਿਖੇ ਵਿਸ਼ਵ ਪੱਧਰੀ ਅਪਾਹਜ਼ ਦਿਵਸ਼ ਮਨਾਇਆ

PPN0512201501

ਬਟਾਲਾ, 5 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸੰਯੁਕਤ ਰਾਸ਼ਟਰ ਦੀਆਂ ਸਕਾਰਾਤਮਕ ਸੋਚਾਂ ਅਧੀਨ ਸੰਸਾਰ ਭਰ ਵਿਚ ਇਕ ਅਰਬ ਦੇ ਕਰੀਬ ਕਿਸੇ ਨਾ ਕਿਸੇ ਅਪੰਗਤਾ ਦੇ ਪੀੜਤ ਹਨ। ਜਿੰਨਾਂ ਨੂੰ ਕਈ ਤਰਾਂ ਦੀਆ ਮੁਸ਼ਕਲਾਂ ਵਿਚੋ ਲੰਘ ਕੇ ਜਿੰਦਗੀ ਗੁਜਾਰਨੀ ਪੈਦੀ ਹੈ ਤੇ ਸਮਾਜਕ ਨਾ ਬਰਾਬਰੀ ਦਾ ਸਾਹਮਣਾ ਵੀ ਕਰਨਾ ਪੈਦਾ ਹੈ।ਅਪੰਗ ਵਿਅਕਤੀਆਂ ਪ੍ਰਤੀ ਸੋਚ ਨੂੰ ਹਾਂ ਪੱਖੀ ਕਰਦਿਆਂ ਨਾ-ਬਰਾਬਰੀਆਂ ਪ੍ਰਤੀ ਆਮ ਲੋਕਾਂ ਨੂੰ ਚੇਤੰਨ ਕਰਨ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆ ਬਟਾਲਾ ਵਿਖੇ ਰਾਸ਼ਟਰੀ ਅਪਾਹਜ਼ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ ਦੀ ਪ੍ਰਧਾਨਗੀ ਵਿਚ ਕਰਵਾਏ ਸਮਾਗਮ ਦੌਰਾਨ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਅਪੰਗਤਾ ਦੇ ਸਬੰਧ ਵਿਚ ਵਿਸ਼ਥਾਰ ਪੂਰਵਕ ਜਾਣਕਾਰੀ ਦਿਤੀ। ਜਦਕਿ ਅਧਿਆਪਕਾਂ ਨੇ ਕਿਹਾ ਕਿ ਸਾਨੂੰ ਸਮਾਜ ਵਿਚ ਅਪੰਗ ਵਿਅਕਤੀਆਂ ਨੂੰ ਵੀ ਪੂਰਾ ਪੂਰਾ ਮਾਨ ਸਤਿਕਾਰ ਦੇਣਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਸਟਾਫ ਮੈਬਰਾਂ ਵਿਚ ਹਰਪ੍ਰੀਤ ਸਿੰਘ, ਜੀਵਨ ਸਿੰਘ, ਅਮਨਦੀਪ ਸਿੰਘ, ਚਰਨਜੀਤ ਸਿੰਘ, ਹਰੀ ਉਮ, ਰੂਪ ਸਿੰਘ, ਹਰ ਕ੍ਰਿਸ਼ਨ, ਹਰਪ੍ਰੀਤ ਸਿੰਘ, ਸੂਭਾਸ਼ ਚੰਦਰ, ਕਰਨਪਾਲ ਸਿੰਘ, ਕਮਲੇਸ਼ ਕੌਰ, ਸੁਨੀਤਾ ਸ਼ਰਮਾ, ਰਾਜ ਸ਼ਰਮਾ, ਪਰਜਜੀਤ ਕੌਰ, ਰਾਜ ਬੀਰ ਕੌਰ, ਜਤਿੰਦਰ ਕੌਰ, ਸੁਖਪਾਲ ਕੌਰ, ਅਨੀਤਾ, ਸੀਮਾ ਕੁਮਾਰੀ, ਸੁਮਨ ਬਾਲਾ ਤੇ ਹਿੰਦੀ ਮਿਸਟ੍ਰੈਸ ਰਜਨੀ ਬਾਲਾ ਤੋ ਇਲਾਵਾ ਸਮੂਹ ਸਟਾਫ ਮੈਬਰ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply