Wednesday, March 25, 2026

ਇੱਕ ਰੈਕ ਇਕ ਪੈਨਸ਼ਨ” ਦੇ ਹੱਕ ਵਿੱਚ ਪੰਜ ਹਜ਼ਾਰ ਕਿਲੋਮੀਟਰ ਦੀ ਪੋਲ ਖੋਲ ਯਾਤਰਾ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰਜਿੰਦਰ ਸਿੰਘ ਖਹਿਰਾ ਜੋ ਭਾਰਤੀ ਫੌਜ ਵਿਚੋ 24 ਸਾਲਾ ਦੀ ਸੇਵਾ ਮੁਕਤ ਉਪਰੰਤ ਹੁਣ ਸਟੇਟ ਐਕਸ ਸਰਵਿਸ ਵੈਲਫੈਅਰ ਐਸੋਸ਼ੀਏਸ਼ਨ ਪੰਜਾਬ ਦੇ ਪ੍ਰੈਸ ਸਕੱਤਰ ਹਨ, ਹੁਣ ਉਹ ਭਾਰਤ ਸਰਕਾਰ ਵਲੋਂ ਸਾਬਕਾ ਫੋਜੀਆਂ ਦੀ 42 ਸਾਲ ਪੁਰਾਣੀ ਮੰਗ ਮੰਨਣ ਦਾ ਜ਼ੋਰਾ ਸ਼ੋਰਾ ਨਾਲ ਐਲਾਨ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪ੍ਰੰਤੂ ਜਿਸ ਢੰਗ ਨਾਲ ਇਹ ਮੰਗ ਲਾਗੂ ਕੀਤੀ ਜਾ ਰਹੀ ਹੈ ਉਹ ਸਾਬਕਾ ਫੌਜੀਆਂ ਨੂੰ ਪਰਵਾਹ ਨਹੀ ਜਿਸ ਕਰਕੇ ਅੱਜ ਵੀਂ ਸਾਬਕਾ ਫੌਜੀ ਜੰਤਰ ਮੰਤਰ ਨਵੀਂ ਦਿਲੀ ਵਿਖੇ ਭੁੱਖ ਹੜਤਾਲ ਤੇ ਬੈਠੇ ਹਨ। ਹਰਜਿੰਦਰ ਸਿੰਘ ਖੈਹਰਾ ਜਿਸ ਨੇ ਕੇਂਦਰੀ ਸਰਕਾਰ ਦੇ ਇਸ ਐਲਾਨ ਦਾ ਪੋਲ ਖੋਹਲਣ ਲਈ ਮੋਟਰ ਸਾਈਕਲ ਤੇ ਆਪਣਾ ਪਿੰਡ ਅਗੋਲ ਤਹਿਸੀਲ ਨਾਭਾ ਜਿਲ੍ਹਾ ਪਟਿਆਲਾ ਤੋਂ ਅੱਜ ਹੀ ਇਹ ਯਾਤਰਾ ਆਰੰਭ ਕਰਕੇ ਬਠਿੰਡਾ ਪਹੁੰਚੇ। ਬਠਿੰਡਾ ਪਹੁੰਚਕੇ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦਫੇਦਾਰ ਖਹਿਰਾ ਨੇ ਦੁੱਖ ਪ੍ਰਗਟ ਕੀਤਾ ਕਿ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰ ਰਾਸ਼ਟਰੀ ਸਰਹੱਦ ਤੇ ਇਲਾਕੇ ਦੇ ਤਬਾਦਲਿਆਂ ਆਦਿ ਦੇ ਮਸਲੇ ਹੱਲ ਕਰ ਰਹੇ ਹਨ। ਪ੍ਰੰਤੂ ਅਫਸੋਸ ਹੈ ਕਿ ਫੌਜੀਆਂ ਦੀ ਇਕ ਰੈਕ ਇਕ ਪੈਨਸ਼ਨ ਦੀ 42 ਸਾਲਾ ਪੁਰਾਣੀ ਮੰਗ ਜੋ ਮੁਲਕ ਦਾ ਅੰਦਰੂਨੀ ਮਸਲਾ ਹੈ ਨੂੰ ਸਹੀ ਢੰਗ ਨਾਲ ਹੱਲ ਕਰਨ ਲਈ ਅੱਗੇ ਨਹੀਂ ਵਧਣ ਰਹੇਂ ਸਗੋ ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਅਸੀ ਗਰੀਬਾਂ ਦੇ ਹੱਕ ਮਾਰ ਕੇ ਫੌਜੀਆਂ ਦੀ ਇਹ ਮੰਗ ਪਰਵਾਹ ਕੀਤੀ ਹੈ। ਪ੍ਰਧਾਨ ਮੰਤਰੀ ਦੇ ਇਸ ਪ੍ਰਚਾਰ ਨੂੰ ਕੂੜ ਪ੍ਰਚਾਰ ਕਰਾਰ ਦਿੰਦੇ ਹੋਏ,ਉਨ੍ਹਾਂ ਕਿਹਾ ਕਿ ਕਿਸੇ ਦਾ ਹੱਕ ਅਸੀ ਆਪਣਾ ਹੱਕ ਲੈਣ ਦੇ ਹੱਕ ਵਿੱਚ ਨਹੀਂ। ਖਹਿਰਾ ਨੇ ਦਾਅਵਾ ਕੀਤਾ ਕਿ ਉਹ ਹੁਸੈਨੀਵਾਲ ਬਾਰਡਰ ਤੇ ਅੱਜ ਹੀ ਪਹੁੰਚ ਕੇ ਸ਼ਹੀਦਾਂ ਦੀਆਂ ਸਮਾਥਾ ਤੋਂ ਮਿਟੀ ਲੈਣਗੇ ਕਿਉਂ ਇਸੇ ਖੇਤਰ ਵਿੱਚ ਸਾਡੀ ਫੌਜ ਨੇ 1965 ਅਤੇ 1971 ਦੀਆਂ ਜੰਗਾ ਲੜੀਆਂ ਹਨ। ਉਹ ਹਸੈਨੀਵਾਲਾ ਤੋਂ ਅੰਮ੍ਰਿਤਸਰ, ਗੁਰਦਾਸਪੁਰ, ਜੰਮੂ ਕਸ਼ਮੀਰ,ਅੰਬਾਲਾ, ਰੋਹਤਕ, ਮਹਿੰਦਰਗੜ੍ਹ ਹੁੰਦੇ ਹੋਏ 13 ਦਸੰਬਰ ਨੂੰ ਫੌਜੀ ਸ਼ਹੀਦੀ ਦੀ ਸਮਾਥਾ ਤੋਂ ਇਕੱਠੀ ਕੀਤੀ ਮਿੱਟੀ ਸਾਬਕਾ ਫੌਜੀਆਂ ਦੀ ਜੱਥੇਬੰਦੀ ਦੇ ਆਗੂ ਸਾਬਕਾ ਮੇਜਰ ਜਰਨਲ ਸਤਵੀਰ ਸਿੰਘ ਨੂੰ ਭੇਂਟ ਕਰਨਗੇ ਤਾਂ ਜੋ ਉਹ ਅੱਗੋ ਪ੍ਰਧਾਨ ਮੰਤਰੀ ਨੂੰ ਇਹ ਮਿੱਟੀ ਭੇਂਟ ਕਰ ਸਕਣ। ਉਨ੍ਹਾਂ ਰੱਖਿਆ ਮੰਤਰੀ ਦੇ ਬਿਆਨ ਦੀ ਨਿਖੇਧੀ ਵੀਂ ਕੀਤੀ, ਕਿ ਦੇਸ਼ ਨੂੰ ਲੜਾਈ ਕੀਤੀਆਂ ਲੰਮਾ ਸਮਾਂ ਹੋ ਗਿਆ ਹੈ ਇਸ ਲਈ ਫੌਜ ਨੂੰ ਜੰਗ ਲੱਗ ਗਿਆ ਹੈ। ਉਨ੍ਹਾਂ ਅਫ਼ਸੋਸ ਨਾਲ ਕਿਹਾ ਕਿ ਸਾਡੀ ਫੌਜ ਜਵਾਨ ਹਰ ਰੋਜ਼ ਜੰਮੂ ਕਸ਼ਮੀਰ ਦੀ ਸਰਹੱਦ ਤੇ ਸ਼ਹੀਦੀ ਪਾ ਰਹੇ ਹਨ ਰੱਖਿਆ ਮੰਤਰੀ ਦੇ ਇਹ ਬਿਆਨ ਫੌਜੀਆਂ ਦੀ ਤੁਰੀਨ ਕਰਦਾ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply